Wednesday, January 15, 2025

ਵਾਇਨਾਡ ਦੇ ਪੀੜਤਾਂ ਲਈ ਇਕ ਕਰੋੜ ਰੁਪਏ ਦਾਨ ਕਰਨਗੇ ਚਿਰੰਜੀਵੀ

Date:

Chiranjeevi will donate crores of rupees

ਮੈਗਾਸਟਾਰ ਚਿਰੰਜੀਵੀ ਤੇ ਉਨ੍ਹਾਂ ਦੇ ਅਭਿਨੇਤਾ ਪੁੱਤਰ ਰਾਮਚਰਨ ਨੇ ਕੇਰਲ ਦੇ ਵਾਇਨਾਡ ਜ਼ਿਲੇ ’ਚ ਜ਼ਮੀਨ ਖਿਸਕਣ ਕਾਰਨ ਪ੍ਰਭਾਵਤ ਹੋਏ ਲੋਕਾਂ ਦੀ ਮਦਦ ਲਈ ਇਕ ਕਰੋੜ ਰੁਪਏ ਦੇ ਯੋਗਦਾਨ ਦਾ ਐਤਵਾਰ ਐਲਾਨ ਕੀਤਾ।

ਚਿਰੰਜੀਵੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਜ਼ਮੀਨ ਖਿਸਕਣ ਕਾਰਨ ਜਾਨ ਤੇ ਮਾਲ ਦੇ ਹੋਏ ਨੁਕਸਾਨ ’ਤੇ ਦੁੱਖ ਪ੍ਰਗਟ ਕੀਤਾ।

ਉਨ੍ਹਾਂ ਕਿਹਾ ਕਿ ਕੇਰਲ ’ਚ ਪਿਛਲੇ ਕੁਝ ਦਿਨਾਂ ’ਚ ਕੁਦਰਤੀ ਤਬਾਹੀ ਤੇ ਜਾਨੀ ਨੁਕਸਾਨ ਤੋਂ ਮੈਂ ਬਹੁਤ ਦੁਖੀ ਹਾਂ। ਵਾਇਨਾਡ ਦੁਖਾਂਤ ਦੇ ਪੀੜਤਾਂ ਪ੍ਰਤੀ ਮੇਰੀ ਹਮਦਰਦੀ। ਚਿਰੰਜੀਵੀ ਨੇ ਕਿਹਾ ਕਿ ਰਾਮਚਰਨ ਤੇ ਮੈਂ ਮਿਲ ਕੇ ਕੇਰਲ ਦੇ ਮੁੱਖ ਮੰਤਰੀ ਰਾਹਤ ਫੰਡ ’ਚ ਇਕ ਕਰੋੜ ਰੁਪਏ ਦਾ ਯੋਗਦਾਨ ਪਾ ਰਹੇ ਹਾਂ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜੋ ਲੋਕ ਦੁਖੀ ਹਨ, ਉਹ ਜਲਦੀ ਇਸ ਤੋਂ ਉੱਭਰਨ!Chiranjeevi will donate crores of rupees

also read :- ਭਗਵੰਤ ਮਾਨ ਨੇ ਸਾਧਿਆ ਬੀਜੇਪੀ-ਕਾਂਗਰਸ ‘ਤੇ ਨਿਸ਼ਾਨਾ , ਹੁਣ ਕੋਈ ਖੱਟਰ, ਚੌਟਾਲਾ ਜਾਂ ਹੁੱਡਾ ਨਹੀਂ

ਹਾਲ ਹੀ ‘ਚ ਸਾਊਥ ਦੇ ਸੁਪਰਸਟਾਰ ਮੋਹਨਲਾਲ ਨੇ ਵਾਇਨਾਡ ਦੇ ਪੀੜਤਾਂ ਦੀ ਮਦਦ ਕਰਨ ਲਈ 3 ਕਰੋੜ ਰੁਪਏ ਦਾ ਦਾਨ ਕੀਤਾ ਸੀ। ਇਸ ਤੋਂ ਬਾਅਦ ਪੁਸ਼ਪਾ ਸਟਾਰ ਅੱਲੂ ਅਰਜੁਨ ਨੇ ਵੀ ਮਦਦ ਦਾ ਹੱਥ ਅੱਗੇ ਵਧਾ ਕੇ 25 ਲੱਖ ਰੁਪਏ ਦਾ ਦਾਨ ਕੀਤਾ। ਹੁਣ ਇਸ ਲਿਸਟ ‘ਚ ਚਿੰਰਜੀਵੀ ਅਤੇ ਉਨ੍ਹਾਂ ਦੇ ਪੁੱਤਰ ਰਾਮ ਚਰਨ ਵੀ ਸ਼ਾਮਲ ਹੋ ਗਏ ਹਨ। Chiranjeevi will donate crores of rupees

Share post:

Subscribe

spot_imgspot_img

Popular

More like this
Related

ਪੰਜਾਬ ਪੁਲਿਸ ਨੇ ਮਾਘੀ ਦੇ ਤਿਉਹਾਰ ਮੌਕੇ ਲਗਾਇਆ ਲੰਗਰ

ਚੰਡੀਗੜ੍ਹ, 14 ਜਨਵਰੀ: ਮਾਘੀ ਦੇ ਤਿਉਹਾਰ ਮੌਕੇ ਅੱਜ ਇੱਥੇ ਪੰਜਾਬ...

ਮੇਲਾ ਮਾਘੀ ਮੌਕੇ ਵਿਧਾਨ ਸਭਾ ਸਪੀਕਰ ਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੱਥਾ ਟੇਕਿਆ

ਚੰਡੀਗੜ੍ਹ/ਸ੍ਰੀ ਮੁਕਤਸਰ ਸਹਿਬ, 14 ਜਨਵਰੀ: ਪੰਜਾਬ ਵਿਧਾਨ ਸਭਾ ਦੇ ਸਪੀਕਰ...

ਸੜਕੀ ਹਾਦਸਿਆਂ ਵਿੱਚ ਜਖਮੀ ਮਰੀਜਾਂ ਨੂੰ ਫਰਿਸਤੇ ਸਕੀਮ ਤਹਿਤ ਮਿਲੇਗਾ ਮੁਫ਼ਤ ਇਲਾਜ  – ਡਿਪਟੀ ਕਮਿਸ਼ਨਰ

ਅੰਮ੍ਰਿਤਸਰ 14 ਜਨਵਰੀ 2025-- ਡਾ.ਬਲਬੀਰ ਸਿੰਘ ਮੰਤਰੀ ਸਿਹਤ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ...