ਮਾਮੂਲੀ ਤਕਰਾਰ ਉਪਰੰਤ ਵਿਗੜੀ ਸਥਿਤੀ ਕਾਬੂ ਵਿੱਚ – ਐਸ.ਡੀ.ਐਮ.ਫ਼ਰੀਦਕੋਟ

Date:

ਫ਼ਰੀਦਕੋਟ 01 ਜੂਨ,2024  

ਲੋਕ ਸਭਾ ਚੋਣਾਂ -2024 ਦੌਰਾਨ ਬੂਥ ਨੰਬਰ 105  ਤੇ ਵੋਟਾਂ ਪਾਉਣ ਲਈ ਲੱਗੀ ਇੱਕ ਕਤਾਰ ਦਾ ਧੀਮੀ ਚਾਲ ਦੌਰਾਨ ਮਾਮੂਲੀ ਤਕਰਾਰ ਉਪਰੰਤ ਇੱਕ ਮਹਿਲਾ ਬੀ.ਐਲ.ਓ (ਬੂਥ ਲੈਵਲ ਅਫ਼ਸਰ) ਦੀ ਸਿਹਤ ਵਿਗੜਨ ਸਬੰਧੀ ਫੈਲ ਰਹੀਆਂ ਖਬਰਾਂ ਬਾਰੇ ਐਸ.ਡੀ.ਐਮ.ਫ਼ਰੀਦਕੋਟ ਮੇਜਰ ਵਰੁਣ ਕੁਮਾਰ ਨੇ ਸਪਸ਼ਟ ਕੀਤਾ ਕਿ ਡਾਕਟਰਾਂ ਮੁਤਾਬਿਕ ਬੀ.ਐਲ.ਓ ਦੀ ਹਾਲਤ ਸਥਿਰ ਹੈ ਜਿਸ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਕੁਝ ਵੋਟ ਭੁਗਤਾਉਣ ਆਏ ਲੋਕਾਂ ਵਿੱਚ ਵੋਟਰ ਪਰਚੀ ਅਤੇ ਕਤਾਰ ਦਾ ਕੁਝ ਪਲਾਂ ਲਈ ਧੀਮੇ ਹੋ ਜਾਣ ਕਾਰਨ ਮਾਮੂਲੀ ਤਕਰਾਰ ਹੋਈ, ਜਿਸ ਨੂੰ ਉਨ੍ਹਾਂ ਦੀ ਟੀਮ ਵਲੋਂ ਫੋਰੀ ਕਾਰਵਾਈ ਕਰਦਿਆਂ ਸੁਲਝਾ ਲਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਜੇਰੇ ਇਲਾਜ ਬੀ.ਐਲ.ਓ ਦੀ ਥਾਂ ਰਿਜਰਵ ਸਟਾਫ ਵਿੱਚੋਂ ਤਾਇਨਾਤੀ ਕਰ ਦਿੱਤੀ ਗਈ ਹੈ ।

ਐਸ.ਡੀ.ਐਮ ਨੇ ਦੱਸਿਆ ਕਿ ਸਥਿਤੀ ਹੁਣ ਪੂਰਨ ਰੂਪ ਵਿੱਚ ਕਾਬੂ ਹੇਠ ਹੈ ਅਤੇ ਕੁਝ ਪਲਾਂ ਦੀ ਦੇਰੀ ਉਪਰੰਤ ਵੋਟਾਂ ਭੁਗਤਾਉਣ ਦਾ ਕੰਮ ਇਸ ਬੂਥ ਤੇ ਸੁਚੱਜੇ ਅਤੇ ਹੋਰ ਬੇਹਤਰ ਤਰੀਕੇ ਨਾਲ ਸ਼ੁਰੂ ਹੋ ਚੁੱਕਿਆ ਹੈ ।  

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...

21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਦਸੰਬਰ (000) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਗਰ ਨਿਗਮ...