ਖੂਬਸੂਰਤ ਹਸੀਨਾ ਪੁਲਿਸ ਦੇ ਸ਼ਿੰਕਜੇ ’ਚ, ਮਾਂ-ਪੁੱਤ ਤੇ ਪਿਓ ਬੁਣਦੇ ਸੀ ਜਾਲ… 

Mother and son used to weave nets

Mother and son used to weave nets

ਮੋਹਾਲੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਮ ’ਤੇ ਲੋਕਾਂ ਨਾਲ ਕਰੋੜਾ ਦੀ ਠੱਗੀ ਮਾਰਨ ਦੇ ਮਾਮਲੇ ’ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਨਿਵਾਸੀ ਸਾਬਕਾ ਮਿਸਿਜ਼ ਅਪਰਨਾ ਸਗੋਤਰਾ ਅਤੇ ਉਸਦੇ ਪੁੱਤਰ ਕੁਨਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ’ਚ ਐਸਐੱਚਓ ਗਿਆਨਦੀਪ ਸਿੰਘ ਨੇ ਦੱਸਿਆ ਕਿ ਇਸ ਠੱਗੀ ’ਚ ਸਾਬਕਾ ਮਿਸਿਜ਼ ਚੰਡੀਗੜ੍ਹ ਰਹੀ ਅਪਰਨਾ ਸਗੋਤਰਾ, ਉਸਦਾ ਘਰਵਾਲਾ ਅਤੇ ਪੁੱਤਰ ਵੀ ਸ਼ਾਮਲ ਸੀ।

ਡੇਰਾਬੱਸੀ ਦੀ ਇੱਕ ਔਰਤ ਨੇ ਦੋਸ਼ ਲਾਇਆ ਕਿ ਅਪਰਨਾ ਨੇ ਆਪਣੇ ਪਤੀ ਦਾ ਨਾਮ ਈਐੱਸ ਜੋਸਫ਼ ਦੱਸ ਕੇ ਸੈਕਟਰ-26 ਦੇ ਕਾਨਵੈਂਟ ਸਕੂਲ ’ਚ ਦਾਖ਼ਲਾ ਦਵਾਉਣ ਦੇ ਨਾਮ ’ਤੇ 5 ਲੱਖ ਅਤੇ 16 ਲੱਖ ਰੁਪਏ ਦੀ ਠੱਗੀ ਮਾਰੀ। ਜਦੋਂ ਉਸਨੇ ਪੈਸੇ ਵਾਪਸ ਮੰਗੇ ਤਾਂ ਵਕੀਲ ਹੋਣ ਨਾਤੇ ਝੂਠੇ ਕੇਸ ’ਚ ਫਸਾਉਣ ਦੀ ਧਮਕੀ ਦਿੱਤੀ।Mother and son used to weave nets

also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (29 ਜੁਲਾਈ 2024)

ਪੁਲਿਸ ਵਲੋਂ ਅਪਰਨਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਅਦ 100 ਗ੍ਰਾਮ ਸੋਨੇ ਦੇ ਬਿਸਕੁਟ, ਸੱਤ ਲੱਖ ਰੁਪਏ ਨਕਦ ਅਤੇ ਫੋਰਡ ਈਕੋ ਸਪੋਰਟ ਕਾਰ ਵੀ ਬਰਾਮਦ ਕੀਤੀ ਹੈ। ਪੁਲਿਸ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਠੱਗੀ ਨਾਲ ਬਣਾਈ ਜਾਇਦਾਦ ਕੁਰਕ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਇਨਸਾਫ਼ ਦਵਾਇਆ ਜਾਵੇਗਾ।Mother and son used to weave nets

[wpadcenter_ad id='4448' align='none']