ਵਿਧਾਇਕ ਡਾ: ਅਜੈ ਗੁਪਤਾ ਨੇ ਨਿਗਮ ਕਮਿਸ਼ਨਰ ਨਾਲ ਮਿਲਕੇ ਸ਼੍ਰੀ ਦਰਬਾਰ ਸਾਹਿਬ ਖੇਤਰ ਦੇ ਆਲੇ-ਦੁਆਲੇ ਸਫਾਈ ਮੁਹਿੰਮ ਚਲਾਈ

ਅੰਮ੍ਰਿਤਸਰ, 28 ਅਗਸਤ 2024:

 ਵਿਧਾਇਕ ਡਾ ਅਜੈ ਗੁਪਤਾ ਨੇ ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਅਤੇ ਨਿਗਮ ਅਧਿਕਾਰੀ ਦੇ ਨਾਲ ਮਿਲਕੇ ਅੱਜ ਸਵੇਰੇ ਹੀ ਸ਼੍ਰੀ ਦਰਬਾਰ ਸਾਹਿਬ ਖੇਤਰ ਦੇ ਆਲੇ-ਦੁਆਲੇ ਸਫਾਈ ਮੁਹਿੰਮ ਚਲਾਈ, ਵਿਧਾਇਕ ਡਾ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਵਿਸ਼ੇਸ਼ ਸਫਾਈ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਹੈ,  ਅੱਜ ਨਿਗਮ ਕਮਿਸ਼ਨਰ ਅਤੇ ਨਿਗਮ ਅਧਿਕਾਰੀ ਦੇ ਨਾਲ ਮਿਲਕਰ ਪੱਧਰ ‘ਤੇ ਮੁਹਿੰਮ ਚਲਾਈ ਗਈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਰਾਜ ਭਰ ਵਿੱਚ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਕਾਰਪੋਰੇਸ਼ਨ ਨਾਲ ਮਿੱਲ ਕੇ ਇਹ ਕੰਮ ਸ਼ੁਰੂ ਕੀਤਾ ਗਿਆ ਹੈ। ਉਨਾਂ ਅੱਜ ਸੜਕਾਂ ਤੇ ਕੂੜਾ ਚੁੱਕਣ, ਬੰਦ ਸੀਵਰੇਜ ਚੈਂਬਰ, ਸੀਵਰੇਜ ਵਿਵਸਥਾ ਅਤੇ ਵਾਟਰ ਸੱਪਲਾਈ ਦੀ ਮੌਕੇ ‘ਤੇ ਜਾਂਚ ਕਰਕੇ ਠੀਕ ਕਰਵਾਈ। ਉਨ੍ਹਾਂ ਨੇ ਕਿਹਾ ਕਿ ਇਸ ਸਮੱਸਿਆ ਨੂੰ ਹੱਲ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਫਾਈ ਅਤੇ ਸੀਵਰੇਜ ਵਿਵਸਥਾ ਵੱਡੀ ਸਮੱਸਿਆ ਬਣੀ ਹੋਈ ਹੈ। ਜਿਸ ਨੂੰ ਦੂਰ ਕਰਨ ਲਈ  ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਅਤੇ ਨਿਗਮ ਅਧਿਕਾਰੀਆਂ ਦੀ ਟੀਮ ਇਸ ਸਮੱਸਿਆ ਨੂੰ ਹੱਲ ਕਰਨ ਵਿੱਚ ਜੁਟੀ ਹੋਈ ਹੈ।  ਉਨ੍ਹਾਂ ਕਿਹਾ ਕਿ ਨਿਗਮ ਕਮਿਸ਼ਨਰ ਦੁਆਰਾ ਇਸ ਸਮੱਸਿਆ ਨੂੰ ਹੱਲ ਕਰਨ ਲਈ ਠੋਸ ਕਦਮ ਉਠਾਏ ਜਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਸਦੇ ਸਾਰਥਕ ਨਤੀਜੇ ਨਜ਼ਰ ਆਉਣਗੇ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਨਿਗਮ  ਲੋਕਾਂ ਨੂੰ ਸਾਰਿਆਂ ਬੁਨਿਆਦੀ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪ੍ਰਤੀਦਿਨ ਲੋਕਾਂ ਦੀ ਸਮੱਸਿਆ ਨੂੰ ਸੁਣਨ ਲਈ ਖੁਦ ਨਿਗਮ ਅਧਿਕਾਰੀ ਦੇ ਨਾਲ ਫੀਲਡ ਵਿੱਚ ਉਤਰਦੇ ਹਨ। ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਸਫਾਈ ਪ੍ਰਬੰਧਾਂ ਲਈ ਨਿਗਮ ਦੀ ਵੱਡੀ ਟੀਮ ਤੈਨਾਤ ਹੈ।  ਜਿਸ ਵਿੱਚ ਸਿਹਤ ਅਧਿਕਾਰੀ ਡਾ ਕਿਰਣ ਕੁਮਾਰ ਦੀ ਦੇਖ ਰੇਖ ਹੇਠ ਚੀਫ ਸੇਨੇਟਰੀ ਇੰਸਪੇਕਟਰ ਅਤੇ ਹੋਰ ਕਰਮਚਾਰੀ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੂੜਾ ਇਕੱਠਾ ਕਰਨ ਵਾਲੀ ਕੰਪਨੀ ਨੂੰ ਵੀ ਸਖ਼ਤ ਚੇਤਾਵਨੀ ਦਿੱਤੀ ਗਈ ਹੈ।

