ਹਰਿਆਣਾ ਵਿਧਾਨਸਭਾ ਚੋਣਾਂ ਲਈ AAP ਨੇ ਛੇਵੀ ਲਿਸਟ ਕੀਤੀ ਜ਼ਾਰੀ , ਦੇਖੋ ਕਿਸਨੂੰ ਕਿੱਥੋਂ ਮਿਲੀ ਟਿਕਟ

AAP Candidates List

AAP Candidates List

ਆਮ ਆਦਮੀ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਛੇਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਕੁੱਲ 19 ਉਮੀਦਵਾਰਾਂ ਦੇ ਨਾਂ ਹਨ। ਜਿਸ ਵਿੱਚ ਕਾਲਕਾ ਤੋਂ ਓਪੀ ਗੁਰਜਰ, ਪੰਚਕੂਲਾ ਤੋਂ ਪ੍ਰੇਮ ਗਰਗ, ਅੰਬਾਲਾ ਸ਼ਹਿਰ ਤੋਂ ਕੇਤਨ ਸ਼ਰਮਾ, ਮੁਲਾਣਾ ਤੋਂ ਗੁਰਤੇਜ ਸਿੰਘ, ਸ਼ਾਹਬਾਦ ਤੋਂ ਆਸ਼ਾ ਪਠਾਣੀਆਂ, ਪਾਣੀਪਤ ਸ਼ਹਿਰ ਤੋਂ ਰਿਤੂ ਅਰੋੜਾ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।

ਇਸ ਤੋਂ ਇਲਾਵਾ ਪਿਹੋਵਾ ਤੋਂ ਗਹਿਲ ਸਿੰਘ ਸੰਧੂ, ਗੂਹਲਾ ਤੋਂ ਰਾਕੇਸ਼ ਖਾਨਪੁਰ, ਜੀਂਦ ਤੋਂ ਵਜ਼ੀਰ ਸਿੰਘ, ਨਰਵਾਣਾ ਤੋਂ ਅਨਿਲ ਰੰਗਾ, ਤੋਸ਼ਾਮ ਤੋਂ ਦਲਜੀਤ ਸਿੰਘ, ਫਤਿਹਾਬਾਦ ਤੋਂ ਕਮਲ ਬੈਂਸਲਾ, ਏਲਨਾਬਾਦ ਤੋਂ ਮਨੀਸ਼ ਅਰੋੜਾ, ਨਲਵਾ ਤੋਂ ਉਮੇਸ਼ ਸ਼ਰਮਾ, ਲੋਹਾਰੂ ਤੋਂ ਗੀਤਾ ਸ਼ਿਓਰਾਣ, ਬਾਡੜਾ ਤੋਂ ਰਾਕੇਸ਼ ਚੰਦਵਾਸ, ਚਰਖੀ ਦਾਦਰੀ ਤੋਂ ਧਨਰਾਜ ਕੁੰਡੂ, ਬਵਾਨੀਖੇੜਾ ਤੋਂ ਧਰਮਵੀਰ ਕੁੰਗਰ, ਕੋਸਲੀ ਤੋਂ ਸੀਏ ਹਿੰਮਤ ਯਾਦਵ, ਫਤਿਹਾਬਾਦ ਐਨਆਈਟੀ ਤੋਂ ਰਵੀ ਡਾਗਰ ਤੇ ਬਡਖਲ ਤੋਂ ਓਪੀ ਵਰਮਾ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।

90 ਦੀਆਂ 90 ਸੀਟਾਂ ਤੋਂ ਲੜਨਗੇ ਉਮੀਦਵਾਰ
ਦੱਸ ਦਈਏ ਕਿ ਆਮ ਆਦਮੀ ਪਾਰਟੀ ਹਰਿਆਣਾ ਦੀਆਂ ਸਾਰੀਆਂ 90 ਸੀਟਾਂ ‘ਤੇ ਚੋਣ ਲੜ ਰਹੀ ਹੈ। ਸੂਬਾ ਪ੍ਰਧਾਨ ਡਾਕਟਰ ਸੁਸ਼ੀਲ ਗੁਪਤਾ ਨੇ ਵੀ ਬੁੱਧਵਾਰ ਨੂੰ ਇਸ ਸਬੰਧੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਸਾਡੇ ਉਮੀਦਵਾਰ ਸਾਰੀਆਂ 90 ਵਿਧਾਨ ਸਭਾਵਾਂ ‘ਤੇ ਜ਼ੋਰਦਾਰ ਢੰਗ ਨਾਲ ਚੋਣ ਲੜਨਗੇ। ਅਰਵਿੰਦ ਕੇਜਰੀਵਾਲ ਦੀ ਮਜ਼ਬੂਤ ​​ਬਦਲਾਵ ਵਾਲੀ ਸਰਕਾਰ ਬਣਾਉਣਗੇ, ਜੋ ਬਿਜਲੀ, ਪਾਣੀ, ਸਿੱਖਿਆ, ਸਿਹਤ ‘ਤੇ ਕੰਮ ਕਰੇਗੀ। ਔਰਤਾਂ ਨੂੰ ਹਰ ਮਹੀਨੇ 1000 ਰੁਪਏ ਤੇ ਸਾਰੇ ਬੇਰੁਜ਼ਗਾਰ ਨੌਜਵਾਨਾਂ ਰੁਜ਼ਗਾਰ ਦੇਣ ਦੀ ਗਾਰੰਟੀ ਦੇਵੇਗੀ।


ਯਾਦ ਰਹੇ ‘ਆਪ’ ਨੇ ਕਾਂਗਰਸ ਨਾਲ ਗਠਜੋੜ ਨਾ ਹੋਣ ਕਾਰਨ ਸਾਰੀਆਂ 90 ਸੀਟਾਂ ‘ਤੇ ਇਕੱਲੇ ਚੋਣ ਲੜਨ ਦਾ ਫੈਸਲਾ ਕੀਤਾ ਹੈ। ਆਮ ਆਦਮੀ ਪਾਰਟੀ ਨੇ ਇਸ ਵੇਲੇ ਛੇ ਸੂਚੀਆਂ ਵਿੱਚ 85 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ 5ਵੀਂ ਸੂਚੀ ਜਾਰੀ ਕੀਤੀ ਸੀ।

Read Also : ਗੈਂਗਸਟਰ ਲਾਰੈਂਸ ਦਾ ਜੇਲ੍ਹ ਇੰਟਰਵਿਊ ਮਾਮਲਾ , ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਅੱਜ ਸੁਣਵਾਈ

ਇਸ ‘ਚ ‘ਆਪ’ ਨੇ ਪਹਿਲਵਾਨ ਕਵਿਤਾ ਦਲਾਲ ਨੂੰ ਜੁਲਾਨਾ ਸੀਟ ‘ਤੇ ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ ਨਾਲ ਟੱਕਰ ਦੇਣ ਲਈ ਮੈਦਾਨ ‘ਚ ਉਤਾਰਿਆ ਹੈ। ਜਦਕਿ ਭਾਜਪਾ ਨੇ ਇਸ ਸੀਟ ‘ਤੇ ਕੈਪਟਨ ਯੋਗੇਸ਼ ਬੈਰਾਗੀ ਨੂੰ ਟਿਕਟ ਦਿੱਤੀ ਸੀ। ਹੁਣ ਸੂਬੇ ਦੀ ਹੌਟ ਸੀਟ ਜੁਲਾਨਾ ‘ਚ ਮੁਕਾਬਲਾ ਹੋਰ ਵੀ ਦਿਲਚਸਪ ਹੋਣ ਵਾਲਾ ਹੈ।

AAP Candidates List

[wpadcenter_ad id='4448' align='none']