ਫਰੀਦਕੋਟ ਅਤੇ ਆਸਟ੍ਰੇਲੀਆ ਦੇ ਸ਼ਹਿਰ ਵੈਂਟਵਰਥ ਵਿਚਕਾਰ ਹੋਵੇਗਾ ਆਦਾਨ ਪ੍ਰਦਾਨ ਸਮਝੌਤਾ

ਫਰੀਦਕੋਟ 21 ਅਗਸਤ,

ਫਰੀਦਕੋਟ ਤੋਂ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਦੇ ਯਤਨਾ ਸਦਕਾ ਫਰੀਦਕੋਟ ਸ਼ਹਿਰ ਅਤੇ ਆਸਟ੍ਰੇਲੀਆ ਦੇ ਸ਼ਹਿਰ ਵੈਂਟਵਰਥ ਵਿਚਕਾਰ ਸਿਸਟਰ ਸਿਟੀ ਟਵਿਨ ਟਾਊਨ ਪ੍ਰਾਜੈਕਟ ਤਹਿਤ ਸਮਝੌਤਾ ਹੋਣ ਜਾ ਰਿਹਾ ਹੈ, ਜਿਸ ਤਹਿਤ ਦੋਹਾਂ ਸ਼ਹਿਰਾਂ ਦੇ ਲੋਕ ਆਪਸ ਵਿਚ ਵਸਤਾਂ ਅਤੇ ਸੁਵਿਧਾਵਾਂ ਦਾ ਅਦਾਨ ਪ੍ਰਦਾਨ ਕਰ ਸਕਣਗੇ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਮੀਡੀਆਂ ਨੂੰ ਮੁਖਾਤਿਬ ਹੁੰਦਿਆਂ ਵਿਧਾਇਕ ਸੇਖੋਂ, ਆਸਟ੍ਰੇਲੀਆ ਵਾਸੀ ਜੋਤੀ ਸੇਖੋਂ ਅਤੇ ਆਪ ਆਗੂ ਡਾ. ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਆਸਟ੍ਰੇਲੀਆ ਸਰਕਾਰ ਵੱਲੋਂ ਵੱਖ ਵੱਖ ਦੇਸ਼ਾਂ ਵਿਚਕਾਰ ਸਿਸਟਰ ਸਿਟੀ ਟਵਿਨ ਟਾਊਨ ਪ੍ਰਾਜੈਕਟ ਦੇ ਅੰਤਰਗਤ ਕੰਮ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਦੇ ਸ਼ਹਿਰਾਂ ਅਤੇ ਦੂਸਰੇ ਦੇਸ਼ਾਂ ਦੇ ਸ਼ਹਿਰਾਂ  ਵਿਚਕਾਰ ਜੋ ਸਮਝੌਤਾ ਹੁੰਦਾ ਹੈ ਉਸ ਤਹਿਤ ਵਸਤਾਂ ਦੇ ਨਾਲ-ਨਾਲ ਉਨ੍ਹਾਂ ਚੀਜਾਂ ਦਾ ਅਦਾਨ-ਪ੍ਰਦਾਨ ਵੀ ਹੁੰਦਾ ਹੈ, ਜੋ ਆਸਟ੍ਰੇਲੀਆ ਵਿਚ ਮੌਜੂਦ ਨਹੀਂ ਹੈ ਪਰ ਦੂਸਰੇ ਦੇਸ਼ ਵਿਚ ਮੌਜੂਦ ਹਨ। ਇਸ ਦੇ ਨਾਲ ਹੀ ਆਸਟ੍ਰੇਲੀਆ ਤੋਂ ਉਹ ਚੀਜ ਉਸ ਦੇਸ਼ ਨੂੰ ਭੇਜੀ ਜਾਂਦੀ ਹੈ ਜੋ ਉਸ ਦੇਸ ਵਿਚ ਨਹੀਂ ਹੁੰਦੀ।

ਐਮ.ਐਲ.ਏ ਨੇ ਦੱਸਿਆ ਕਿ ਇਸ ਕਾਰਜ ਨੂੰ ਸੰਪੰਨ ਕਰਨ ਲਈ 25 ਅਗਸਤ ਨੂੰ ਆਸਟ੍ਰੇਲੀਆ ਦੇ ਸਹਿਰ ਵੈਂਟਵਰਥ ਦਾ ਇਕ 6 ਮੈਂਬਰੀ ਵਫਦ ਫਰੀਦਕੋਟ ਵਿਖੇ ਪਹੁੰਚ ਰਿਹਾ ਹੈ

[wpadcenter_ad id='4448' align='none']