Famous Punjabi singer Sultan Singh
ਪੰਜਾਬੀ ਫਿਲਮ ਇੰਡਸਟਰੀ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਪੰਜਾਬੀ ਗਾਇਕ ਸੁਲਤਾਨ ਸਿੰਘ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਇਸ ਦੌਰਾਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਸਦੀ ਜਾਣਕਾਰੀ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਦਿੱਤੀ ਹੈ। ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਗਾਇਕ ਦੇ ਫੈਨਜ਼ ਕਾਫੀ ਪਰੇਸ਼ਾਨ ਹਨ।
ਕਲਾਕਾਰ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਸਤਿ ਸ੍ਰੀ ਅਕਾਲ ਇੰਸਟਾਗ੍ਰਾਮ ਫੈਮਿਲੀ ਮੈਂ ਪਿਛਲੇ ਹਫਤੇ ਤੋਂ ਐਕਟਿਨ ਨਹੀਂ ਹੈਗਾ, ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ, ਮੇਰਾ ਬਹੁਤ-ਬਹੁਤ ਬੁਰਾ ਐਕਸੀਡੈਂਟ ਹੋਇਆ 26/072024…ਰਾਤ ਨੂੰ ਮੇਰੇ ਭਰਾ ਮੇਰੇ ਨਾਲ ਸੀ।
Read Also : ਹੁਣ ITR ਭਰਨ ‘ਤੇ ਨਹੀਂ ਲੱਗੇਗਾ ਜੁਰਮਾਨਾ, ਮਿਲੇਗੀ ਇਹ ਵਿਸ਼ੇਸ਼ ਛੋਟ, ਜਾਣੋ ਸ਼ਰਤਾਂ
ਇਸ ਖ਼ਬਰ ਨੇ ਸੋਸ਼ਲ ਮੀਡੀਆ ਉੱਤੇ ਹਲਚਲ ਮਚਾ ਦਿੱਤੀ ਹੈ। ਦੱਸ ਦਈਏ ਕਿ ਗਾਇਕ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਪੋਸਟ ਸ਼ੇਅਰ ਕਰਦੇ ਰਹਿੰਦੇ ਹਨ। ਕਲਾਕਾਰ ਦੇ ਵਰਕਫਰੰਟ ਦੀ ਗੱਲ ਕਰਿਏ ਤਾਂ ਸੁਲਤਾਨ ਸਿੰਘ ਦਾ ਹਾਲ ਹੀ ਦੇ ਵਿੱਚ ਗੀਤ ਕੌਲਰ ਰਿਲੀਜ਼ ਹੋਇਆ ਸੀ। ਜਿਸ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ ਹੈ। ਕਲਾਕਾਰ ਵੱਲੋਂ ਪੰਜਾਬੀ ਦਰਸ਼ਕਾਂ ਲਈ ਗੀਤ ਰਿਲੀਜ਼ ਕੀਤੇ ਗਏ ਹਨ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ।
Famous Punjabi singer Sultan Singh