Encounter in Batala
ਬਟਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਬੀਤੇ ਦਿਨ ਸ਼੍ਰੀ ਹਰਗੋਬਿੰਦਪੁਰ ਦੇ ਇੱਕ ਸੁਨਿਆਰੇ ‘ਤੇ ਫਾਇਰਿੰਗ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ। ਕਰੀਬ ਕਰੀਬ ਚਾਰ ਘੰਟੇ ਦੌਰਾਨ ਗੋਲੀ ਚਲਵਾਉਣ ਵਾਲੇ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਗੈਂਗਸਟਰ ਦੀ ਪਛਾਣ ਮਲਕੀਤ ਸਿੰਘ ਵਜੋਂ ਹੋਈ ਹੈ, ਉਹ ਹੈਰੀ ਚੱਠੇ ਦੇ ਨਾਂ ਉਤੇ ਫਿਰੌਤੀ ਮੰਗਦਾ ਸੀ। ਇਸੇ ਨੇ ਹੀ ਗੈਂਗਸਟਰ ਰਾਹੀਂ ਸ਼੍ਰੀ ਹਰਗੋਬਿੰਦ ਪੁਰ ਸੁਨਿਆਰੇ ਦੀ ਦੁਕਾਨ ਉਤੇ ਆਪਣੇ ਸ਼ੂਟਰਾਂ ਰਾਹੀਂ ਗੋਲੀ ਚਲਵਾਈ ਸੀ।Encounter in Batala
ਦੱਸ ਦਈਏ ਕਿ ਸਵੇਰੇ ਤੜਕਸਾਰ ਤੋਂ ਹੀ ਪੁਲਿਸ ਇਸ ਗੈਂਗਸਟਰ ਦਾ ਪਿੱਛਾ ਕਰ ਰਹੀ ਸੀ। ਇਹ ਗੈਂਗਸਟਰ ਮਰਸੀਡੀਜ਼ ਕਾਰ ਵਿੱਚ ਘੁੰਮ ਰਿਹਾ ਸੀ। ਜਦੋਂ ਪੁਲਿਸ ਨੇ ਇਸ ਨੂੰ ਘੇਰ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੈਂਗਸਟਰ ਵੱਲੋਂ ਵੀ ਗੋਲੀ ਚਲਾਈ ਗਈ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਇਸ ਦੌਰਾਨ ਇਕ ਗੋਲੀ ਗੈਂਗਸਟਰ ਦੇ ਪੈਰ ਵਿਚ ਲੱਗੀ।
also read :- ਪੰਜਾਬ ਤੋਂ ਚੰਡੀਗੜ੍ਹ ਆਉਣ ਵਾਲੇ ਸਾਵਧਾਨ!, ਲੱਗਿਆ ਕਈ ਕਿਲੋਮੀਟਰ ਲੰਬਾ ਟ੍ਰੈਫਿਕ ਜਾਮ…
ਦੱਸ ਦਈਏ ਕਿ ਪੁਲਿਸ ਇਸ ਗੈਂਗਸਟਰ ਉਤੇ ਪਹਿਲਾਂ ਵੀ ਵੀ ਕਈ ਮਾਮਲੇ ਹਨ।Encounter in Batala