PM ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਪੰਜਾਬੀਆਂ ਨਾਲ ਕਰਦੀ ਹੈ ਨਫ਼ਰਤ

This couple hates Punjabis

This couple hates Punjabis

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ। ਇਸੇ ਤਹਿਤ ਅੱਜ ਅਰਵਿੰਦ ਕੇਜਰੀਵਾਲ ਬਠਿੰਡਾ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਪ੍ਰੈੱਸ ਕਾਨਫ਼ਰੰਸ ਕਰਕੇ ਮੋਦੀ ਸਰਕਾਰ ਅਤੇ ਅਮਿਤ ਸਾਹ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਆਪਣੇ ਸੰਬੋਧਨ ਵਿਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੱਲ੍ਹ ਗ੍ਰਹਿ ਮੰਤਰੀ ਅਮਿਤ ਸ਼ਾਹ ਲੁਧਿਆਣਾ ਆਏ ਸਨ ਅਤੇ ਪੰਜਾਬ ਦੀ ਜਨਤਾ ਨੂੰ ਇਹ ਧਮਕੀ ਦੇ ਕੇ ਗਏ ਹਨ ਕਿ ਪੰਜਾਬ ਦੀ ਜਨਤਾ ਵੱਲੋਂ ਚੁਣੀ ਹੋਈ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 4 ਜੂਨ ਨੂੰ ਡਿਗਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੀ ਗੁੰਡਾਗਰਦੀ ਅਤੇ ਭਾਸ਼ਾ ਅੱਜ ਤੱਕੇ ਕਿਸੇ ਦੇਸ਼ ਦੇ ਗ੍ਰਹਿ ਮੰਤਰੀ ਨੇ ਕਿਸੇ ਵੀ ਸੂਬੇ ਵਿਚ ਜਾ ਕੇ ਨਹੀਂ ਕੀਤੀ ਹੈ। ਉਨ੍ਹਾਂ ਵੱਲੋਂ ਕੀਤੇ ਗਏ ਚੈਲੰਜ ਮਗਰੋਂ ਪੰਜਾਬ ਦੇ ਲੋਕਾਂ ਵਿਚ ਬੇਹੱਦ ਗੁੱਸਾ ਪਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਲੋਕ ਅਮਿਤ ਸ਼ਾਹ ਤੋਂ ਪੁੱਛਣਾ ਚਾਹੁੰਦੇ ਹਨ ਕਿ 117 ਵਿਧਾਨ ਸਭਾ ਸੀਟਾਂ ਵਿਚੋਂ 92 ਸੀਟਾਂ ‘ਤੇ ਵਿਧਾਇਕ ਆਮ ਆਦਮੀ ਪਾਰਟੀ ਦੇ ਹਨ ਜਦਕਿ ਭਾਜਪਾ ਦੇ ਤਿੰਨ ਵਿਧਾਇਕ ਹਨ। ਤੁਸੀਂ ਪੰਜਾਬ ਵਿਚ ਸਰਕਾਰ ਨੂੰ ਕਿਵੇਂ ਡਿਗਾਓਗੇ ? ਕੀ ਪੰਜਾਬ ਦੇ ਲੋਕਾਂ ਨੂੰ ਈਡੀ, ਸੀ. ਬੀ. ਆਈ. ਭੇਜ ਕੇ ਡਰਾਉਣਗੇ ਜਾਂ ਫਿਰ ਕੀ ਇਹ ਰਾਸ਼ਟਰਪਤੀ ਸ਼ਾਮਨ ਲਗਾਉਣਗੇ ? ਪੰਜਾਬ ਦੀ ਚੁਣੀ ਹੋਈ ਸਰਕਾਰ ਨੂੰ ਡਿਗਾਉਣ ਲਈ ਆਖਿਰ ਭਾਜਪਾ ਨੇ ਕੀ ਸਾਜਿਸ਼ ਰਚੀ ਹੈ ? ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਜਿਹੀ ਧਮਕੀ ਅਤੇ ਗੁੰਡਾਗਰਦੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਪੰਜਾਬ ਦੇ ਲੋਕਾਂ ਦਾ ਦਿਲ ਬੇਹੱਦ ਵੱਡਾ ਹੈ। ਪੰਜਾਬ ਦੇ ਲੋਕਾਂ ਕੋਲੋਂ ਜੇਕਰ ਅਮਿਤ ਸ਼ਾਹ ਪਿਆਰ ਨਾਲ ਸੀਟ ਮੰਗਦੇ ਤਾਂ ਪਿਆਰ ਨਾਲ ਦੇ ਵੀ ਦਿੰਦੇ। ਜੇਕਰ ਧਮਕੀ ਅਤੇ ਗੁੰਡਾਗਰਦੀ ਕਰਕੇ ਇਹ ਲੋਕ ਸੀਟਾਂ ਹਾਸਲ ਕਰਨਗੇ ਤਾਂ ਇਨ੍ਹਾਂ ਲਈ ਹੀ ਔਖਾ ਹੋ ਜਾਵੇਗਾ।This couple hates Punjabis

also read :- ਵੋਟਰ ਸੂਚਨਾ ਸਲਿੱਪ ਹਰੇਕ ਮਤਦਾਤਾ ਦੇ ਘਰ ਭੇਜਣੀ ਬਣਾਈ ਜਾਵੇ ਯਕੀਨੀ – ਵਧੀਕ ਡਿਪਟੀ ਕਮਿਸ਼ਨਰ

ਉਨ੍ਹਾਂ ਕਿਹਾ ਕਿ ਭਾਜਪਾ ਦਾ ਮਕਸਦ ਪੰਜਾਬ ‘ਚ ਲੋਕਾਂ ਨੂੰ ਮਿਲ ਰਹੀ ਮੁਫ਼ਤ ਬਿਜਲੀ ਨੂੰ ਖ਼ਤਮ ਕਰਨਾ ਹੈ। ਇਸ ਤਰ੍ਹਾਂ ਦੀ ਧਮਕੀ ਇਹ ਮੈਨੂੰ ਦਿੱਲੀ ਵਿਚ ਵੀ ਦਿੰਦੇ ਆਏ ਹਨ ਅਤੇ ਹੁਣ ਪੰਜਾਬ ਵਿਚ ਵੀ ਧਮਕੀ ਦੇਣ ਲੱਗੇ ਹਨ।

ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਦੇ ਲੋਕ ਮੁਫ਼ਤ ਬਿਜਲੀ ਚਾਲੂ ਰੱਖਣਾ ਚਾਹੁੰਦੇ ਹਨ ਤਾਂ 13 ਦੀਆਂ 13 ਸੀਟਾਂ ਦੇ ਕੇ ਆਮ ਆਦਮੀ ਪਾਰਟੀ ਨੂੰ ਜਿਤਾਉਣ ਨਹੀਂ ਤਾਂ ਭਾਜਪਾ ਵਾਲੇ ਕਈ ਸਾਜਿਸ਼ਾਂ ਰਚ ਕੇ ਪਤਾ ਨਹੀਂ ਪੰਜਾਬ ਵਿਚ ਕੀ-ਕੀ ਸਹੂਲਤਾਂ ਬੰਦ ਕਰਨਗੇ। ਉਨ੍ਹਾਂ ਕਿਹਾ ਕਿ ਦੋ ਸਾਲ ਪਹਿਲਾਂ ਭਾਜਪਾ ਵਾਲਿਆਂ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਸੀ। ਇਕ ਸਾਲ ਤੱਕ ਕਿਸਾਨ ਸਰਹੱਦਾਂ ‘ਤੇ ਬੈਠੇ ਰਹੇ ਪਰ ਇਨ੍ਹਾਂ ਦੀ ਤਾਨਾਸ਼ਾਹੀ ਖ਼ਤਮ ਨਹੀਂ ਹੋਈThis couple hates Punjabis

[wpadcenter_ad id='4448' align='none']