ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਜਲਾਲਾਬਾਦ ਪੂਰਬੀ ਵਿਖੇ ਸਮੱਸਿਆਵਾਂ ਸੁਣਕੇ ਦਿੱਤੀਆਂ ਲੋਕਾਂ ਨੂੰ ਸਰਕਾਰੀ ਸੇਵਾਵਾਂ

ਜਲਾਲਾਬਾਦ ਪੂਰਬੀ (ਧਰਮਕੋਟ) 16 ਅਗਸਤ:
ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਆਮ ਲੋਕਾਂ ਪ੍ਰਤੀ ਸੁਚੱਜੀ ਸੋਚ ਸਦਕਾ ‘ਆਪ ਦੀ ਸਰਕਾਰ ਆਪ ਦੇ ਦੁਆਰ’ ਸਕੀਮ ਤਹਿਤ ਲਗਾਏ ਜਾ ਰਹੇ ਕੈਂਪਾਂ ਨੇ ਆਮ ਲੋਕਾਂ ਲਈ ਸਰਕਾਰੀ ਸੇਵਾਵਾਂ ਲੈਣੀਆਂ ਬਹੁਤ ਆਸਾਨ ਤੇ ਪਾਰਦਰਸ਼ੀ ਕਰ ਦਿੱਤੀਆਂ ਹਨ। ਇਹ ਆਮ ਆਦਮੀ ਪਾਰਟੀ ਸਦਕਾ ਸੰਭਵ ਹੋਇਆ ਹੈ ਕਿ ਅੱਜ ਵਿਭਾਗਾਂ ਦੇ ਅਧਿਕਾਰੀ ਲੋਕਾਂ ਦੇ ਪਿੰਡਾਂ ਵਿੱਚ ਜਾ ਕੇ ਉਹਨਾਂ ਦੀਆਂ ਸਮੱਸਿਆਂਵਾਂ ਆਪ ਪੁੱਛ ਰਹੇ ਹਨ ਅਤੇ ਇਹਨਾਂ ਦਾ ਢੁਕਵਾਂ ਨਿਪਟਾਰਾ ਵੀ ਹੋ ਰਿਹਾ ਹੈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੋਂਸ ਨੇ ਅੱਜ ਜਲਾਲਾਬਾਦ ਪੂਰਬੀ ਪੰਚਾਇਤ ਘਰ ਵਿਖੇ ਲਗਾਏ ਗਏ ਵਿਸ਼ੇਸ਼ ਕੈਂਪ ਵਿੱਚ ਸ਼ਿਰਕਤ ਕਰਨ ਮੌਕੇ ਕੀਤਾ। ਇਸ ਕੈਂਪ ਵਿੱਚ ਜਲਾਲਾਬਾਦ ਪੂਰਬੀ, ਫਤਿਹਗੜ੍ਹ ਕੋਰੋਟਾਣਾ, ਪੱਤੀ ਰਾਜਪੁਰਾ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਲਾਂ  ਸੁਣੀਆਂ ਗਈਆਂ।
ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਨੇ ਦੱਸਿਆ ਕਿ ਲੋਕ ਹੁਣ ਆਪਣੇ ਆਪ ਨੂੰ ਸੌਖਾਲਾ ਮਹਿਸੂਸ ਕਰ ਰਹੇ ਹਨ ਕਿਉਕਿ ਸਮੂਹ ਵਿਭਾਗਾਂ ਦੇ ਅਧਿਕਾਰੀ ਇਹਨਾਂ ਕੈਂਪਾਂ ਵਿੱਚ ਸ਼ਾਮਿਲ ਹੋਕੇ ਆਪਣੀ ਨਜ਼ਰਸਾਨੀ ਹੇਠ ਲੋਕਾਂ ਦੇ ਕੰਮ ਕਰ ਰਹੇ ਹਨ।  ਲੋਕਾਂ ਨੂੰ ਪਾਰਦਰਸ਼ਤਾ ਨਾਲ ਸਰਕਾਰੀ ਸੇਵਾਵਾਂ ਦੇਣ ਲਈ ਆਮ ਆਦਮੀ ਪਾਰਟੀ ਪਾਰਟੀ ਯਤਨਸ਼ੀਲ ਹੈ।
ਡਿਪਟੀ ਕਮਿਸ਼ਨਰ ਮੋਗਾ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਹੁਣ 19 ਅਗਸਤ ਨੂੰ ਰਾਉਕੇ ਕਲਾਂ ਦੇ ਗੁਰਦੁਆਰਾ ਜੰਡ ਸਾਹਿਬ ਵਿਖੇ ਲੋਪੋ, ਬੱਧਨੀ ਕਲਾਂ, ਬੱਧਨੀ ਖੁਰਦ, ਰਾਉਂਕੇ ਕਲਾਂ, ਬੀਰ ਰਾਉਂਕੇ, ਬੌਡੇ, ਬੀਰ ਬੱਧਨੀ, ਬੁਰਜ ਦੁੱਨਾ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਿਕਲਾਂ ਸੁਣੀਆਂ ਜਾਣਗੀਆਂ।  ਮਿਤੀ 21 ਅਗਸਤ  ਦਿਨ ਬੁੱਧਵਾਰ ਨੂੰ ਰਾਜਿਆਣਾ ਪਦਾਰਥ ਪੱਤੀ ਧਰਮਸ਼ਾਲਾ ਵਿਖੇ ਵੈਰੋਕੇ, ਰਾਜਿਆਣਾ, ਉੱਗੋ ਕੇ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ। ਮਿਤੀ 23 ਅਗਸਤ ਦਿਨ ਸ਼ੁੱਕਰਵਾਰ ਨੂੰ ਢੁੱਡੀਕੇ ਕਮਿਉਨਿਟੀ ਹਾਲ ਵਿਖੇ ਢੁੱਡੀਕੇ, ਡਾਲਾ, ਦੌਧਰ ਗਰਬੀ, ਦੌਧਰ ਸ਼ਰਕੀ, ਤਖਾਣਵੱਧ, ਮੱਲੇਆਣਾ, ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ। ਮਿਤੀ 28 ਅਗਸਤ ਦਿਨ ਬੁੱਧਵਾਰ ਨੂੰ ਭਿੰਡਰ ਖੁਰਦ ਦੇ ਕੋਆਪਰੇਟਿਵ ਸੁਸਾਇਟੀ ਵਿਖੇ ਭਿੰਡਰ ਕਲਾਂ, ਭਿੰਡਰ ਖੁਰਦ, ਦਾਤਾ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ। ਮਿਤੀ 30 ਅਗਸਤ ਦਿਨ ਸ਼ੁੱਕਰਵਾਰ ਨੂੰ ਰੌਂਤਾ ਦੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਖਾਈ, ਦੀਨਾ, ਰੌਂਤਾ, ਬੁਰਜ ਹਮੀਰਾ, ਗਾਜੀਆਣਾ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ।

[wpadcenter_ad id='4448' align='none']