CM ਭਗਵੰਤ ਮਾਨ ਨੇ ਪੰਜਾਬ ਦੇ ਨੌਜਵਾਨਾਂ ਲਈ ਕੀਤਾ ਵੱਡਾ ਐਲਾਨ

FAKE SCHEDULED CASTE CERTIFICATE
FAKE SCHEDULED CASTE CERTIFICATE

Bhagwant Maan’s announcement for the youth ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਸੰਬੋਧਨ ‘ਚ ਦੱਸਿਆ ਕਿ ਸਰਕਾਰ ਨੇ ਨੌਜਵਾਨਾਂ ਦੇ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਲਈ ਹਰ 15 ਦਿਨ ਬਾਅਦ ਨੌਜਵਾਨ ਸਭਾਵਾਂ ਕਰਨ ਦਾ ਫ਼ੈਸਲਾ ਲਿਆ ਹੈ, ਜਿਸ ਤਹਿਤ ਨੌਜਵਾਨਾਂ ਨਾਲ ਸਲਾਹ ਕਰਕੇ ਉਨ੍ਹਾਂ ਦੇ ਵਿਚਾਰਾਂ ਦਾ ਵਿਕਾਸ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਆਖਿਆ ਕਿ ਪੰਜਾਬ ਦੇ ਨੌਜਵਾਨਾਂ ‘ਚ ਹੁਨਰ ਅਤੇ ਬਹੁਤ ਜਨੂਨ ਹੈ ਪਰ ਕਿਤੇ ਨਾ ਕਿਤੇ ਮੌਕੇ ਮਿਲਣ ‘ਚ ਘਾਟ ਰਹਿ ਜਾਂਦੀ ਹੈ। ਪੰਜਾਬੀ ਨੌਜਵਾਨਾਂ ਨੇ ਵਿਦੇਸ਼ਾਂ ‘ਚ ਜਾ ਕੇ ਸਖ਼ਤ ਮਿਹਨਤ ਕੀਤੀ, ਜਿਸ ਦੀ ਬਦੌਲਤ ਅੱਜ ਉਹ ਉੱਥੇ ਦੇ ਸਥਾਨਕ ਨਿਵਾਸੀਆਂ ਤੋਂ ਵੀ ਅੱਗੇ ਨਿਕਲ ਚੁੱਕੇ ਹਨ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਦੇਸ਼ਾਂ ‘ਚ ਵਰਕ ਕਲਚਰ ਹੈ ਅਤੇ ਸਰਕਾਰ ਵੀ ਉਨ੍ਹਾਂ ਦੀ ਮਦਦ ਕਰਦੀ ਹੈ। ਉਨ੍ਹਾਂ ਆਖਿਆ ਕਿ ਜਿਨ੍ਹਾਂ ਦੇਸ਼ਾਂ ਦੇ ਵੀਜ਼ੇ ਲਗਵਾਉਣ ਲਈ ਪੰਜਾਬੀ ਨੌਜਵਾਨ ਚਾਹਵਾਨ ਹਨ, ਉਹ ਵਰਕ ਕਲਚਰ ਦੇ ਕਾਰਨ ਹੀ ਅੱਗੇ ਹਨ।Bhagwant Maan’s announcement for the youth

also read : ਕਾਂਗਰਸ ਨੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੂੰ ਪਾਰਟੀ ਵਿਚੋਂ ਕੱਢਿਆ, ਹੁਣ ਆਪ ਵਿਚ ਹੋਣਗੇ ਸ਼ਾਮਲ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ‘ਚ ਜੋ ਨੌਜਵਾਨ ਵਿਹਲੇ ਰਹਿੰਦੇ ਹਨ ਤੇ ਕਹਿੰਦੇ ਹਨ ਕਿ ਅਸੀਂ ਤਾਂ ਐਸ਼ ਕਰਦੇ ਹਾਂ ਪਰ ਵਿਦੇਸ਼ਾਂ ‘ਚ ਅਮੀਰ ਤੋਂ ਅਮੀਰ ਵਿਅਕਤੀ ਵੀ ਇਹ ਕਹਿੰਦਾ ਹੈ ਕਿ ਮੈਂ ਕੰਮ ‘ਤੇ ਜਾਣਾ ਹੈ ਅਤੇ ਉੱਥੇ ਬੌਸ ਕਲਚਰ ਨਹੀਂ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਧੀਆ ਪੜ੍ਹਾਈ ਕਰਨ ਤੇ ਹਾਈ-ਪ੍ਰੋਫਾਇਲ ਜਾਬ ਲਈ ਅਪਲਾਈ ਕਰਨ। ਮਾਨ ਨੇ ਕਿਹਾ ਕਿ ਇਹ ਜ਼ਮਾਨਾ ਤਕਨੀਕੀ ਸਿੱਖਿਆ ਦਾ ਹੈ ਅਤੇ ਸਾਨੂੰ ਉੱਚੇ ਅਹੁਦਿਆਂ ‘ਤੇ ਬੈਠ ਕੇ ਫ਼ੈਸਲੇ ਲੈਣ ਦੀ ਲੋੜ ਹੈ। ਇਸ ਦੇ ਚੱਲਦਿਆਂ ਜੇ ਕਿਸੇ ਨੌਜਵਾਨ ਨੂੰ ਕਿਸੇ ਚੀਜ਼ ਦੀ ਵੀ ਲੋੜ ਹੈ ਤਾਂ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਹਰ ਸਹੂਲਤ ਦਿੱਤੀ ਜਾਵੇਗੀ। ਪੈਸਿਆਂ ਦੀ ਘਾਟ ਕਰਨ ਕੋਈ ਵੀ ਵਿਚਾਰ ਦਾ ਵਿਕਾਸ ਹੋਣ ਤੋਂ ਨਹੀਂ ਰੁਕੇਗਾ। ਬੱਸ ਨੌਜਵਾਨ ਕਾਰੋਬਾਰ ਸ਼ੁਰੂ ਕਰਨ , ਸਰਕਾਰ ਉਸ ਨੂੰ ਅੱਗੇ ਵਧਾਵੇਗੀ। ਸਰਕਾਰ ਚਾਹੁੰਦੀ ਹੈ ਕਿ ਪੰਜਾਬੀ ਨੌਜਵਾਨ ਕੰਮ ਮੰਗਣ ਵਾਲੇ ਨਹੀਂ ਸਗੋਂ ਕੰਮ ਦੇਣ ਵਾਲੇ ਬਣਨ। Bhagwant Maan’s announcement for the youth

[wpadcenter_ad id='4448' align='none']