He returned home as a soldier
ਫਰੀਦਕੋਟ ਵਿਚ ਇਕ ਦਿਹਾੜੀਦਾਰ ਮਜ਼ਦੂਰ ਦੇ ਪੁੱਤ ਨੇ ਫੌਜ ਵਿਚ ਆਪਣੀ ਥਾਂ ਬਣਾ ਕੇ ਸਾਬਤ ਕਰ ਦਿੱਤਾ ਹੈ ਕਿ ਸਖ਼ਤ ਮਿਹਨਤ ਅਤੇ ਪੱਕੇ ਇਰਾਦਿਆਂ ਨਾਲ ਕੋਈ ਵੀ ਮੁਕਾਮ ਹਾਸਲ ਕੀਤਾ ਹੈ। ਮਜ਼ਦੂਰ ਪਰਿਵਾਰ ਦਾ ਪੁੱਤ ਜਦੋਂ ਫੌਜੀ ਬਣ ਕੇ ਪਹਿਲੀ ਵਾਰ ਘਰ ਆਇਆ ਤਾਂ ਆਉਂਦੇ ਹੀ ਉਸਨੇ ਆਪਣੀ ਮਾਂ ਨੂੰ ਇੰਝ ਸਲੂਟ ਮਾਰਿਆ ਜਿਵੇਂ ਆਪਣੇ ਵੱਡੇ ਅਫਸਰ ਨੂੰ ਮਾਰਿਆ ਹੋਵੇ। ਅਜਿਹਾ ਦੇਖ ਕੇ ਪਰਿਵਾਰ ਦਾ ਜਜ਼ਬਾਤੀ ਹੋਣਾ ਨਿਸ਼ਚਿਤ ਸੀ। ਫਰੀਦਕੋਟ ਦੇ ਪਿੰਡ ਕਿਲ੍ਹਾ ਨੌਂ ਦਾ ਇਹ ਗਰੀਬ ਦਿਹਾੜੀਦਾਰ ਜਗਸੀਰ ਸਿੰਘ ਜਿਸ ਨੇ ਮਜ਼ਦੂਰੀ ਕਰਕੇ ਆਪਣੇ ਪੁੱਤ ਨੂੰ ਪਹਿਲਾਂ ਪੜ੍ਹਾਇਆ ਅਤੇ ਫਿਰ ਫੌਜ ਦੀ ਭਰਤੀ ਲਈ ਟ੍ਰੇਨਿੰਗ ਦਵਾਈ, ਜਿਸ ਦਾ ਸੁਫਨਾ ਸੀ ਕਿ ਉਸ ਦਾ ਪੁੱਤ ਫੌਜੀ ਬਣ ਕੇ ਦੇਸ਼ ਦੀ ਸੇਵਾ ਕਰੇ ਅਤੇ ਉਸਦੇ ਪੁੱਤ ਨੇ ਵੀ ਆਪਣੇ ਮਾਪਿਆਂ ਦੀ ਮਿਹਨਤ ਦਾ ਮੁੱਲ ਮੋੜਿਆ ਅਤੇ ਅੱਜ ਉਹ ਫੌਜੀ ਬਣ ਪਹਿਲੀ ਵਾਰ ਘਰ ਪਰਤਿਆ ਤਾਂ ਘਰ ‘ਚ ਖੁਸ਼ੀ ਦਾ ਮਾਹੌਲ ਸੀ। He returned home as a soldier
ਇਸ ਮੌਕੇ ਫੌਜੀ ਗੁਰਪ੍ਰੀਤ ਦੇ ਪਿਤਾ ਜਗਸੀਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਦਿਹਾੜੀਆਂ ਕੀਤੀਆਂ। ਖੇਤਾਂ ‘ਚ ਝੋਨਾ ਵੀ ਲਾਇਆ, ਫਸਲਾਂ ਦੀ ਵਾਢੀ ਵੀ ਕਰਦੇ ਰਹੇ, ਜਿਸ ‘ਚ ਉਨ੍ਹਾਂ ਦਾ ਪੁੱਤ ਗੁਰਪ੍ਰੀਤ ਵੀ ਉਨ੍ਹਾਂ ਨਾਲ ਦਿਹਾੜੀਆਂ ਕਰਦਾ ਰਿਹਾ। ਉਸਨੇ ਝੋਨੇ ਦੀ ਬਿਜਾਈ ਵੀ ਕੀਤੀ ਅਤੇ ਨਾਲ-ਨਾਲ ਫੌਜ ‘ਚ ਭਰਤੀ ਹੋਣ ਲਈ ਟ੍ਰੇਨਿੰਗ ਵੀ ਲੈਂਦਾ ਰਿਹਾ ਅਤੇ ਅੱਜ ਉਸਦੀ ਮਿਹਨਤ ਰੰਗ ਲਿਆਈ ਜਦੋਂ ਉਸਦਾ ਅਤੇ ਸਾਡਾ ਸੁਫ਼ਨਾ ਪੂਰਾ ਹੋਇਆ ਅਤੇ ਅੱਜ ਉਹ ਫੌਜੀ ਬਣ ਕੇ ਘਰ ਪਰਤਿਆ।
also read :- ਕੁਵੈਤ ‘ਚ ਅੱਗ ਲੱਗਣ ਨਾਲ ਭਾਰਤੀ ਮਜ਼ਦੂਰਾਂ ਦੀ ਮੌਤ !
ਇਸ ਮੌਕੇ ਜਗਸੀਰ ਸਿੰਘ ਨੇ ਕਿਹਾ ਕਿ ਉਸਨੇ ਫੌਜ ਦੀ ਭਰਤੀ ਲਈ ਬਹੁਤ ਮਿਹਨਤ ਕੀਤੀ ਅਤੇ ਤੀਜੀ ਕੋਸ਼ਿਸ਼ ‘ਚ ਉਹ ਭਰਤੀ ਹੋਇਆ ਅਤੇ ਅੱਜ ਉਹ ਭਾਰਤੀ ਫੌਜ ਦੀ ਸਿੱਖ ਬਟਾਲੀਅਨ ਦਾ ਹਿੱਸਾ ਹੈ ਅਤੇ ਸ਼੍ਰੀਨਗਰ ‘ਚ ਤਾਇਨਾਤ ਹੈ। ਉਸਨੇ ਕਿਹਾ ਕਿ ਉਹ ਪਹਿਲੀ ਵਾਰ ਛੁੱਟੀ ਆਇਆ। ਉਸਦੀ ਮਾਂ ਦਾ ਸੁਫ਼ਨਾ ਸੀ ਕਿ ਉਹ ਵਰਦੀ ‘ਚ ਘਰ ਆਏ, ਇਸ ਲਈ ਉਹ ਵਰਦੀ ਪਾ ਕੇ ਘਰ ਆਇਆ। He returned home as a soldier