Saturday, December 21, 2024

ਚਿੱਠੀ ਤੇ ਮੋਬਾਈਲ ਫੋਂਨ ਰਾਹੀ ਪਰਿਵਾਰ ਤੋਂ ਫਿਰੋਤੀ ਮੰਗਣ ਵਾਲਾ ਬਠਿੰਡਾ ਪੁਲਿਸ ਨੇ ਕੀਤਾ ਕਾਬੂ

Date:

ਬਠਿੰਡਾ, 7 ਜੂਨ : ਸ਼੍ਰੀ ਗੌਰਵ ਯਾਦਵ ਆਈ.ਪੀ.ਐੱਸ ਡੀ.ਜੀ.ਪੀ. ਪੰਜਾਬ  ਦੇ ਦਿਸ਼ਾ-ਨਿਰਦੇਸ਼ਾਂ ਸ਼੍ਰੀ ਐੱਸ.ਪੀ.ਐੱਸ ਪਰਮਾਰ ਆਈ.ਪੀ.ਐੱਸ. ਏ.ਡੀ.ਜੀ.ਪੀ ਬਠਿੰਡਾ ਰੇਂਜ ਦੇ ਅਗਵਾਈ ਅਤੇ ਸ਼੍ਰੀ ਦੀਪਕ ਪਾਰੀਕ ਆਈ.ਪੀ.ਐੱਸ ਐੱਸ.ਐੱਸ.ਪੀ ਦੀ ਨਿਗਰਾਨੀ ਵਿੱਚ ਬਠਿੰਡਾ ਪੁਲਿਸ ਵੱਲੋਂ ਫਿਰੋਤੀ ਸਬੰਧੀ ਕੇਸ ਦਾ ਹੱਲ ਕੀਤਾ ਗਿਆ।

ਪੁਲਿਸ ਵਲੋਂ ਦਿੱਤੀ ਜਾਣਕਾਰੀ ਅਨੁਸਾਰ 20 ਮਈ 2024 ਨੂੰ ਥਾਣਾ ਫੂਲ ਦੇ ਏਰੀਏ ਦੇ ਇੱਕ ਵਿਅਕਤੀ ਨੂੰ ਉਸਦੇ ਘਰ ਕਿਸੇ ਨਾਮਲੂਮ ਵਿਅਕਤੀ ਵੱਲੋਂ ਉਸਦੇ ਘਰ ਕੰਮ ਕਰਨ ਵਾਲੇ ਸੀਰੀ ਨੂੰ ਇੱਕ ਬੰਦ ਲਿਫਾਫਾ ਦਿੱਤਾ, ਜਿਸ ਵਿੱਚ ਇੱਕ ਚਿੱਠੀ ਸੀ, ਚਿੱਠੀ ਵਿੱਚ 6 ਲੱਖ ਦੀ ਫਿਰੋਤੀ ਦੀ ਮੰਗ ਕੀਤੀ ਸੀ, ਪੈਸੇ ਨਾ ਦੇਣ ਦੀ ਸੂਰਤ ਵਿੱਚ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋ ਮਾਰਣ ਦੀ ਧਮਕੀ ਦਿੱਤੀ ਸੀ।

ਜਿਸ ਦੌਰਾਨ ਨਾਮਲੂਮ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 28 ਮਿਤੀ 03 ਜੂਨ 2024 ਅ/ਧ 384,511,506 ਆਈ.ਪੀ.ਸੀ ਥਾਣਾ ਫੂਲ ਦਰਜ ਰਜਿਸਟਰ ਕੀਤਾ।ਸ਼੍ਰੀ ਦੀਪਕ ਪਾਰੀਕ ਆਈ.ਪੀ.ਐੱਸ ਐੱਸ.ਐੱਸ.ਪੀ ਬਠਿੰਡਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਸ ਨੂੰ ਟਰੇਸ ਕਰਨ ਲਈ ਸ਼੍ਰੀ ਅਜੈ ਗਾਂਧੀ ਆਈ.ਪੀ.ਐੱਸ ਐੱਸ.ਪੀ (ਇਨਵੈਸਟੀਗੇਸ਼ਨ), ਸ਼੍ਰੀ ਪ੍ਰਿਤਪਾਲ ਸਿੰਘ ਪੀ.ਪੀ.ਐੱਸ ਡੀ.ਐੱਸ.ਪੀ (ਸ:ਡ) ਫੂਲ, ਸ਼੍ਰੀ ਰਾਜੇਸ਼ ਸ਼ਰਮਾ ਡੀ.ਐੱਸ.ਪੀ ਇੰਨਵੈਸਟੀਗੇਸ਼ਨ ਬਠਿੰਡਾ ਦੀ ਅਗਵਾਈ ਵਿੱਚ ਥਾਣਾ ਫੂਲ ,ਸੀ.ਆਈ.ਏ ਸਟਾਫ-1 ਦੀਆਂ ਵੱਖ-ਵੱਖ ਟੀਮਾਂ ਗਠਿਤ ਕਰਕੇ ਡੂੰਘਾਈ ਨਾਲ ਜਾਂਚ ਕੀਤੀ ਗਈ।

