ਅੰਮ੍ਰਿਤ. ਪਾਲ ਸਿੰਘ ਨੇ MP ਅਹੁਦੇ ਲਈ ਲਿਆ ਹਲਫ਼, ਖਾਧੀ ਸੰਵਿਧਾਨ ਦੀ ਸਹੁੰ

Date:

Sworn to the Constitution

ਡਿਬਰੁਗੜ੍ਹ ਸੇੰਟ੍ਰਲ ਜੇਲ੍ਹ ਤੋਂ ਤੜਕੇ ਹੀ ਦਿੱਲੀ ਲਿਆਂਦੇ ਹਲਕਾ ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ ਨੇ MP ਅਹੁਦੇ ਲਈ ਹਲਫ਼ ਲੈ ਲਿਆ ਹੈ। ਪੰਜਾਬ ਵਿਚ ਸਭ ਤੋਂ ਵੱਡੇ ਫਰਕ ਨਾਲ ਲੋਕ ਸਭਾ ਚੋਣ ਜਿੱਤਣ ਵਾਲੇ ਖਾਲਿਸਤਾਨ ਪੱਖੀ ਅੰਮ੍ਰਿਤਪਾਲ ਸਿੰਘ ਨੇ ਸਪੀਕਰ ਦੇ ਚੈਂਬਰ ਵਿਚ ਹਲਫ਼ ਲਿਆ। ਇਸ ਦੇ ਲਈ ਪੰਜਾਬ ਪੁਲਸ ਅੰਮ੍ਰਿਤਪਾਲ ਨੂੰ ਸਵੇਰੇ 4 ਵਜੇ ਜੇਲ੍ਹ ਤੋਂ ਦਿੱਲੀ ਲਈ ਲੈਕੇ ਰਵਾਨਾ ਹੋਈ ਸੀ। ਉਨ੍ਹਾਂ ਨੂੰ ਸਖ਼ਤ ਸੁਰੱਖਿਆ ਹੇਠ ਏਅਰ ਫੋਰਸ ਦੇ Aircraft ਰਾਹੀਂ ਅਸਾਮ ਤੋਂ ਦਿੱਲੀ ਲਿਆਂਦਾ ਗਿਆ ਸੀ।

ਅੰਮ੍ਰਿਤਪਾਲ ਸਿੰਘ ਨੂੰ 4 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ ਪਰ ਪੁਲਸ ਪ੍ਰਸ਼ਾਸਨ ਉਨ੍ਹਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ ਤੋਂ ਸਿਰਫ ਸਹੁੰ ਚੁੱਕਣ ਲਈ ਹੀ ਲੈਕੇ ਆਈ ਹੈ। ਪੈਰੋਲ ਦੀਆਂ ਸ਼ਰਤਾਂ ਤਹਿਤ ਪਰਿਵਾਰ ਨੂੰ ਦਿੱਲੀ ਵਿੱਚ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ।Sworn to the Constitution

ALSO READ :- ਹਰਿਆਣਾ ਦੀ ਨਾਇਬ ਸੈਣੀ ਸਰਕਾਰ ਦਾ ਵੱਡਾ ਐਲਾਨ , ਬੱਸਾਂ ਚ ਸਫ਼ਰ ਕਰਨ ਵਾਲੇ ਇਹਨਾਂ ਲੋਕਾਂ ਲਈ ਖੁਸ਼ਖਬਰੀ

ਇਸ ਨੂੰ ਲੈਕੇ ਅੰਮ੍ਰਿਤਸਰ ਦੇ ਜਿਲ੍ਹਾ ਮਜਿਸਟਰੇਟ ਵੱਲੋਂ ਡਿਬਰੁਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਅੰਮ੍ਰਿਤਪਾਲ ਦੇ ਅਸਥਾਈ ਰਿਲੀਜ਼ ਆਰਡਰ ਦੀ ਕਾਪੀ ਵੀ ਭੇਜ ਦਿੱਤੀ ਗਈ ਸੀ। ਅੰਮ੍ਰਿਤਪਾਲ ਸਿੰਘ ਨੂੰ ਕੁਝ ਸ਼ਰਤਾਂ ਦੇ ਆਧਾਰ ਉਤੇ ਪੈਰੋਲ ਦਿੱਤੀ ਗਈ ਹੈ।Sworn to the Constitution

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...

21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਦਸੰਬਰ (000) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਗਰ ਨਿਗਮ...