ਬਿਮਾਰ ਪਸ਼ੂ-ਪੰਛੀਆਂ ਦੀ ਦੇਖਭਾਲ ਲਈ ਲੋੜੀਂਦੇ ਐਨਕਲੋਜ਼ਰਜ ਫੌਰੀ ਤਿਆਰ ਕੀਤੇ ਜਾਣ: ਏ ਡੀ ਸੀ ਸੋਨਮ ਚੌਧਰੀ

ਐੱਸ.ਏ.ਐੱਸ. ਨਗਰ, 20 ਜੂਨ:

ਨਗਰ ਕੌਂਸਲ ਲਾਲੜੂ ਅਧੀਨ ਆਉਂਦੇ ਖੇਤਰ ਵਿੱਚ ਕਰੀਬ 02 ਏਕੜ ਰਕਬੇ ਵਿੱਚ ਬਿਮਾਰ ਜਾਨਵਰਾਂ ਦੀ ਦੇਖਭਾਲ ਲਈ ਤਿਆਰ ਹੋ ਰਹੀ “ਇਨਫ੍ਰਮਰੀ” ਚ ਰੱਖੇ ਜਾਣ ਵਾਲੇ ਪਸ਼ੂ-ਪੰਛੀਆਂ ਲਈ ਵੱਖਰੇ-ਵੱਖਰੇ ਐਨਕਲੋਜ਼ਰਜ ਫੌਰੀ ਤਿਆਰ ਕੀਤੇ ਜਾਣ ਅਤੇ ਨਗਰ ਨਿਗਮ ਮੋਹਾਲੀ ਸਮੇਤ ਸਮੂਹ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵੱਲੋਂ ਐਂਬੂਲੈਂਸਾਂ ਦੀ ਖਰੀਦ ਕਰ ਕੇ ਪਾਲਣਾ ਸਰਟੀਫ਼ਿਕੇਟ ਦਿੱਤੇ ਜਾਣੇ ਯਕੀਨੀ ਬਣਾਏ ਜਾਣ।

     ਇਹ ਹਦਾਇਤਾਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀਮਤੀ ਸੋਨਮ ਚੌਧਰੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੋਸਾਇਟੀ ਫ਼ਾਰ ਪ੍ਰੀਵੈਂਸ਼ਨ ਆਫ ਕਰੁਅਲਟੀ ਅਗੇਂਸਟ ਐਨੀਮਲਜ਼ (ਐੱਸ.ਪੀ.ਸੀ.ਏ.) ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀਆਂ।

     ਵਧੀਕ ਡਿਪਟੀ ਕਮਿਸ਼ਨਰ ਨੇ ਪੁਲੀਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਐੱਸ.ਐੱਚ.ਓਜ਼. ਨੂੰ ਕਰੁਅਲਟੀ ਇੰਸਪੈਕਟਰ ਲਾਉਣ ਦੇ ਨਿਰਦੇਸ਼ਾਂ ਦੀ ਪਾਲਣਾ ਕਰ ਕੇ ਇਸ ਸਬੰਧੀ ਰਿਪੋਰਟ 24 ਘੰਟੇ ਵਿੱਚ ਦਿੱਤੀ ਜਾਵੇ।

     ਸ਼੍ਰੀਮਤੀ ਚੌਧਰੀ ਨੇ ਇਹ ਵੀ ਹਦਾਇਤ ਕੀਤੀ ਕਿ ਸਥਾਨਕ ਸਰਕਾਰਾਂ ਵਿਭਾਗ ਜ਼ਿਲ੍ਹੇ ਵਿਚ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਫੌਰੀ ਲਾਗੂ ਕਰੇ। ਉਹਨਾਂ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਲਾਲੜੂ ਐਮ ਸੀ ਨਾਲ ਸਬੰਧਤ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ “ਇਨਫ੍ਰਮਰੀ” ਦੀ ਸਥਾਪਤੀ ਵਾਸਤੇ ਪਿੰਡ ਮਗਰਾ ਦੀ ਤੈਅ-ਸ਼ੁਦਾ ਜ਼ਮੀਨ ਸੁਸਾਇਟੀ ਨੂੰ ਦੇਣ ਸਬੰਧੀ ਬਾਕੀ ਰਹਿੰਦੀ ਕਾਰਵਾਈ ਜਲਦ ਤੋਂ ਜਲਦ ਪੂਰੀ ਕੀਤੀ ਜਾਵੇ।

    ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੋਸਾਇਟੀ ਫ਼ਾਰ ਪ੍ਰੀਵੈਂਸ਼ਨ ਆਫ ਕਰੁਅਲਟੀ ਅਗੇਂਸਟ ਐਨੀਮਲਜ਼ (ਐੱਸ.ਪੀ.ਸੀ.ਏ.) ਵੱਲੋਂ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਐਂਟੀ ਰੇਬੀਜ਼ ਕੈਂਪ ਲਗਾਏ ਜਾਣੇ ਹਨ, ਜਿਸ ਸਬੰਧੀ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਇਸ ਬਾਬਤ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।

    ਮੀਟਿੰਗ ਵਿੱਚ ਡਿਪਟੀ ਡਾਇਰੈਕਟ ਪਸ਼ੂ ਪਾਲਣ ਵਿਭਾਗ ਕਮ ਸਕੱਤਰ ਐੱਸ.ਪੀ.ਸੀ.ਏ ਡਾ. ਸ਼ਿਵਕਾਂਤ ਗੁਪਤਾ, ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਪੁਰੀ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

[wpadcenter_ad id='4448' align='none']