ਪੜਤਾਲ ਕਰਨ ਲਈ ਸਬ ਡਵੀਜਨ ਰਾਮਪੁਰਾ ਜਿਲਾ ਬਠਿੰਡਾ ਦੇ ਰਹਿੰਦੇ ਉਕਤ ਵਿਅਕਤੀ ਦੇ ਘਰ ਵਿੱਚ ਇੱਕ ਨਾ ਮਾਲੂਮ ਵਿਅਕਤੀ ਦਾਖਲ ਹੋਇਆ, ਜਿਸ ਨੇ ਮੁਦਈ ਦੇ ਸੀਰੀ ਨੂੰ ਇੱਕ ਚਿੱਠੀ ਦਿੱਤੀ ਅਤੇ ਕਿਹਾ ਕਿ ਇਹ ਚਿੱਠੀ ਆਪਣੇ ਚਾਚਾ ਜੀ ਨੂੰ ਫੜਾ ਦੇਵੇ ।ਸੀਰੀ ਨੇ ਅੰਦਰ ਜਾ ਕੇ ਮੁਦਈ ਨੂੰ ਚਿੱਠੀ ਫੜਾ ਦਿੱਤੀ। ਮੁਦਈ ਨੇ ਇਹ ਚਿੱਠੀ ਆਪਣੇ ਭਾਣਜੇ ਨੂੰ ਪੜਨ ਲਈ ਕਿਹਾ, ਜਿਸ ਉਪਰ ਖਾਲਿਸਤਾਨ ਜਿੰਦਾਬਾਦ ਲਿਖਿਆ ਹੋਇਆ ਸੀ ਅਤੇ ਚਿੱਠੀ ਵਿੱਚ 6 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ।ਜੇਕਰ ਪੈਸੇ ਨਾ ਦਿੱਤੇ ਤਾਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਜਾਨ ਮਾਲ ਦਾ ਖਤਰਾ ਹੋ ਸਕਦਾ ਹੈ।ਇਸ ਤੋਂ ਇਲਾਵਾ ਫਿਰ ਮਿਤੀ 02 ਜੂਨ 2024 ਨੂੰ ਨਾ ਮਾਲੂਮ ਵਿਅਕਤੀ ਨੇ ਦੁਬਾਰਾ ਫੋਨ ਕਰਕੇ ਪੈਸਿਆ ਦੀ ਮੰਗ ਕੀਤੀ, ਜਿਸ ਤੇ ਮੁਦਈ ਨੇ ਆਪਣੇ ਭਾਣਜੇ ਨਾਲ ਮਿਤੀ 03 ਜੂਨ 2024 ਨੂੰ ਥਾਣਾ ਫੂਲ ਆ ਕੇ ਆਪਣਾ ਬਿਆਨ ਦਰਜ ਕਰਵਾ ਕੇ ਮੁਕੱਦਮਾ ਨੰਬਰ 28 ਮਿਤੀ 03 ਜੂਨ 2024 ਅ/ਧ 384,511,506 ਆਈ.ਪੀ.ਸੀ ਥਾਣਾ ਫੂਲ ਦਰਜ ਰਜਿਸਟਰ ਕਰਵਾਇਆ।

ਜਿਸਦੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਰਮ ਸਿੰਘ ਉਰਫ ਨਿੱਕਾ ਜੋ ਮੁੱਦਈ ਦੇ ਘਰ ਕਈ ਸਾਲਾਂ ਤੋਂ ਸੀਰੀ ਲੱਗਿਆ ਸੀ ਅਤੇ ਦੋ ਹੋਰ ਨਾ ਮਲੂਮ ਵਿਅਕਤੀ ਜੋ ਕਿ ਮੁੱਦਈ ਦੇ ਘਰ ਵਿੱਚ ਪੀ.ਓ.ਪੀ ਦਾ ਕੰਮ ਕਰਕੇ ਗਏ ਸਨ। ਜਿੱਥੇ ਇਹਨਾ ਤਿੰਨਾ ਦੀ ਆਪਸ ਵਿੱਚ ਜਾਣ ਪਹਿਚਾਣ ਹੋ ਗਈ ਸੀ। ਜਿਹਨਾਂ ਨੇ ਉਕਤ ਮੁੱਦਈ ਤੋ ਫਿਰੌਤੀ ਮੰਗਣ ਦੀ ਰਾਇ ਬਣਾ ਲਈ ਸੀ।

 ਇਨ੍ਹਾਂ ਤਿੰਨ ਨਾਮਲੂਮ ਦੋਸ਼ੀਆਂ ਵਿੱਚੋਂ ਇੱਕ ਦੀ ਪਛਾਣ ਕਰਮ ਸਿੰਘ ਉਰਫ ਨਿੱਕਾ ਪੁੱਤਰ ਦਰਸਨ ਸਿੰਘ ਵਾਸੀ ਢਿਪਾਲੀ ਵਜੋ ਹੋਈ ਅਤੇ 2 ਹੋਰ ਨਾਮਲ਼ੂਮ ਵਿਅਕਤੀਆਂ ਨੂੰ ਨਾਮਜਦ ਕੀਤਾ ਗਿਆ।ਜਿਸ ਤੇ ਕਾਰਵਾਈ ਕਰਦਿਆਂ ਮਿਤੀ 06 ਜੂਨ 2024 ਨੂੰ ਉਕਤ ਦੋਸ਼ੀ ਕਰਮ ਸਿੰਘ ਉਰਫ ਨਿੱਕਾ ਪੁੱਤਰ ਦਰਸ਼ਨ ਸਿੰਘ ਵਾਸੀ ਢਿਪਾਲੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਾਕੀ ਰਹਿੰਦੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਕਤ ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Share post:

Subscribe

spot_imgspot_img

Popular

More like this
Related

ਹੁਣ ਤੱਕ 5 ਲੋਕਾਂ ਨੂੰ ਮਲਬੇ ‘ਚੋਂ ਕੱਢਿਆ ਬਾਹਰ, ਰਾਹਤ ਅਤੇ ਬਚਾਅ ਕਾਰਜ ਜਾਰੀ

Relief and rescue operations continue ਸ਼ਨੀਵਾਰ ਸ਼ਾਮ ਨੂੰ ਮੋਹਾਲੀ...

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਗਊਸ਼ਾਲਾ ਪਿੰਡ ਸਲੇਮਸ਼ਾਹ ਦਾ ਅਚਨਚੇਤ ਦੌਰਾ, ਗਊਆਂ ਦੀ ਦੇਖਭਾਲ ਅਤੇ ਖਾਣ ਪੀਣ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਆ

ਫਾਜ਼ਿਲਕਾ 21 ਦਸੰਬਰ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਵੱਲੋਂ ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਵਿਖੇ ਚੱਲ ਰਹੀ...

ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ ਨੂੰ ਦੂਰ ਕਰਨ ਲਈ ਤਰਨਤਾਰਨ ‘ਚ 23 ਦਸੰਬਰ ਨੂੰ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ: ਡਾ. ਬਲਜੀਤ ਕੌਰ

ਚੰਡੀਗੜ੍ਹ, 21 ਦਸੰਬਰ: ਪੰਜਾਬ ਸਰਕਾਰ ਵੱਲੋਂ ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ...

ਖਿਓਵਾਲੀ ਢਾਬ ਵਿਖੇ ਨਿਕਸ਼ੈ ਕੈਂਪ ਲਗਾਇਆ

ਫਾਜ਼ਿਲਕਾ, 21 ਦਸੰਬਰ :ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ...