Saturday, December 21, 2024

ਕੀ ਸੀ ਧਰਮ ਯੁੱਧ ਮੋਰਚਾ ਤੇ ਇਹ ਕਿਉਂ ਲਾਉਣਾ ਪਿਆ ?

Date:

ਜਗਸੀਰ ਸਿੰਘ ਸੰਧੂ
98764-16009

What was the crusade front?

ਅੱਜ 4 ਅਗਸਤ ਹੈ, ਪਰ ਅੱਜ ਦੇ ਅਕਾਲੀਆਂ ਨੂੰ ਇਹ ਵੀ ਯਾਦ ਨਹੀਂ ਹੋਵੇਗਾ ਕਿ 4 ਅਗਸਤ 1982 ਨੂੰ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ ਸੀ ਅਤੇ ਇਸ ਧਰਮ ਯੁੱਗ ਮੋਰਚੇ ਦੀਆ ਮੰਗਾਂ ਕੀ ਸਨ ? ਸਾਇਦ ਅੱਜ ਸ੍ਰੋਮਣੀ ਅਕਾਲੀ ਦਲ ਇਹਨਾਂ ਮੰਗਾਂ ਨੂੰ ਭੁੱਲਣ ਦਾ ਖਮਿਆਜਾ ਹੀ ਭੁਗਤ ਰਿਹਾ ਹੈ। ਭਾਵੇਂ ਇਹਨਾਂ ਮੰਗਾਂ ਅਤੇ ਪੰਥਕ ਏਜੰਡੇ ਨੂੰ ਛੱਡ ਕੇ ਅਕਾਲੀ ਦਲ ਦੇ ਆਗੂਆਂ ਨੇ 20 ਸਾਲ ਰਾਜਭਾਗ ਤਾਂ ਭੋਗ ਲਿਆ, ਪਰ ਪੰਜਾਬੀ ਪਾਰਟੀ ਬਣਾਕੇ ਰਾਸਟਰਵਾਦ ਦੇ ਚੱਕਰਵਿਊ ਵਿੱਚ ਫਸਦਿਆਂ ਪੰਥਕ ਪਾਰਟੀ ਸ੍ਰੋਮਣੀ ਆਕਾਲੀ ਦਲ ਦੀ ਹੋਂਦ ਹੀ ਦਾਅ ‘ਤੇ ਲਗਾ ਦਿੱਤੀ ਹੈ।
ਖੈਰ ਗੱਲ ਕਰਦੇ ਹਾਂ ਧਰਮਯੁੱਧ ਮੋਰਚੇ ਦੀ, ਕਿ ਧਰਮ ਯੁੱਧ ਮੋਰਚਾ ਕਿਵੇਂ ਸੁਰੂ ਹੋਇਆ, ਇਸ ਮੋਰਚੇ ਪਿਛੇ ਉਸ ਸਮੇਂ ਦੇ ਅਕਾਲੀ ਆਗੂਆਂ ਦਾ ਮਕਸਦ ਛੁਪਿਆ ਹੋਇਆ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਇਸ ਧਰਮ ਯੁੱਧ ਮੋਰਚੇ ਵਿੱਚ ਕਿਵੇਂ ਅਤੇ ਕਿਉਂ ਸਾਮਲ ਕੀਤਾ ਗਿਆ ?ਦਰਅਸਲ ਅਪ੍ਰੈਲ 1982 ਵਿੱਚ ਅਕਾਲੀਆਂ ਅਤੇ ਕਮਿਊਨਿਸਟਾਂ ਨੇ ਸਤਲੁਜ ਜਮਨਾ ਲਿੰਕ ਨਹਿਰ (S.Y.L) ਦੇ ਵਿਰੁੱਧ “ਕਪੂਰੀ ਮੋਰਚਾ” ਲਾਇਆ ਸੀ, ਪਰ ਇਹ ਮੋਰਚਾ ਪੂਰੀ ਤਰਾਂ ਭੱਖ ਨਹੀਂ ਰਿਹਾ ਸੀ। ਉਧਰ ਦੂਸਰੇ ਪਾਸੇ ਪ੍ਰਕਾਸ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਮੌਕੇ 1978 ਵਿੱਚ ਨਿਰੰਕਾਰੀਆਂ ਵੱਲੋਂ ਸਹੀਦ ਕੀਤੇ 13 ਸਿੰਘਾਂ ਵਾਲੇ ਮਾਮਲੇ ਤੋਂ ਬਾਅਦ ਦਮਦਮੀ ਟਕਸਾਲ ਦੇ ਚੌਧਵੇਂ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸਿੱਖਾਂ ਵਿੱਚ ਹਰਮਨਪਿਆਰਤਾ ਬਹੁਤ ਵਧ ਰਹੀ ਸੀ, ਭਾਈ ਅਮਰੀਕ ਸਿੰਘ ਦੀ ਅਗਵਾਈ ਵਿੱਚ ਸਿੱਖ ਸਟੂਡੈਂਟਸ ਫੈਡਰੇਸਨ ਬਹੁਤ ਤਾਕਤਵਰ ਵਿਦਿਆਰਥੀ ਜਥੇਬੰਦੀ ਬਣ ਚੁੱਕੀ ਸੀ ਅਤੇ ਸਿੱਖ ਨੌਜਵਾਨੀ ਸੰਤ ਭਿੰਡਰਾਂਵਾਲਿਆਂ ਦੇ ਦੁਆਲੇ ਇਕੱਠੀ ਹੋ ਰਹੀ ਸੀ। ਉਸ ਸਮੇਂ ਸੰਤ ਭਿੰਡਰਾਂਵਾਲਿਆਂ ਦਾ ਹੈਡਕੁਆਟਰ ਗੁਰਦੁਆਰਾ ਗੁਰਦਰਸਨ ਪ੍ਰਕਾਸ ਮਹਿਤਾ ਚੌਂਕ ਸੀ ਅਤੇ ਸਰਕਾਰ ਵੱਲੋਂ ਮਹਿਤਾ ਚੌਂਕ ਦੀਆਂ ਸਰਗਰਮੀਆਂ ‘ਤੇ ਬਾਜ ਅੱਖ ਰੱਖੀ ਜਾ ਰਹੀ ਸੀ।What was the crusade front?


15 ਜੁਲਾਈ 1982 ਵਿੱਚ ਸੰਤ ਭਿੰਡਰਾਂਵਾਲਿਆਂ ਦੀ ਤਬੀਅਤ ਕੁੱਝ ਖਰਾਬ ਹੋ ਗਈ ਤਾਂ ਡਾਕਟਰਾਂ ਦੀ ਸਲਾਹ ‘ਤੇ ਸੰਤ ਭਿੰਡਰਾਂਵਾਲਿਆਂ ਨੇ 21 ਜੁਲਾਈ ਤੱਕ ਆਪਣੇ ਸਾਰੇ ਪ੍ਰੋਗਰਾਮ ਰੱਦ ਕਰਕੇ ਗੁਰਦੁਆਰਾ ਗੁਰਦਰਸਨ ਪ੍ਰਕਾਸ ਮਹਿਤਾ ਚੌਂਕ ਵਿਖੇ ਹੀ ਰਹਿਣ ਦਾ ਫੈਸਲਾ ਕਰ ਲਿਆ। ਇਸ ਦੌਰਾਨ 17 ਜੁਲਾਈ ਨੂੰ ਸੰਤ ਭਿੰਡਰਾਂਵਾਲਿਆਂ ਦੇ ਜਥੇ ਦੀ ਇਕ ਜੀਪ ਸਮੇਤ ਜਥੇ ਦੇ ਤਿੰਨ ਸਿੰਘਾਂ ਭਾਈ ਰਛਪਾਲ ਸਿੰਘ, ਭਾਈ ਕੁਲਵੰਤ ਸਿੰਘ ਅਤੇ ਲੱਖਾ ਸਿੰਘ ਨੂੰ ਬਾਬਾ ਬਕਾਲਾ ਨੇੜਿਉਂ ਅੰਮ੍ਰਿਤਸਰ ਦੀ ਪੁਲਸ ਨੇ ਨਜਾਇਜ ਅਸਲਾ ਰੱਖਣ ਦੇ ਦੋਸ਼ ਤਹਿਤ ਗ੍ਰਿਫਤਾਰ ਕਰ ਲਿਆ, ਜਦੋਂਕਿ ਇਹਨਾਂ ਸਿੰਘ ਕੋਲੋਂ ਫੜੇ ਗਏ ਹਥਿਆਰ ਲਾਇਸੰਸੀ ਸਨ। ਇਸ ਘਟਨਾ ਦਾ ਪਤਾ ਲੱਗਣ ‘ਤੇ ਸੰਤ ਭਿੰਡਰਾਂਵਾਲਿਆਂ ਨੇ 19 ਜੁਲਾਈ ਨੂੰ ਭਾਈ ਅਮਰੀਕ ਸਿੰਘ ਅਤੇ ਬਾਬਾ ਠਾਰਾ ਸਿੰਘ ਨੂੰ ਇਹਨਾਂ ਸਿੰਘਾਂ ਦੀ ਪੈਰਵੀ ਕਰਨ ਲਈ ਭੇਜਿਆ ਪਰ ਪੁਲਸ ਨੇ ਉਹਨਾਂ ਨੂੰ ਵੀ ਅੰਮ੍ਰਿਤਸਰ ਕਚਹਿਰੀਆਂ ਵਿਚੋਂ ਉਸ ਸਮੇਂ ਗ੍ਰਿਫਤਾਰ ਕਰ ਲਿਆ, ਜਦੋਂ ਉਹ ਪਹਿਲਾਂ ਫੜੇ ਸਿੰਘਾਂ ਦੀਆਂ ਜਮਾਨਤਾਂ ਕਰਵਾਉਣ ਲਈ ਵਕੀਲ ਕੋਲ ਆਏ ਸਨ। ਪੁਲਸ ਨੇ ਭਾਈ ਅਮਰੀਕ ਸਿੰਘ ਉਪਰ ਇਕ ਨਿਰੰਕਾਰੀ ਨੂੰ ਕਤਲ ਕਰਨ ਦੀ ਸਾਜਿਸ ਰਚਣ ਦੇ ਦੋਸ ਲਗਾ ਦਿੱਤੇ। ਇਸ ਉਪਰੰਤ ਸੰਤ ਭਿੰਡਰਾਂਵਾਲੇ ਸਰਕਾਰ ਦੀ ਮਾੜੀ ਮਨਸਾ ਨੂੰ ਭਾਪਦਿਆਂ 19 ਜੁਲਾਈ ਨੂੰ ਹੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆ ਗਏ ਅਤੇ ਉਹਨਾਂ ਨੇ 20 ਜੁਲਾਈ ਸ੍ਰੀ ਅਕਾਲ ਤਖਤ ਸਾਹਿਬ ‘ਤੇ ਅਰਦਾਸ ਕਰਕੇ ਗ੍ਰਿਫਤਾਰ ਕੀਤੇ ਸਿੰਘਾਂ ਦੀ ਰਿਹਾਈ ਲਈ ਸਾਂਤਮਈ ਮੋਰਚਾ ਲਗਾ ਦਿੱਤਾ ਅਤੇ ਗੁਰੂ ਨਾਨਕ ਨਿਵਾਸ ਨੂੰ ਆਪਣਾ ਹੈਡ ਕੁਆਟਰ ਬਣਾ ਕੇ ਇਥੋਂ 51-51 ਸਿੰਘਾਂ ਦੇ ਜਥੇ ਤੋਰਨੇ ਸੁਰੂ ਕਰ ਦਿੱਤੇ, ਜੋ ਸਾਂਤਮਈ ਢੰਗ ਨਾਲ ਬਾਹਰ ਜਾ ਕੇ ਆਪਣੀ ਗ੍ਰਿਫਤਾਰੀ ਦੇਣ ਲੱਗੇ। ਸੰਤ ਭਿੰਡਰਾਂਵਾਲਿਆਂ ਨੇ 25 ਜੁਲਾਈ ਨੂੰ ਮੰਜੀ ਸਾਹਿਬ ਵਿਖੇ ਇਕ ਵੱਡਾ ਪੰਥਕ ਇਕੱਠ ਬੁਲਾ ਕੇ ਅਗਲਾ ਪ੍ਰੋਗਰਾਮ ਉਲੀਕਣ ਦਾ ਐਲਾਨ ਕਰ ਦਿੱਤਾ। ਸੰਤ ਭਿੰਡਰਾਂਵਾਲਿਆਂ ਨੇ ਦੇਸ ਵਿਦੇਸ ਦੇ ਸਿੱਖਾਂ ਨੂੰ ਵੱਧ ਚੜ ਕੇ ਇਸ ਇਕੱਠ ਵਿੱਚ ਆਉਣ ਦੀ ਅਪੀਲ ਵੀ ਕੀਤੀ ਅਤੇ ਸੁਨੇਹੇ ਵੀ ਭੇਜੇ।
ਉਧਰ ਪ੍ਰਕਾਸ ਸਿੰਘ ਬਾਦਲ ਨੇ 24 ਜੁਲਾਈ ਨੂੰ ਚੰਡੀਗੜ ਦੇ ਸੈਕਟਰ 9 ਵਿਚਲੀ ਆਪਣੀ ਰਿਹਾਇਸ ‘ਤੇ ਅਕਾਲੀ ਆਗੂਆਂ ਦੀ ਇਕ ਮੀਟਿੰਗ ਬੁਲਾ ਲਈ, ਜਿਸ ਵਿੱਚ ਵਿਚਾਰ ਕੀਤੀ ਗਈ ਕਿ ਸੰਤ ਭਿੰਡਰਾਂਵਾਲਿਆਂ ਵੱਲੋਂ ਲਾਏ ਗਏ ਮੋਰਚੇ ਪ੍ਰਤੀ ਸ੍ਰੋਮਣੀ ਅਕਾਲੀ ਦਲ ਕੀ ਨੀਤੀ ਅਖਤਿਆਰ ਕਰਨੀ ਚਾਹੀਦੀ ਹੈ।

