Friday, December 27, 2024

ਐਂਟੀ ਡੇਂਗੂ ਮਹੀਨੇ ਦੇ ਸੰਬੰਧ ਵਿੱਚ ਸਿਹਤ ਟੀਮਾਂ ਵੱਲੋ ਘਰ-ਘਰ ਕੀਤੀ ਗਈ ਚੈਕਿੰਗ

Date:

ਬੁਢਲਾਡਾ/ਮਾਨਸਾ, 17 ਜੁਲਾਈ:
ਐਂਟੀ ਡੇਂਗੂ ਮਹੀਨਾ ਜੁਲਾਈ ਦੇ ਸੰਬੰਧ ਵਿੱਚ ਸਿਵਲ ਸਰਜਨ ਡਾ. ਹਰਦੇਵ ਸਿੰਘ, ਜ਼ਿਲ੍ਹਾ ਐਪੀਡੇਮੈਲੌਜਿਸਟ ਸੰਤੋਸ਼ ਭਾਰਤੀ ਅਤੇ ਸੀਨੀਅਰ ਮੈਡੀਕਲ ਅਫ਼ਸਰ ਬੁਢਲਾਡਾ ਡਾ. ਗੁਰਚੇਤਨ ਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ਾਂ ’ਤੇ ਅਸ਼ਵਨੀ ਕੁਮਾਰ ਸਿਹਤ ਸੁਪਰਵਾਈਜਰ ਦੀ ਅਗਵਾਈ ਵਿੱਚ ਬੁਢਲਾਡਾ ਬਲਾਕ ਅਧੀਨ ਪੈਂਦੇ ਸੈਕਟਰ ਬਰੇ੍ਹ ਦੇ ਪਿੰਡਾਂ ਮੰਢਾਲੀ, ਅਹਿਮਦਪੁਰ ਅਤੇ ਕਲੀਪੁਰ ਵਿਖੇ ਸਿਹਤ ਵਿਭਾਗ ਦੀਆ ਟੀਮਾਂ ਵੱਲੋ ਘਰ-ਘਰ ਜਾਕੇ ਲੋਕਾਂ ਨੂੰ ਮੱਛਰਾਂ ਦੀ ਪੈਦਾਇਸ਼ ਦੀ ਰੋਕਥਾਮ ਸੰਬੰਧੀ ਜਾਗਰੂਕ ਕੀਤਾ ਗਿਆ।
ਅਸ਼ਵਨੀ ਕੁਮਾਰ ਸਿਹਤ ਸੁਪਰਵਾਈਜ਼ਰ ਨੇ ਦੱਸਿਆ ਕਿ ਮੱਛਰਾਂ ਦੀ ਪੈਦਾਇਸ਼ ਖੜੇ੍ਹ ਪਾਣੀ ’ਤੇ ਹੁੰਦੀ ਹੈ, ਇਹ ਪਾਣੀ ਸਾਡੇ ਘਰਾਂ ਵਿੱਚ ਗਮਲਿਆਂ,  ਟੈਂਕੀਆਂ, ਫਰਿਜ ਦੇ ਪਿਛਲੇ ਹਿੱਸੇ ਵਿੱਚ ਲੱਗੀਆਂ ਟਰੇਆਂ, ਬੇਕਾਰ ਪਏ ਟਾਇਰਾਂ ਅਤੇ ਹੋਰ ਕਬਾੜ, ਪੰਛੀਆਂ ਨੂੰ ਪਾਣੀ ਪਿਆਉਣ ਨਹੀਂ ਰੱਖੇ ਗਏ ਬਰਤਨਾਂ ਆਦਿ ਵਿੱਚ ਖੜ੍ਹਾ ਹੋ ਸਕਦਾ ਹੈ। ਇੰਨ੍ਹਾਂ ਦੀ ਸਫਾਈ ਹਰ ਹਫਤੇ ਕਰਨੀ ਬਹੁਤ ਜਰੂਰੀ ਹੈ ਤਾਂ ਜੋ ਮੱਛਰ ਪੈਦਾ ਨਾ ਹੋ ਸਕੇ!
ਇਸ ਮੌਕੇ ਸਿਹਤ ਕਰਮਚਾਰੀਆ ਨਵਦੀਪ ਕਾਠ, ਨਿਰਭੈ ਸਿੰਘ, ਕ੍ਰਿਸ਼ਨ ਕੁਮਾਰ, ਗੁਰਿੰਦਰਜੀਤ ਸ਼ਰਮਾ ਵੱਲੋਂ ਪਾਣੀ ਦੇ ਖੜ੍ਹੇ ਹੋਣ ਵਾਲੇ ਸਰੋਤਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ ਅਤੇ ਬੁਖਾਰ ਦੇ ਸ਼ੱਕੀ ਕੇਸਾਂ ਦੇ ਖੂਨ ਦੇ ਸੈਂਪਲ ਲੈ ਕੇ ਟੈਸਟਿੰਗ ਲਈ ਭੇਜੇ।

Share post:

Subscribe

spot_imgspot_img

Popular

More like this
Related

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...