Big success of Punjab Police
ਪੰਜਾਬ ਪੁਲਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਗਿਹੋਰ ਦੇ ਚਾਰ ਮੈਂਬਰ ਗ੍ਰਿਫ਼ਤਾਰ ਕੀਤੇ। ਦਰਅਸਲ ਜਲੰਧਰ ਦਿਹਾਤੀ ਪੁਲਸ ਨੇ ਜਲੰਧਰ-ਬਟਾਲਾ ਹਾਈਵੇਅ ‘ਤੇ 70 ਕਿਲੋਮੀਟਰ ਤੱਕ ਪਿੱਛਾ ਕਰਕੇ ਜੱਗੂ ਭਗਵਾਨਪੁਰੀਆ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਜਾਣਕਾਰੀ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਵੱਲੋਂ ਐਕਸ ‘ਤੇ ਦਿੱਤੀ ਗਈ।Big success of Punjab Police
also read :-ਇਸ ਦਿਨ ਤੋਂ ਹਸਪਤਾਲਾਂ ‘ਚ ਬੰਦ ਰਹਿਣਗੀਆਂ ਆ’ਹ ਸੇਵਾਵਾਂ, 24 ਘੰਟੇ ਦੀ ਹੜਤਾਲ ‘ਤੇ ਡਾਕਟਰ, IMA ਨੇ ਕੀਤਾ ਐਲਾਨ
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਗੈਂਗ ਜਰਮਨੀ ਵਿਚ ਰਹਿਣ ਵਾਲੇ ਅਮਨ ਉਰਫ਼ ਅੰਡਾ ਦੇ ਸੰਪਰਕ ਵਿਚ ਸੀ, ਜੋ ਕੌਮਾਂਤਰੀ ਸੰਬੰਧਾਂ ਦੀ ਵਰਤੋਂ ਕਰਕੇ ਪੰਜਾਬ ਵਿਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰ ਰਿਹਾ ਸੀ। ਗ੍ਰਿਫ਼ਤਾਰ ਕੀਤੇ ਗਏ ਚਾਰੋਂ ਮੈਂਬਰਾਂ ਕੋਲੋਂ ਇਕ ਰਿਵਾਲਵਰ, 2 ਪਿਸਤੌਲ, ਇਕ ਗਲਾਕ ਪਿਸਤੌਲ 9 ਐੱਮ. ਐੱਮ, 4 ਜ਼ਿੰਦਾ ਕਾਰਤੂਸ ਅਤੇ ਦੋ ਵਾਹਨ ਬਰਾਮਦ ਹੋਏ ਹਨ। ਮਾਨਯੋਗ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੰਗਠਤ ਅਪਰਾਧ ਦੇ ਖ਼ਾਤਮੇ ਅਤੇ ਸੂਬੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।Big success of Punjab Police