ਕਮਿਸ਼ਨਰ  ਨੇ ਕਿਹਾ ਕਿ ਸਫਾਈ ਵਿੱਚ ਸ਼ਹਿਰ ਵਾਸੀ ਵੀ ਨਗਰ ਨਿਗਮ ਦਾ ਸਹਿਯੋਗ ਕਰਨ, ਲੋਕ ਸੜਕਾਂ, ਬਾਜ਼ਾਰਾਂ ਅਤੇ ਗਲੀਆਂ ਵਿੱਚ ਕੂੜਾ ਨਾ ਸੁੱਟਣ ਅਤੇ  ਜਦੋਂ ਕੂੜਾ ਇਕੱਠਾ ਕਰਨ ਵਾਲੀ ਗੱਡੀ ਆਉਂਦੀ ਹੈ ਤਾਂ ਗੱਡੀ ਨੂੰ ਕੂੜਾ ਦੇਣ। ਉਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੇ ਹਰ ਖੇਤਰ ਵਿੱਚ ਕੂੜਾ ਲੈਣ ਵਾਲੀ ਟੀਮ ਦੇ ਵਾਰਡ ਵਾਈਜ਼ ਮੋਬਾਈਲ ਨੰਬਰ ਦੀ ਸੂਚੀ ਵੀ ਜਾਰੀ ਹੋਵੇਗੀ ਅਤੇ ਜੇਕਰ ਗੱਡੀ ਨਾ ਆਵੇ ਤਾਂ ਲੋਕ ਉਸ ਨੰਬਰ ‘ਤੇ ਆਪਣੀ ਸ਼ਿਕਾਇਤ ਦਰਜ ਕਰਨ।  ਇਸ ਮੌਕੇ ਤੇ ਨਿਗਰਾਨ ਇੰਜੀਨੀਅਰ ਸਿਵਿਲ ਸੰਦੀਪ ਸਿੰਘ, ਨਿਗਰਾਨ ਇੰਜਨੀਅਰ ਓ ਐਂਡ ਐਮ ਸੁਰਜੀਤ ਸਿੰਘ, ਸਿਹਤ ਅਧਿਕਾਰੀ ਡਾ: ਕਿਰਨ ਕੁਮਾਰ, ਚੀਫ ਸੇਨੇਟਰੀ ਇੰਸਪੇਕਟਰ ਰਾਕੇਸ਼ ਮਰਵਾਹ, ਚੀਫ ਇੰਸਪੇਕਟਰ ਸਾਹਿਲ ਕੁਮਾਰ, ਸੇਨੇਟਰੀ ਇੰਸਪੇਕਟਰ ਰਵਿੰਦਰ ਕੁਮਾਰ, ਸੇਨੇਟਰੀ ਇੰਸਪੇਕਟਰ ਤੇਜਿੰਦਰ ਸਿੰਘ, ਐਕਸੀਅਨ ਅਤੇ ਐਮ. ਗੁਰਜਿਨ ਸਿੰਘ ਵਿੰਗ ਕੇ ਅਫਸਰ, ਸਟ੍ਰੀਟ ਡਿਪਾਰਟਮੈਂਟ ਦੇ ਅਫਸਰ, ਪੂਰਵ ਪਾਰਸ਼ਦ ਜਰਨੈਲ ਸਿੰਘਟੋਢ, ਵਿਸ਼ੂ ਭੱਟੀ, ਵਨੀਤਾ ਅਗਰਵਾਲ, ਰਾਮ ਜੀ, ਅਜੇ ਨਿਵਾਲ, ਮਧੂ ਮੈਡਮ, ਮੋਨਿਤ ਮਹਾਜਨ, ਮਿੱਕੀ ਚੱਢਾ ਸਮੇਤ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਇਲਾਕੇ ਦੇ ਲੋਕ ਹਾਜ਼ਰ ਸਨ। 

[wpadcenter_ad id='4448' align='none']