ਪੰਜਾਬ ‘ਚ ਲੱਗਣਗੇ 20 ਹਜ਼ਾਰ ਨਵੇਂ ਸੋਲਰ ਪੰਪ, ਪ੍ਰਾਜੈਕਟ ਨੂੰ ਲੈ ਕੇ ਤਿਆਰੀ ਸ਼ੁਰੂ

20 thousand new solar pumps

20 thousand new solar pumps

ਪੰਜਾਬ ਦੇ 37 ਬਲਾਕਾਂ ‘ਚ 20 ਹਜ਼ਾਰ ਨਵੇਂ ਸੋਲਰ ਪੰਪ ਲਾਏ ਜਾਣਗੇ। ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਨੇ ਇਸ ਨੂੰ ਲੈ ਕੇ ਪ੍ਰਾਜੈਕਟ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਿਨ੍ਹਾਂ ਇਲਾਕਿਆਂ ‘ਚ ਇਨ੍ਹਾਂ ਨੂੰ ਲਗਾਉਣ ਦੀ ਯੋਜਨਾ ਬਣਾਈ ਗਈ ਹੈ, ਉਨ੍ਹਾਂ ਇਲਾਕਿਆਂ ‘ਚ ਪਾਣੀ ਦੀ ਕਮੀ ਨੂੰ ਦੇਖਦੇ ਹੋਏ ਪਹਿਲਾਂ ਹੀ ਸਰਵੇ ਕਰਾ ਲਿਆ ਗਿਆ ਹੈ। ਇਹ ਪੰਪ ਉਨ੍ਹਾਂ ਬਲਾਕਾਂ ‘ਚ ਹੀ ਕਿਸਾਨਾਂ ਨੂੰ ਲਾਉਣ ਲਈ ਦਿੱਤੇ ਜਾਣਗੇ, ਜਿੱਥੇ ਭੂਮੀ ਜਲ ਪੱਧਰ ਠੀਕ ਹੈ।20 thousand new solar pumps

also read :- ਹਰਿਆਣਾ ਦੀ ਨਾਇਬ ਸੈਣੀ ਸਰਕਾਰ ਦਾ ਵੱਡਾ ਐਲਾਨ , ਬੱਸਾਂ ਚ ਸਫ਼ਰ ਕਰਨ ਵਾਲੇ ਇਹਨਾਂ ਲੋਕਾਂ ਲਈ ਖੁਸ਼ਖਬਰੀ

ਜੋ ਕਿਸਾਨ ਲੰਬੇ ਸਮੇਂ ਤੋਂ ਅੱਜ ਵੀ ਡੀਜ਼ਲ ਜਾਂ ਮੋਟਰ ਨਾਲ ਚੱਲਣ ਵਾਲੇ ਪੰਪਾਂ ਦਾ ਇਸਤੇਮਾਲ ਕਰਕੇ ਖੇਤੀਬਾੜੀ ਕਰ ਰਹੇ ਹਨ, ਪੇਡਾ ਉਨ੍ਹਾਂ ਨੂੰ ਸੋਲਰ ਵਾਲੇ ਪੰਪਾਂ ‘ਚ ਸ਼ਿਫਟ ਕਰਨਾ ਚਾਹੁੰਦਾ ਹੈ। ਪੇਡਾ ਦੇ ਐਡੀਸ਼ਨਲ ਡਾਇਰੈਕਟਰ ਰਾਜੇਸ਼ ਬਾਂਸਲ ਨੇ ਦੱਸਿਆ ਕਿ ਸਰਕਾਰ ਪੀ. ਐੱਮ. ਕੁਸੁਮ ਯੋਜਨਾ ਤਹਿਤ ਕਿਸਾਨਾਂ ਨੂੰ ਇਨ੍ਹਾਂ ਸੋਲਰ ਪੰਪਾਂ ਲਈ ਸਬਸਿਡੀ ਵੀ ਦਿੰਦੀ ਹੈ।ਸਬਸਿਡੀ ਦੇ ਤੌਰ ‘ਤੇ ਸੋਲਰ ਪੰਪ ਲਾਉਣ ‘ਚ ਕੁੱਲ ਜਿੰਨਾ ਖ਼ਰਚਾ ਆਉਂਦਾ ਹੈ, ਉਸ ਦਾ 30 ਫ਼ੀਸਦੀ ਕੇਂਦਰ, 30 ਫ਼ੀਸਦੀ ਸੂਬਾ ਸਰਕਾਰ ਅਤੇ 40 ਫ਼ੀਸਦੀ ਕਿਸਾਨਾਂ ਨੂੰ ਚੁੱਕਣਾ ਪੈਂਦਾ ਹੈ ਮਤਲਬ ਕਿ ਕਿਸਾਨਾਂ ਨੂੰ 60 ਫ਼ੀਸਦੀ ਤੱਕ ਯੋਜਨਾ ਦੇ ਅਧੀਨ ਸਬਸਿਡੀ ਦਿੱਤੀ ਜਾਂਦੀ ਹੈ। ਪੇਡਾ 37 ਬਲਾਕਾਂ ‘ਚ 20 ਹਜ਼ਾਰ ਸੋਲਰ ਪੰਪ ਲਗਾਵੇਗੀ। ਇਨ੍ਹਾਂ 37 ਬਲਾਕਾਂ ‘ਚ ਭੂਮੀ ਜਲ ਪੱਧਰ ਠੀਕ ਹੈ।20 thousand new solar pumps

[wpadcenter_ad id='4448' align='none']