ਇਸ ਮੀਟਿੰਗ ਵਿੱਚ ਜਿਥੇ ਗੁਰਚਰਨ ਸਿੰਘ ਟੌਹੜਾ ਨੇ ਸੰਤਾਂ ਦੇ ਮੋਰਚੇ ਦੀ ਹਿਮਾਇਤ ਕਰਨ ਦਾ ਸੁਝਾਅ ਦਿੱਤਾ, ਉਥੇ ਪ੍ਰਕਾਸ ਸਿੰਘ ਬਾਦਲ ਨੇ ਇਸ ਜਬਰਦਸਤ ਵਿਰੋਧਤਾ ਕਰਦਿਆਂ ਕਿਹਾ ਕਿ ਇਸ ਤਰਾਂ ਕਰਨ ਨਾਲ ਤਾਂ ਸਿੱਖ ਪੰਥ ਦੀ ਕਮਾਂਡ ਸੰਤ ਡਿੰਡਰਾਂਵਾਲਿਆਂ ਦੇ ਹੱਥ ਚਲੀ ਜਾਵੇਗੀ। ਅਖੀਰ ਇਸ ਮੀਟਿੰਗ ਵਿੱਚ ਫੈਸਲਾ ਹੋਇਆ ਕਿ ਕੱਲ ਭਾਵ 25 ਜੁਲਾਈ1982 ਨੂੰ ਸੰਤ ਭਿੰਡਰਾਂਵਾਲਿਆਂ ਵੱਲੋਂ ਰੱਖੇ ਇਕੱਠ ਦਾ ਜਾਇਜਾ ਲਿਆ ਜਾਵੇ ਅਤੇ ਫਿਰ ਉਸ ਮੁਤਾਬਿਕ ਹੀ ਨਵੀਂ ਰਣਨੀਤੀ ਘੜੀ ਜਾਵੇ। ਬਾਕੀ ਅਕਾਲੀ ਲੀਡਰਸਿਪ ਨੇ ਤਾਂ ਇਸ ਇਕੱਠ ਤੋਂ ਦੂਰੀ ਬਣਾ ਲਈ, ਪਰ ਗੁਰਚਰਨ ਸਿੰਘ ਟੌਹੜਾ ਨੇ ਇਸ ਇਕੱਠ ਦਾ ਜਾਇਜਾ ਲੈਣ ਲਈ ਮੰਜੀ ਸਾਹਿਬ ਵਿਖੇ ਜਾ ਪਹੁੰਚੇ, ਉਹਨਾਂ ਦੇ ਨਾਲ ਬੀਬੀ ਨਿਰਲੇਪ ਕੌਰ, ਬਸੰਤ ਸਿੰਘ ਖਾਲਸਾ, ਬੀਬੀ ਰਜਿੰਦਰ ਕੌਰ, ਗੁਰਨਾਮ ਸਿੰਘ ਤੀਰ, ਰਣਧੀਰ ਸਿੰਘ ਚੀਮਾ ਆਦਿ ਆਗੂ ਸਨ। ਜਦਕਿ ਦੂਸਰੇ ਪਾਸੇ ਪ੍ਰਕਾਸ ਸਿੰਘ ਬਾਦਲ ਨੇ 25 ਜੁਲਾਈ ਨੂੰ ਫਤਿਹਗੜ ਵਿਖੇ ਪਾਰਟੀ ਹਾਈਕਮਾਂਡ ਦੀ ਇਕ ਮੀਟਿੰਗ ਰੱਖ ਲਈ, ਜਿਸ ਵਿੱਚ ਸੰਤ ਹਰਚੰਦ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਬਰਨਾਲਾ, ਅਜੀਤ ਸਿੰਘ ਸਰਹੱਦੀ, ਬਾਬੂ ਆਤਮਾ ਸਿੰਘ, ਹਰਬੰਸ ਸਿੰਘ ਮਜੀਠਾ ਆਦਿ ਸਾਰੇ ਅਕਾਲੀ ਆਗੂ ਹਾਜਰ ਹੋਏ। ਇਸ ਮੀਟਿੰਗ ਤੋਂ ਬਾਅਦ 24 ਘੰਟਿਆਂ ਦੇ ਨੋਟਿਸ ‘ਤੇ 26 ਜੁਲਾਈ ਨੂੰ ਤੇਜਾ ਸਿੰਘ ਸਮੰਦਰੀ ਹਾਲ ਅੰਮ੍ਰਿਤਸਰ ਵਿਖੇ ਸ੍ਰੋਮਣੀ ਅਕਾਲੀ ਦਲ ਦਾ ਜਨਰਲ ਇਜਲਾਸ ਬੁਲਾ ਲਿਆ ਗਿਆ।


ਉਧਰ ਸਰਕਾਰ ਦੀਆਂ ਰੋਕਾਂ ਅਤੇ ਅਕਾਲੀਆਂ ਦੀਆਂ ਲੂੰਬੜਚਾਲਾਂ ਦੇ ਬਾਵਜੂਦ ਸੰਤ ਭਿੰਡਰਾਂਵਾਲਿਆਂ ਦੇ ਸੱਦੇ ‘ਤੇ 25 ਜੁਲਾਈ 1982 ਨੂੰ ਮੰਜੀ ਸਾਹਿਬ ਵਿੱਚ ਲਾ-ਮਿਸਾਲ ਇਕੱਠ ਹੋ ਗਿਆ, ਜਿਸ ਵਿੱਚ ਸਾਰੇ ਬੁਲਾਰਿਆਂ ਨੇ ਗ੍ਰਿਫਤਾਰ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਸਿੱਖਾਂ ਨਾਲ ਧੱਕੇਸਾਹੀ ਕਰਨੀ ਬੰਦ ਕਰੇ।
ਦੂਸਰੇ ਪਾਸੇ 26 ਜੁਲਾਈ ਨੂੰ ਤੇਜਾ ਸਿੰਘ ਸਮੁੰਦਰੀ ਹਾਲ ‘ਚ ਸਰੋਮਣੀ ਅਕਾਲੀ ਦਲ ਵੱਲੋਂ ਸੱਦੇ ਜਨਰਲ ਇਜਲਾਸ ਵਿੱਚ ਕਪੂਰੀ ਮੋਰਚੇ ਦੀ ਥਾਂ ਬਦਲ ਕੇ ਅੰਮ੍ਰਿਤਸਰ ਕਰ ਦਿੱਤੀ ਗਈ ਅਤੇ ‘ਨਹਿਰ ਰੋਕੋ ਮੋਰਚੇ’ ਦਾ ਨਾਮ ਬਦਲਕੇ “ਧਰਮ ਯੁੱਧ ਮੋਰਚਾ” ਕਰ ਦਿੱਤਾ। ਇਸ ਧਰਮ ਯੁੱਧ ਮੋਰਚੇ ਦਾ ਮੁੱਖ ਮਨੋਰਥ “ਆਨੰਦਪੁਰ ਸਾਹਿਬ ਮਤਾ” ਰੱਖਿਆ ਗਿਆ। ਸ੍ਰੋਮਣੀ ਅਕਾਲੀ ਦਲ ਦੀਆਂ 45 ਮੰਗਾਂ ਦਾ ਚਾਰਟਰ ਵੀ ਇਸ ਵਿੱਚ ਸਾਮਲ ਕੀਤਾ ਗਿਆ। ਭਾਈ ਅਮਰੀਕ ਸਿੰਘ ਸਮੇਤ ਗ੍ਰਿਫਤਾਰ ਕੀਤੇ ਸਾਰੇ ਸਿੰਘਾਂ ਦੀ ਰਿਹਾਈ ਦੀ ਮੰਗ ਵੀ ਧਰਮਯੁੱਧ ਮੋਰਚੇ ਦੀਆਂ ਮੰਗਾਂ ਵਿੱਚ ਸਾਮਲ ਕਰ ਲਈ ਗਈ ਅਤੇ 4 ਅਗਸਤ 1982 ਨੂੰ ਮੰਜੀ ਸਾਹਿਬ ਤੋਂ “ਧਰਮਯੁੱਧ ਮੋਰਚਾ” ਸੁਰੂ ਕਰਨ ਦਾ ਐਲਾਨ ਕਰ ਦਿਂਤਾ ਗਿਆ। ਇਹ ਫੈਸਲਾ ਕੀਤਾ ਗਿਆ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਇਸ ਮੋਰਚੇ ਡਿਕਟੇਟਰ ਹੋਣਗੇ ਅਤੇ ਪ੍ਰਕਾਸ ਸਿੰਘ ਬਾਦਲ ਗ੍ਰਿਫਤਾਰੀ ਲਈ ਜਾਣ ਵਾਲੇ ਪਹਿਲੇ ਜਥੇ ਦੀ ਅਗਵਾਈ ਕਰਨਗੇ। ਅਕਾਲੀਆਂ ਨੇ ਬੜੀ ਚਲਾਕੀ ਨਾਲ ਐਲਾਨ ਕੀਤਾ ਕਿ ਇਹ ਮੋਰਚਾ ਕਿਸੇ ਹੋਰ ਮੋਰਚੇ ਵਿੱਚ ਸਾਮਲ ਨਹੀਂ ਹੋਵੇਗਾ, ਪਰ ਨਾਲ ਹੀ ਸਿੱਖਾਂ ਨੂੰ ਅਪੀਲ ਕੀਤੀ ਕਿ ਹੋਰ ਚੱਲ ਰਹੇ ਮੋਰਚੇ ਵੀ ਧਰਮ ਯੁੱਧ ਮੋਰਚੇ ਵਿੱਚ ਸਾਮਲ ਕਰ ਦਿੱਤੇ ਜਾਣ । ਭਾਵੇਂ ਸੰਤ ਭਿੰਡਰਾਂਵਾਲੇ ਅਕਾਲੀ ਆਗੂਆਂ ਦੀਆਂ ਲੂੰਬੜਚਾਲਾਂ ਨੂੰ ਚੰਗੀ ਤਰਾਂ ਜਾਣਦੇ ਸਨWhat was the crusade front?

