ਲੱਗ ਗਈਆਂ ਮੌਜਾਂ! ਇਸ ਹਫ਼ਤੇ ਇਕੱਠੀਆਂ 5 ਛੁੱਟੀਆਂ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ

5 holidays together this week

5 holidays together this week

ਪੰਜਾਬ ਸਮੇਤ ਪੂਰੇ ਭਾਰਤ ‘ਚ ਆਜ਼ਾਦੀ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮਹੀਨੇ ਆਜ਼ਾਦੀ ਦਿਹਾੜੇ 15 ਅਗਸਤ ਦੀ ਤਾਰੀਖ਼ ਨੇੜੇ ਆ ਰਹੀ ਹੈ। ਹਰ ਪਾਸੇ ਆਜ਼ਾਦੀ ਦਿਹਾੜੇ ਦੇ ਰੰਗਾਰੰਗ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ, ਜਿਨ੍ਹਾਂ ‘ਚ ਸਕੂਲ, ਕਾਰਪੋਰੇਟ ਦਫ਼ਤਰ ਅਤੇ ਸਰਕਾਰੀ ਦਫ਼ਤਰ ਸ਼ਾਮਲ ਹੁੰਦੇ ਹਨ। ਇਸ ਵਾਰ 15 ਅਗਸਤ ਦੀ ਤਾਰੀਖ਼ ਬੇਹੱਦ ਖ਼ਾਸ ਹੈ ਕਿਉਂਕਿ ਵੀਕਐਂਡ ‘ਚ ਤੁਸੀਂ ਇਕ ਵਾਰ ‘ਚ 5 ਛੁੱਟੀਆਂ ਲੈ ਸਕਦੇ ਹੋ।

ਇਸ ‘ਚ ਤੁਹਾਨੂੰ ਸਿਰਫ ਇਕ ਦਿਨ ਦੀ ਛੁੱਟੀ ਲੈਣੀ ਪਵੇਗੀ, ਜਿਸ ਤੋਂ ਬਾਅਦ ਤੁਸੀਂ ਕਿਤੇ ਵੀ ਘੁੰਮ ਸਕਦੇ ਹਨ। ਦਰਅਸਲ ਇਸ ਵਾਰ 15 ਅਗਸਤ ਵੀਰਵਾਰ ਨੂੰ ਆ ਰਹੀ ਹੈ, ਜਿਸ ਦਿਨ ਦੀ ਛੁੱਟੀ ਰਹੇਗੀ। 16 ਤਾਰੀਖ਼ ਨੂੰ ਵੀ ਕਈ ਸਕੂਲਾਂ ‘ਚ ਛੁੱਟੀ ਕਰ ਦਿੱਤੀ ਜਾਂਦੀ ਹੈ ਪਰ ਦਫ਼ਤਰ ਜਾਣ ਵਾਲਿਆਂ ਨੂੰ ਛੁੱਟੀ ਨਹੀਂ ਹੁੰਦੀ।5 holidays together this week

also read :- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਜੇਜੋਂ ਚੋਅ ਵਿੱਚ ਵਾਪਰੇ ਹਾਦਸੇ ‘ਤੇ ਜਤਾਇਆ ਦੁੱਖ

ਇਸ ਤੋਂ ਬਾਅਦ 17 ਤਾਰੀਖ਼ ਸ਼ਨੀਵਾਰ ਅਤੇ 18 ਤਾਰੀਖ਼ ਐਤਵਾਰ ਨੂੰ ਵੀਕੈਂਡ ਦੀ ਛੁੱਟੀ ਰਹੇਗੀ। ਇਸੇ ਤਰ੍ਹਾਂ 19 ਤਾਰੀਖ਼ ਨੂੰ ਰੱਖੜੀ ਦੀ ਛੁੱਟੀ ਹੋਵੇਗੀ। ਇਸ ਦੌਰਾਨ ਜੇਕਰ ਤੁਸੀਂ 16 ਅਗਸਤ ਮਤਲਬ ਕਿ ਸ਼ੁੱਕਰਵਾਰ ਦੀ ਛੁੱਟੀ ਲੈ ਲੈਂਦੇ ਹੋ ਤਾਂ ਤੁਹਾਡਾ 5 ਦਿਨ ਵੀਕੈਂਡ ਪਲਾਨ ਸੈੱਟ ਹੋ ਸਕਦਾ ਹੈ। ਇਹ ਛੁੱਟੀਆਂ ਸਕੂਲਾਂ, ਕਾਲਜਾਂ ‘ਚ ਲਾਗੂ ਹੁੰਦੀਆਂ ਹਨ, ਹਾਲਾਂਕਿ ਕਈ ਥਾਵਾਂ ‘ਤੇ ਰੱਖੜੀ ਦੀ ਛੁੱਟੀ ਨਹੀਂ ਦਿੱਤੀ ਜਾਂਦੀ ਅਤੇ ਕਈ ਸਕੂਲਾਂ ‘ਚ 15 ਅਗਸਤ ਨੂੰ ਪ੍ਰੋਗਰਾਮ ਹੋਣ ਕਰਕੇ ਵੀ ਛੁੱਟ ਨਹੀਂ ਦਿੱਤੀ ਜਾਂਦੀ।5 holidays together this week

[wpadcenter_ad id='4448' align='none']