Morning Tea Side Effects
ਭਾਰਤ ਦੇ ਵਿੱਚ ਜ਼ਿਆਦਾਤਰ ਲੋਕ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਬਹੁਤ ਸਾਰੇ ਲੋਕਾਂ ਨੂੰ ਚਾਹ ਦੇ ਕੱਪ ਤੋਂ ਬਿਨਾਂ ਦਿਨ ਅਧੂਰਾ ਲੱਗਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸਵੇਰ ਦੀ ਚਾਹ ਕੁਝ ਲੋਕਾਂ ਲਈ ਜ਼ਹਿਰ ਵਾਂਗ ਹੋ ਸਕਦੀ ਹੈ। ਜੀ ਹਾਂ ਕੁਝ ਸਰੀਰਕ ਬਿਮਾਰੀਆਂ ਵਾਲੇ ਲੋਕਾਂ ਲਈ ਜ਼ਹਿਰ ਤੋਂ ਘੱਟ ਨਹੀਂ। ਆਓ ਜਾਣਦੇ ਹਾਂ ਕਿ ਕਿਨ੍ਹਾਂ ਪੰਜ ਬਿਮਾਰੀਆਂ ਦੀ ਸੂਰਤ ਵਿੱਚ ਚਾਹ ਤੋਂ ਬਚਣਾ ਚਾਹੀਦਾ ਹੈ।
- ਹਾਈ ਬਲੱਡ ਪ੍ਰੈਸ਼ਰ
ਚਾਹ ‘ਚ ਕੈਫੀਨ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜੋ ਬਲੱਡ ਪ੍ਰੈਸ਼ਰ ਨੂੰ ਵਧਾ ਸਕਦੀ ਹੈ। ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਸਵੇਰ ਦੀ ਚਾਹ ਨੁਕਸਾਨਦੇਹ ਹੋ ਸਕਦੀ ਹੈ। ਇਸ ਨਾਲ ਬਲੱਡ ਪ੍ਰੈਸ਼ਰ ਵਿੱਚ ਅਚਾਨਕ ਉਤਰਾਅ-ਚੜ੍ਹਾਅ ਆ ਸਕਦਾ ਹੈ, ਜੋ ਦਿਲ ਲਈ ਖਤਰਨਾਕ ਹੋ ਸਕਦਾ ਹੈ। - ਡਾਇਬਟੀਜ਼
ਚਾਹ ‘ਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਚਾਹ ਸ਼ੂਗਰ ਦੇ ਮਰੀਜ਼ਾਂ ਲਈ ਨੁਕਸਾਨਦੇਹ ਹੋ ਸਕਦੀ ਹੈ। ਇਸ ਨਾਲ ਬਲੱਡ ਸ਼ੂਗਰ ਦਾ ਪੱਧਰ ਵੱਧ ਸਕਦਾ ਹੈ, ਜਿਸ ਨਾਲ ਕਈ ਪੇਚੀਦਗੀਆਂ ਹੋ ਸਕਦੀਆਂ ਹਨ। ਸ਼ੂਗਰ ਦੇ ਮਰੀਜ਼ਾਂ ਨੂੰ ਮਿੱਠੀ ਚਾਹ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਤੇ ਚੀਨੀ ਤੋਂ ਬਿਨਾਂ ਚਾਹ ਪੀਣੀ ਚਾਹੀਦੀ ਹੈ। - ਗੈਸਟ੍ਰਿਕ
ਚਾਹ ‘ਚ ਮੌਜੂਦ ਐਸਿਡ ਪੇਟ ‘ਚ ਐਸੀਡਿਟੀ ਵਧਾ ਸਕਦਾ ਹੈ, ਜਿਸ ਨਾਲ ਗੈਸਟ੍ਰਿਕ ਦੀ ਸਮੱਸਿਆ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ। ਪੇਟ ਦੇ ਰੋਗੀਆਂ ਨੂੰ ਚਾਹ ਘੱਟ ਮਾਤਰਾ ਵਿੱਚ ਪੀਣੀ ਚਾਹੀਦੀ ਹੈ ਤੇ ਖਾਲੀ ਪੇਟ ਚਾਹ ਪੀਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। - ਨੀਂਦ ਦੀ ਕਮੀ
ਚਾਹ ‘ਚ ਮੌਜੂਦ ਕੈਫੀਨ ਨੀਂਦ ‘ਤੇ ਅਸਰ ਪਾਉਂਦੀ ਹੈ। ਸਵੇਰ ਦੀ ਚਾਹ ਤੁਹਾਡੀ ਨੀਂਜ ਤੇ ਸੁਸਤੀ ਭਜਾ ਸਕਦੀ ਹੈ ਪਰ ਦੇਰ ਰਾਤ ਚਾਹ ਪੀਣ ਨਾਲ ਨੀਂਦ ਆਉਣ ‘ਚ ਪ੍ਰੇਸ਼ਾਨੀ ਹੋ ਸਕਦੀ ਹੈ। ਨੀਂਦ ਦੀ ਕਮੀ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
Read Also : ਆਜ਼ਾਦੀ ਦਿਹਾੜੇ ਮੌਕੇ ਅੱਜ ਕਿਸਾਨ ਕਰਨਗੇ ਟਰੈਕਟਰ ਮਾਰਚ, ਪ੍ਰਸ਼ਾਸਨ ਅਲਰਟ ”ਤੇ
- ਹੱਡੀਆਂ ਦੀ ਕਮਜ਼ੋਰੀ
ਚਾਹ ਵਿੱਚ ਮੌਜੂਦ ਟੈਨਿਨ ਕੈਲਸ਼ੀਅਮ ਦੇ ਸੋਖਣ ਵਿੱਚ ਰੁਕਾਵਟ ਪੈਦਾ ਕਰਦਾ ਹੈ, ਜਿਸ ਨਾਲ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ। ਹੱਡੀਆਂ ਦੀ ਕਮਜ਼ੋਰੀ ਤੋਂ ਬਚਣ ਲਈ ਚਾਹ ਪੀਣ ਤੋਂ ਬਾਅਦ ਦੁੱਧ ਜਾਂ ਦਹੀਂ ਦਾ ਸੇਵਨ ਕਰੋ।
Morning Tea Side Effects