also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (4 ਅਗਸਤ 2024)

ਪਰ ਪੰਥ ਦੀ ਚੜਦੀ ਕਲਾ ਲਈ ਸੰਤ ਭਿੰਡਰਾਂਵਾਲਿਆਂ ਨੇ 26 ਜੁਲਾਈ ਨੂੰ ਮੰਜੀ ਸਾਹਿਬ ਤੋਂ ਸਾਮ ਦੀ ਕਥਾ ਦੌਰਾਨ ਐਲਾਨ ਕਰ ਦਿਤਾ ਕਿ ਸਾਡਾ ਮੋਰਚਾ 3 ਅਗਸਤ ਤੱਕ ਚੱਲੇਗਾ ਅਤੇ 4 ਅਗਸਤ ਤੋਂ ਅਸੀਂ ਵੀ ਧਰਮ ਯੁੱਧ ਮੋਰਚੇ ਵਿੱਚ ਸਾਮਲ ਹੋ ਜਾਵਾਂਗੇ। ਉਹਨਾਂ ਨੇ ਇਹ ਵੀ ਕਿਹਾ ਸੰਤ ਹਰਚੰਦ ਸਿੰਘ ਲੌਂਗੋਵਾਲ ਜਦੋਂ ਕਹਿਣ ਮੈਂ ਵੀ ਜਥੇ ਸਮੇਤ ਗ੍ਰਿਫਤਾਰੀ ਦੇ ਦੇਵਾਂਗਾ ਅਤੇ ਮੋਰਚੇ ਲਈ ਮੈਨੂੰ ਆਪਣਾ ਸੀਸ ਵੀ ਲਾਉਣਾ ਪਿਆ ਤਾਂ ਪਿਛੇ ਨਹੀਂ ਹਟਾਂਗਾ। ਸੰਤ ਭਿੰਡਰਾਂਵਾਲਿਆਂ ਨੇ ਦੇਸ ਵਿਦੇਸ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਧਰਮਯੁੱਧ ਮੋਰਚੇ ਨੂੰ ਹਰ ਤਰਾਂ ਨਾਲ ਸਹਿਯੋਗ ਦਿੱਤਾ ਜਾਵੇ। ਅਖੀਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆਪਣੇ ਬਚਨਾਂ ਨੂੰ ਨਿਭਾਉਂਦੇ 6 ਜੂਨ 1984 ਨੂੰ ਆਪਣੇ ਸਾਥੀਆਂ ਸਮੇਤ ਸਹੀਦੀ ਪਾ ਗਏ, ਜਦੋਂ ਕਿ ਇਸ “ਧਰਮ ਯੁੱਧ ਮੋਰਚੇ” ਦੇ ਪਹਿਲੇ ਜਥੇ ਵਿੱਚ ਜਾਣ ਵਾਲਾ ਪ੍ਰਕਾਸ ਸਿੰਘ ਬਾਦਲ ਸਾਕਾ ਦਰਬਾਰ ਸਾਹਿਬ (ਬਲਿਊ ਸਟਾਰ ਅਪ੍ਰੇਸਨ) ਤੋਂ ਬਾਅਦ ਤਿੰਨ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਿਆ ਅਤੇ 18 ਸਾਲ ਰਾਜਭਾਗ ਭੋਗਦਿਆਂ ਅਕਾਲੀਆਂ ਨੇ ਮੁੜ ਕਦੇ ਵੀ ਧਰਮਯੁੱਧ ਮੋਰਚੇ ਦੀ ਮੰਗਾਂ ਜਾਂ ਇਸ ਮੋਰਚੇ ਦੇ ਮੁੱਖ ਮਨੋਰਥ “ਆਨੰਦਪੁਰ ਸਾਹਿਬ ਦੇ ਮਤੇ” ਦੀ ਗੱਲ ਤੱਕ ਨਹੀਂ ਕੀਤੀ।

