Punjab CM Bhagwant Mann
ਮਿਸ਼ਨ ਰੋਜ਼ਗਾਰ ਕੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਮਿਉਂਸਪਲ ਭਵਨ ਵਿੱਚ 417 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਹੁਣ ਤੱਕ 44666 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਸੀਐਮ ਮਾਨ ਨੇ ਕਿਹਾ ਕਿ ਇਹ ਅਕਾਲੀ ਦਲ ਵਾਲੇ ਹਮੇਸ਼ਾ ਉਨ੍ਹਾਂ ‘ਤੇ ਉਂਗਲ ਉਠਾਉਂਦੇ ਰਹਿੰਦੇ ਹਨ ਪਰ ਜਦੋਂ ਉਹ ਬੋਲਦੇ ਹਨ ਤਾਂ ਕਹਿੰਦੇ ਹਨ ਕਿ ਭਗਵੰਤ ਮਾਨ ਬੋਲਦਾ ਹੈ। ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਂਦੇ ਰਹੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਦੇਸ਼ ਛੱਡ ਕੇ ਨਾ ਜਾਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਥੇ ਯੋਗਤਾ ਅਨੁਸਾਰ ਰੁਜ਼ਗਾਰ ਮਿਲਦਾ ਹੈ ਤਾਂ ਬਾਹਰ ਜਾਣ ਦੀ ਕੀ ਲੋੜ ਹੈ। ਜੇਕਰ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਘੁੰਮਣ ਜਾਓ ਪਰ ਹੁਣ ਵਿਦੇਸ਼ਾਂ ਵਿੱਚ ਹਾਲਾਤ ਵਿਗੜ ਗਏ ਹਨ। ਉਥੇ ਦੰਗੇ ਹੋ ਰਹੇ ਹਨ। ਇੰਗਲੈਂਡ ਦੇ ਹਰ ਸ਼ਹਿਰ ਵਿੱਚ ਦੰਗੇ ਹੋ ਰਹੇ ਹਨ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰੀ ਨੌਕਰੀ ਮਿਲਣਾ ਤਾਂ ਲੋਕਾਂ ਲਈ ਸੁਪਨਾ ਹੀ ਬਣ ਗਿਆ ਸੀ। ਸਾਰੇ ਬਾਹਰਲੇ ਮੁਲਕਾਂ ਨੂੰ ਚੱਲ ਪਏ ਸੀ, ਸਿਸਟਮ ਹੀ ਇੰਨਾ ਖ਼ਰਾਬ ਸੀ। ਪਹਿਲਾਂ ਵਾਲਿਆਂ ਨੇ ਆਪਣੇ ਹੀ ਧੀਆਂ-ਪੁੱਤਾ ਬਾਰੇ ਸੋਚਿਆ, ਪਰ ਹੁਣ ਆਮ ਘਰਾਂ ਦੇ ਧੀਆਂ-ਪੁੱਤਾ ਨੂੰ ਮੌਕੇ ਮਿਲ ਰਹੇ ਹਨ ਤੇ ਉਨ੍ਹਾਂ ਦੀ ਗੱਲ ਸੁਣੀ ਜਾ ਰਹੀ ਹੈ।
Read Also : ਜੇਲ੍ਹ ਵਿਚੋਂ ਬਾਹਰ ਆਉਂਦੇ ਹੀ ਰਾਮ ਰਹੀਮ ਨੇ ਜਾਰੀ ਕੀਤਾ ਸੰਦੇਸ਼, ਕਿਹਾ…
ਸੀਐਮ ਮਾਨ ਨੇ ਕਿਹਾ ਕਿ ਉਹ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭੜਕਾਉਂਦੇ ਰਹੇ ਪਰ ਹੁਣ ਹਾਲਾਤ ਇਹ ਬਣ ਗਏ ਹਨ ਕਿ ਉਹ ਆਪਣਾ ਘਰ ਹੀ ਭੁੱਲ ਗਏ ਹਨ ਤੇ ਮੁੱਦੇ ਖੁਦ ਹੀ ਉਨ੍ਹਾਂ ਦੇ ਸਾਹਮਣੇ ਆ ਖੜ੍ਹੇ ਹਨ। ਹੁਣ ਉਹ ਆਪਣੀਆਂ ਗਲਤੀਆਂ ਸਵੀਕਾਰ ਰਹੇ ਹਨ ਤੇ ਆਪਣੀਆਂ ਗਲਤੀਆਂ ਲਈ ਮਾਫੀਆਂ ਮੰਗ ਰਹੇ ਹਨ। ਖੁਦ ਹੀ ਗਲਤੀਆਂ ਕੀਤੀਆਂ ਤੇ ਹੁਣ ਖੁਦ ਹੀ ਮੁਆਫੀ ਮੰਗਣ ਪਹੁੰਚ ਰਹੇ ਹਨ।
Punjab CM Bhagwant Mann