ਜਿ਼ਲ੍ਹਾ ਮੈਜਿਸਟਰੇਟ ਨੇ ਪੋਲਿੰਗ ਸਟੇਸ਼ਨਾਂ ਨੂੰ ਤੰਬਾਕੂ ਮੁਕਤ ਜੋਨ ਕੀਤਾ ਘੋਸਿਤ

ਫਾਜ਼ਿਲਕਾ 31 ਮਈ 2024

ਜਿਲ੍ਹਾ ਮੈਜਿਸਟਰੇਟ ਫਾਜ਼ਿਲਕਾ ਡਾ. ਸੇਨੂ ਦੁੱਗਲ  ਨੇ ਕੋਪਟਾ ਐਕਟ 2003 ਦੇ ਸੈਕਸ਼ਨ 4 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਲੋਕ ਸਭਾ ਚੋਣਾਂ-2024 ਦੌਰਾਨ ਜਿ਼ਲ੍ਹੇ ਦੀ ਹਦੂਦ ਅੰਦਰ ਬਣਾਏ ਗਏ ਸਮੂਹ ਪੋਲਿੰਗ ਬੂਥਾਂ ਨੂੰ ਤੰਬਾਕੂ ਮੁਕਤ ਜੋਨ ਘੋਸਿਤ ਕੀਤਾ ਹੈ। ਇਸ ਹੁਕਮ ਅਨੁਸਾਰ ਪੋਲਿੰਗ ਬੂਥ ਅੰਦਰ ਸਿਗਰਟ,ਬੀੜੀ ਅਤੇ ਹੋਰ ਤੰਬਾਕੂ ਉਤਪਾਦਾਂ ਦੇ ਸੇਵਨ ਅਤੇ ਨਾਲ ਲਿਆਉਣ ਤੇ ਪਾਬੰਦੀ ਲਗਾ ਦਿੱਤੀ ਹੈ।  ਹੁਕਮ ਅਨੁਸਾਰ ਪੋਲਿੰਗ ਬੂਥਾਂ ਦੇ ਪ੍ਰੋਜਾਈਡਿੰਗ ਅਫਸਰ ਨੂੰ ਤੰਬਾਕੂ ਮੁਕਤ ਜੋਨ ਦਾ ਸਟੇਟਸ ਬਣਾਈ ਰੱਖਣ ਲਈ ਨੋਡਲ ਅਫ਼ਸਰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

[wpadcenter_ad id='4448' align='none']