ਵੀਡੀਓ ਦਾ ਲਿੰਕ : https://fb.watch/tKUba-mPCM

Share post:

Subscribe

spot_imgspot_img

Popular

More like this
Related

ਹੁਣ ਤੱਕ 5 ਲੋਕਾਂ ਨੂੰ ਮਲਬੇ ‘ਚੋਂ ਕੱਢਿਆ ਬਾਹਰ, ਰਾਹਤ ਅਤੇ ਬਚਾਅ ਕਾਰਜ ਜਾਰੀ

Relief and rescue operations continue ਸ਼ਨੀਵਾਰ ਸ਼ਾਮ ਨੂੰ ਮੋਹਾਲੀ...

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਗਊਸ਼ਾਲਾ ਪਿੰਡ ਸਲੇਮਸ਼ਾਹ ਦਾ ਅਚਨਚੇਤ ਦੌਰਾ, ਗਊਆਂ ਦੀ ਦੇਖਭਾਲ ਅਤੇ ਖਾਣ ਪੀਣ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਆ

ਫਾਜ਼ਿਲਕਾ 21 ਦਸੰਬਰ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਵੱਲੋਂ ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਵਿਖੇ ਚੱਲ ਰਹੀ...

ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ ਨੂੰ ਦੂਰ ਕਰਨ ਲਈ ਤਰਨਤਾਰਨ ‘ਚ 23 ਦਸੰਬਰ ਨੂੰ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ: ਡਾ. ਬਲਜੀਤ ਕੌਰ

ਚੰਡੀਗੜ੍ਹ, 21 ਦਸੰਬਰ: ਪੰਜਾਬ ਸਰਕਾਰ ਵੱਲੋਂ ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ...

ਖਿਓਵਾਲੀ ਢਾਬ ਵਿਖੇ ਨਿਕਸ਼ੈ ਕੈਂਪ ਲਗਾਇਆ

ਫਾਜ਼ਿਲਕਾ, 21 ਦਸੰਬਰ :ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ...