ਤੀਆਂ ਦੇ ਮੇਲੇ ਦੌਰਾਨ ਵੱਖ-ਵੱਖ ਪ੍ਰਕਾਰ ਦੇ ਹੋਏ ਮੁਕਾਬਲੇ

ਭਲਾਈਆਣਾ (ਸ੍ਰੀ ਮੁਕਤਸਰ ਸਾਹਿਬ), 30 ਅਗਸਤ :

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇੱਥੇ ਕਰਵਾਏ ਜਾ ਰਹੇ ਤੀਆਂ ਦੇ ਮੇਲੇ ਦੌਰਾਨ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇੱਥੇ ਜਿੱਥੇ ਗਿੱਧੇ ਅਤੇ ਭੰਗੜੇ ਦੇ ਮੁਕਾਬਲੇ ਕਰਵਾਏ ਗਏ ਉੱਥੇ ਹੀ ਖੋ-ਖੋ ਅਤੇ ਕਬੱਡੀ ਵਰਗੀਆਂ ਵਿਰਾਸਤੀ ਖੇਡਾਂ ਦੇ ਮੁਕਾਬਲੇ ਹੋਏ। ਨਾਲ ਦੀ ਨਾਲ ਪੇਂਟਿੰਗ ਮੁਕਾਬਲੇ, ਮਿੰਨੀ ਕਹਾਣੀ ਅਤੇ ਕਵਿਤਾ ਰਚਨਾ ਮੁਕਾਬਲੇ, ਰੰਗੋਲੀ ਬਣਾਉਣ ਦੇ ਮੁਕਾਬਲੇ, ਗੁੱਤ ਗੁੰਦਣ ਦੇ ਮੁਕਾਬਲੇ ਵੀ ਕਰਵਾਏ ਗਏ। ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਦਾ ਉਦੇਸ਼ ਜਿੱਥੇ ਸਾਡੇ ਬੱਚਿਆਂ ਨੂੰ ਵਿਰਾਸਤ ਨਾਲ ਜੋੜਨਾ ਸੀ ਉੱਥੇ ਹੀ ਉਹਨਾਂ ਵਿੱਚ ਮੁਕਾਬਲੇ ਦੀ ਭਾਵਨਾ ਨੂੰ ਪੈਦਾ ਕਰਨਾ ਵੀ ਸੀ।

ਭੰਗੜੇ ਦੇ ਮੁਕਾਬਲਿਆਂ ਵਿੱਚ ਡੇਰਾ ਭਾਈ ਮਸਤਾਨ ਸਕੂਲ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਅਬਲਪੁਰਾਣਾ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਛੱਤੇਆਣਾ ਨੇ ਤੀਜਾ ਸਥਾਨ ਹਾਸਿਲ ਕੀਤਾ।

ਰੰਗੋਲੀ ਬਣਾਉਣ ਦੇ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮਲੋਟ ਦੀ ਵਿਦਿਆਰਥਨ ਹਰਮੀਤ ਕੌਰ ਨੇ ਪਹਿਲਾ, ਸਰਕਾਰੀ ਹਾਈ ਸਕੂਲ ਖਾਨੇ ਕੀ ਢਾਬ ਦੇ ਵਿਦਿਆਰਥੀ ਧਰਮਵੀਰ ਸਿੰਘ ਨੇ ਦੂਜਾ, ਸਰਕਾਰੀ ਹਾਈ ਸਕੂਲ ਸੂਰੇਵਾਲਾ ਦੀ ਪਰਭਜੋਤ ਕੌਰ ਅਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਭਲਾਈਆਣਾ ਦੀ ਰੇਨੂ ਬਾਲਾ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਇਹਨਾਂ ਮੁਕਾਬਲਿਆਂ ਨੂੰ ਕਰਵਾਉਣ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਜਸਪਾਲ ਮੋਂਗਾ, ਉਪ ਜ਼ਿਲ੍ਹਾ ਸਿੱਖਿਆ ਅਫਸਰ ਕਪਿਲ ਸ਼ਰਮਾ ਅਤੇ ਉਨਾਂ ਦੀ ਸਮੁੱਚੀ ਟੀਮ ਦੇ ਨਾਲ-ਨਾਲ ਜ਼ਿਲ੍ਹਾ ਖੇਡ ਅਫਸਰ ਅਨਿੰਦਰਵੀਰ ਕੌਰ ਅਤੇ ਜ਼ਿਲ੍ਹਾ ਭਾਸ਼ਾ ਅਫਸਰ ਜਗਰੀਤ ਕੌਰ ਨੇ ਅਹਿਮ ਭੂਮਿਕਾ ਨਿਭਾਈ।

