Saturday, December 21, 2024

ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸੀਨੀਅਰ ਸਕੈਂਡਰੀ ਸਕੂਲ ਉਦੇਕਰਨ ਵਿਖੇ ਇੱਕ ਪੇੜ ਮਾਂ ਦੇ ਨਾਮ ਅਤੇ  ਨਸ਼ਾ ਵਿਰੋਧੀ ਰੈਲੀ ਦਾ ਆਯੋਜਨ

Date:

ਸ੍ਰੀ ਮੁੁਕਤਸਰ ਸਾਹਿਬ, 11 ਸਤੰਬਰ
ਸ੍ਰੀ ਰਾਜ ਕੁਮਾਰ, ਜਿਲਾ ਅਤੇ ਸ਼ੈਸਨਜ਼ ਜੱਜ ਸਹਿਤ-ਚੇਅਰਮੈਨ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਪ੍ਰਧਾਨਗੀ ਹੇਠ ਸੀਨੀਅਰ ਸਕੈਂਡਰੀ ਸਕੂਲ, ਉਦੇਕਰਨ ਵਿਖੇ ਇੱਕ ਪੇੜ ਮਾਂ ਦੇ ਨਾਮ ਇਕ ਪ੍ਰੋਗਰਾਮ ਰੱਖਿਆ ਗਿਆ ਸੀ।
                        ਜਿਸ ਵਿਚ ਜਿਲ੍ਹਾਂ ਕਚਿਰਹੀ ਸ੍ਰੀ ਮੁਕਤਸਰ ਸਾਹਿਬ ਵਿਚ ਤਾਇਨਾਤ ਜੂਡੀਸ਼ੀਅਲ ਅਫਸਰਾਂ ਵਲੋਂ ਇੱਕ-ਇੱਕ ਪੇੜ ਮਾਂ ਦੇ ਨਾਮ   ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ।
                      ਜਿਨ੍ਹਾਂ ਵਿਚ ਸ੍ਰੀਮਤੀ ਅਮਿਤਾ ਸਿੰਘ, ਮਿਸ. ਗਿਰੀਸ਼ ਵਧੀਕ ਜ਼ਿਲ੍ਹਾਂ ਅਤੇ ਸ਼ੈਸ਼ਨ ਜੱਜ, ਸ੍ਰੀ ਅਮਰੀਸ਼ ਕੁਮਾਰ ਸਿਵਲ ਜੱਜ ਸੀਨੀਅਰ ਡਵੀਜ਼ਨ, ਡਾ. ਗਗਨਦੀਪ ਕੌਰ, ਸੀ.ਜੀ.ਐੱਮ/ਸਕੱਤਰ, ਸ੍ਰੀ ਨੀਰਜ ਕੁਮਾਰ ਸਿੰਗਲਾ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ, ਮਿਸ. ਗੁਰਪ੍ਰੀਤ ਕੌਰ ਜੇ.ਐਮ.ਆਈ.ਸੀ. ਤੇ ਦੋ ਨਵ-ਨਿਯੁਕਤ ਜੂਡੀਸ਼ੀਅਲ ਅਫਸਰ ਸਾਹਿਬਾਨ ਨੇ ਵੀ ਭਾਗ ਲਿਆ।
                     ਉਸ ਉਪਰੰਤ ਸੀਨੀਅਰ ਸਕੈਂਡਰੀ ਸਕੂਲ ਉਦੇਕਰਨ ਦੇ ਵਿਦਿਆਰਥੀਆਂ ਵਲੋਂ ਇਕ ਨਸ਼ਾ ਵਿਰੋਧੀ ਰੈਲੀ ਤਿਆਰ ਕੀਤੀ ਗਈ, ਇਸ ਰੈਲੀ ਨੂੰ ਜਿਲ੍ਹਾਂ ਅਤੇ ਸ਼ੈਸ਼ਨ ਜੱਜ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
                    ਬੱਚਿਆਂ ਵਲੋਂ ਵੱਖ-ਵੱਖ ਗਲੀਆਂ ਅਤੇ ਬਜਾਰਾਂ ਵਿਚੋਂ ਹੁੰਦੇ ਹੋਏ ਆਮ ਲੋਕਾਂ ਨੂੰ ਨਸ਼ਿਆਂ ਬਾਰੇ ਸੁਚੇਤ ਕਰ ਰਹੇ ਸਨ। ਮਾਨਯੋਗ ਜੱਜ ਸਾਹਿਬ ਵਲੋਂ ਅੱਜ ਕਾਨੂੰਨੀ ਸਹਾਇਤਾ ਸਕੀਮਾਂ ਸਬੰਧੀ ਇਕ ਪੈਫਲੈਟ ਵੀ ਜਾਰੀ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਸ੍ਰੀ ਹਰਮੀਤ ਸਿੰਘ ਬੇਦੀ ਕੌਡੀਨੇਟਰ ਲੀਗਲ ਲੀਟਰੇਸੀ ਕਲੱਬ ਦੇ ਇੰਚਾਰਜ ਅਤੇ ਸ੍ਰੀ ਇਕਬਾਲ ਸਿੰਘ ਪ੍ਰਿੰਸੀਪਲ ਸੀਨੀਅਰ ਸਕੈਂਡਰੀ ਸਕੂਲ ਉਦੇਕਰਨ ਵੀ ਨਾਲ ਹਾਜਰ ਸਨ।                        
                  ਇਸ ਤੋਂ ਇਲਾਵਾ ਸਕੂਲ ਦੇ ਸਟਾਫ ਵਲੋਂ  ਵੀ ਬਹੁਤ ਵਧੀਆ ਪ੍ਰੋਗਰਾਮ ਤਿਆਰ ਕੀਤਾ ਗਿਆ ਸੀ। ਇਸ ਮੌਕੇ ਦੱਸਿਆ ਕਿ  14 ਸਤੰਬਰ 2024 ਨੂੰ ਨੈਸ਼ਨਲ ਲੋਕ ਅਦਾਲਤ ਸਬੰਧੀ ਵੀ ਰੈਲੀ ਕੱਢੀ ਗਈ। ਜੇਕਰ ਕਿਸੇ ਧਿਰ ਨੇ ਆਪਣੇ ਝਗੜੇ ਦਾ ਨਿਪਟਾਰਾ ਕਰਵਾਉਣਾ ਚਾਹੁੰਦਾ ਹੈ ਸਬੰਧਤ ਅਦਾਲਤ ਅਤੇ ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਦਸਿਆ ਜਾਵੇ। ਹੋਰ ਵਧੇਰੇ ਜਾਣਕਾਰੀ ਲੈਣ ਲਈ 15100 ਟੋਲ ਫ੍ਰੀ ਤੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ।  

Share post:

Subscribe

spot_imgspot_img

Popular

More like this
Related

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਗਊਸ਼ਾਲਾ ਪਿੰਡ ਸਲੇਮਸ਼ਾਹ ਦਾ ਅਚਨਚੇਤ ਦੌਰਾ, ਗਊਆਂ ਦੀ ਦੇਖਭਾਲ ਅਤੇ ਖਾਣ ਪੀਣ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਆ

ਫਾਜ਼ਿਲਕਾ 21 ਦਸੰਬਰ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਵੱਲੋਂ ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਵਿਖੇ ਚੱਲ ਰਹੀ...

ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ ਨੂੰ ਦੂਰ ਕਰਨ ਲਈ ਤਰਨਤਾਰਨ ‘ਚ 23 ਦਸੰਬਰ ਨੂੰ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ: ਡਾ. ਬਲਜੀਤ ਕੌਰ

ਚੰਡੀਗੜ੍ਹ, 21 ਦਸੰਬਰ: ਪੰਜਾਬ ਸਰਕਾਰ ਵੱਲੋਂ ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ...

ਖਿਓਵਾਲੀ ਢਾਬ ਵਿਖੇ ਨਿਕਸ਼ੈ ਕੈਂਪ ਲਗਾਇਆ

ਫਾਜ਼ਿਲਕਾ, 21 ਦਸੰਬਰ :ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ...

ਕਿਸਾਨ ਅੰਦੋਲਨ ਕਿਸਾਨਾਂ ਦੀ ਆੜ ਵਿੱਚ ਵਿਸ਼ਵ ਵਪਾਰ ਸੰਗਠਨ ਦੀ ਆਪਣੀ ਲੜਾਈ ਹੈ: ਹਰਜੀਤ ਗਰੇਵਾਲ

ਕੈਨੇਡਾ ਦੇ ਖਾਲਿਸਤਾਨੀਆਂ ਨੇ ਕਿਸਾਨਾਂ ਦੇ ਧਰਨੇ 'ਤੇ ਕੀਤਾ...