ਮਿਡਲ ਵਰਗ ਦੇ ਮਿੰਨੀ ਕਹਾਣੀ ਲੇਖਣ ਮੁਕਾਬਲਿਆਂ ਵਿੱਚ ਪਹਿਲਾਂ ਸਥਾਨ ਜੈਸਮੀਨ ਕੌਰ, ਸਰਕਾਰੀ ਹਾਈ ਸਕੂਲ ਭੰਗਚੜ੍ਹੀ, ਦੂਜਾ ਸਥਾਨ ਸਤਵੀਰ ਕੌਰ, ਸਰਕਾਰੀ ਮਿਡਲ ਸਕੂਲ ਬਸਤੀ ਟਿੱਬੀ ਸਾਹਿਬ ਅਤੇ ਤੀਜਾ ਸਥਾਨ ਸਹਿਜਦੀਪ ਕੌਰ ਸਰਕਾਰੀ ਸੀਨੀਂ. ਸੈਕੰ. ਸਕੂਲ ਚੱਕ ਗਿਲਜੇਵਾਲਾ ਨੇ ਪ੍ਰਾਪਤ ਕੀਤਾ।

ਇਸੇ ਤਰ੍ਹਾਂ ਸੈਕੰਡਰੀ ਵਰਗ ਦੇ ਮਿੰਨੀ ਕਹਾਣੀ ਲੇਖਣ ਮੁਕਾਬਲਿਆਂ ਵਿੱਚ ਪਹਿਲਾਂ ਸਥਾਨ ਜਸ਼ਨਦੀਪ ਕੌਰ, ਸਰਕਾਰੀ ਸੀਨੀ.ਸੈਕੰ. ਸਕੂਲ ਭੰਗਚੜ੍ਹੀ, ਦੂਜਾ ਸਥਾਨ ਸਿਮਰਨ ਕੌਰ ਸਰਕਾਰੀ ਸੀਨੀ. ਸੈਕੰ. ਸਕੂਲ ਭਲਾਈਆਣਾ ਅਤੇ ਹੁਸਨਪ੍ਰੀਤ ਸਿੰਘ ਔਲਖ ਸਰਕਾਰੀ ਸੀਨੀ. ਸੈਕੰ. ਸਕੂਲ (ਲੜਕੇ) ਰੁਪਾਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਮਿਡਲ ਵਰਗ ਦੇ ਕਵਿਤਾ ਰਚਨਾ ਮੁਕਾਬਲਿਆਂ ਦੌਰਾਨ ਪਹਿਲਾਂ ਸਥਾਨ ਏਕਮਨੂਰ ਸਰਕਾਰੀ ਸੀਨੀ. ਸੈਕੰ,. ਸਕੂਲ (ਲੜਕੀਆਂ) ਗਿੱਦੜਬਾਹਾ, ਦੂਜਾ ਸਥਾਨ ਰਵੀਨਾ ਕੌਰ ਸਰਕਾਰੀ ਸੀਨੀ. ਸੈਕੰ. ਸਕੂਲ ਚੱਕ ਗਿਲਜੇਵਾਲਾ ਅਤੇ ਤੀਜਾ ਸਥਾਨ ਨਵਜੌਤ ਕੌਰ ਸਰਕਾਰੀ ਸੀਨੀ. ਸੈਕੰ. ਸਕੂਲ ਕੋਟਲੀ ਅਬਲੂ ਨੇ ਪ੍ਰਾਪਤ ਕੀਤਾ।

ਸੈਕੰਡਰੀ ਵਰਗ ਦੇ ਕਵਿਤਾ ਰਚਨਾ ਮੁਕਾਬਲਿਆਂ ਵਿੱਚ ਪਹਿਲਾਂ ਸਥਾਨ ਅਰਵਿੰਦਰ ਸਿੰਘ, ਜੀ.ਟੀ.ਬੀ. ਖਾਲਸਾ ਪਬਲਿਕ ਸਕੂਲ ਮਲੋਟ, ਦੂਜਾ ਸਥਾਨ ਤਕਦੀਰਜੋਤ ਕੌਰ ਸਰਕਾਰੀ ਹਾਈ ਸਕੂਲ ਭੰਗਚੜ੍ਹੀ ਅਤੇ ਗੁਰਨੂਰ ਕੌਰ ਸਰਕਾਰੀ ਹਾਈ ਸਕੂਲ ਚੋਟੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਸ ਮੇਲੇ ਵਿੱਚ ਪ੍ਰੋਫੈਸਰ ਗੋਪਾਲ ਸਿੰਘ, ਪ੍ਰਿੰਸੀਪਲ ਰੀਤੂ ਨੰਦਾ, ਪ੍ਰੋਫੈਸਰ ਗੁਰਵੰਤ ਕੌਰ, ਗੁਰਪ੍ਰੀਤ ਸਿੰਘ ਸੋਨੀ, ਤਰਸੇਮ ਸਿੰਘ ਅਤੇ ਰਾਜ ਕੁਮਾਰ ਮੋਂਗਾ ਨੇ ਮੰਚ ਸੰਚਾਲਨ ਰਾਹੀਂ ਸਾਰੇ ਦਰਸ਼ਕਾਂ ਨੂੰ ਕੀਲ ਕੇ ਬਿਠਾਈ ਰੱਖਿਆ।

[wpadcenter_ad id='4448' align='none']