ਖੇਤੀਬਾੜੀ ਵਿਭਾਗ ਬਲਾਕ ਕੋਟਕਪੂਰਾ ਵੱਲੋ ਕਿਸਾਨਾਂ ਨੂੰ  ਪੀ.ਏ.ਯੂ ਲੁਧਿਆਣਾ  ਮੇਲਾ ਵਿਖਾਇਆ  ਗਿਆ

ਕੋਟਕਪੂਰਾ 14 ਸਤੰਬਰ 2024

ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਤੇ ਡਾ.ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਦੀ ਯੋਗ ਅਗਵਾਈ ਹੇਠ ਕਿਸਾਨ ਭਲਾਈ ਵਿਭਾਗ ਬਲਾਕ ਕੋਟਕਪੂਰਾ ਵੱਲੋ ਆਤਮਾ ਤਹਿਤ ਪੀ.ਏ.ਯੂ ਲੁਧਿਆਣਾ ਵਿਖੇ ਲੱਗ ਰਹੇ ਕਿਸਾਨ ਮੇਲੇ ਦੌਰਾਨ  ਦਫਤਰ ਕੋਟਕਪੂਰਾ ਤੋ ਪੀ.ਏ.ਯੂ ਲੁਧਿਆਣਾ  ਮੇਲੇ ਤੇ ਬੱਸ ਭੇਜੀ ਗਈ ਜਿਸ ਵਿੱਚ ਸ੍ਰੀ ਰਾਜਾ ਸਿੰਘ ਸਹਾਇਕ ਟੈਕਨੋਲੋਜੀ ਮਨੈਜਰ ਦੀ ਡਿਊਟੀ ਦੌਰਾਨ 65 ਕਿਸਾਨਾਂ ਨੂੰ ਮੇਲੇ ਤੇ ਲਿਜਾਇਆ ਗਿਆ।

ਕਿਸਾਨਾਂ ਨੇ ਮੇਲੇ ਵਿੱਚ ਪਰਾਲੀ ਪ੍ਰਬੰਧਣ ਸਬੰਧੀ ਵੱਖ-ਵੱਖ ਪ੍ਰਕਾਰ ਦੀ ਮਸੀਨਰੀ ਬਾਰੇ ਜਾਣਕਾਰੀ ਹਾਸਲ ਕਰਨ ਲਈ ਮਸ਼ੀਨਰੀ ਦੀ ਹਰੇਕ ਸਟਾਲ ਤੋ ਜਾਣਕਾਰੀ ਪ੍ਰਾਪਤ ਕੀਤੀ ਕਿ ਕਿਸ ਮਸ਼ੀਨਰੀ ਨਾਲ ਤੇ ਕਿਸ ਵਿਧੀ ਨਾਲ ਝੋਨੇ ਦੀ ਪਰਾਲੀ ਨੂੰ ਸੋਖਿਆ ਹੀ ਬਿਨਾਂ ਅੱਗ ਲਗਾਏ ਅਗਲੀ ਫਸਲ ਦੀ ਬਿਜਾਈ ਕੀਤੀ ਜਾ ਸਕੇ ਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋ ਬਚਾਇਆ ਜਾ ਸਕੇ ।

 ਇਸ ਤੋ ਬਾਅਦ ਕਿਸਾਨਾਂ ਨੂੰ ਪੀ.ਏ.ਯੂ ਵੱਲੋ ਲਗਾਏ ਝੋਨੇ ਦੇ ਵੱਖ ਵੱਖ ਪ੍ਰਕਾਰ ਦੇ ਟਰੈਲਾਂ ਦੇ ਡੈਮੋ ਵੀ ਦਿਖਾਏ ਗਏ ਜਿਸ ਦੌਰਾਨ ਕਿਸਾਨਾਂ ਲਈ ਜਿਆਦਾ ਖਿੱੱਚ ਦਾ ਕੇਂਦਰ ਘੱਟ ਸਮਾਂ ਲੈਣ ਵਾਲੀ ਕਿਸਮ ਪੀ.ਆਰ 131 ਰਹੀ, ਜੋ ਕਿ ਪੀ.ਏ.ਯੂ ਵੱਲੋ ਵੱਖ ਵੱਖ ਤਕਨੀਕ ਨਾਲ ਲਗਾਈ ਗਈ ਸੀ ਤੇ ਕਿਸਾਨਾਂ ਨੇ ਉਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਵੀ ਹਾਸਲ ਕੀਤੀ।

ਮੇਲੇ ਦੀ ਇਸੇ ਲੜੀ ਤਹਿਤ ਕਿਸਾਨਾਂ ਨੂੰ ਪਸ਼ੂ ਮੇਲੇ ਵਿੱਚ ਵੀ ਲਿਜਾਇਆ ਗਿਆ ਜਿਸ ਵਿੱਚ ਵੱਖ ਵੱਖ ਨਸਲ ਦੇ ਪਸ਼ੂ ਕਿਸਾਨਾਂ ਲਈ ਖਿੱਚ ਦਾ ਕੇਂਦਰ ਰਹੇ ਤੇ ਕਿਸਾਨਾਂ ਨੇ ਬੜੇ ਹੀ ਧਿਆਨ ਦੇ ਨਾਲ ਉਨ੍ਹਾਂ ਦੀ ਸੰਭਾਲ ਬਾਰੇ,ਚਾਰੇ ਬਾਰੇ ਪਸ਼ੂਆਂ ਦੀਆਂ ਬਿਮਾਰੀਆਂ ਬਾਰੇ ਮਾਹਿਰ ਡਾਕਟਰਾਂ ਪਾਸੋ ਜਾਣਕਾਰੀ ਹਾਸਲ ਕੀਤੀ ਤੇ ਪਸ਼ੂਆਂ ਲਈ ਲਾਹੇਵੰਦ ਫੀਡ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ।

ਮੇਲੇ ਦੌਰਾਨ ਕਿਸਾਨਾਂ ਤੇ ਪੀ.ਏ.ਯੂ ਵੱਲੋ ਪ੍ਰਮਾਣਿਤ ਵੱਖ ਵੱਖ ਪ੍ਰਕਾਰ ਦੇ ਫਸਲਾਂ ਦੇ ਬੀਜ , ਸ਼ਬਜੀਆਂ ਦੇ ਬੀਜ ਤੇ ਫਲਦਾਰ ਬੂਟੇ ਵੀ ਖਰੀਦੇ।

ਇਸ ਦੌਰਾਨ ਵਿਭਾਗ ਦੇ ਕਰਮਚਾਰੀ ਸ੍ਰੀ ਪਵਨਦੀਪ ਸਿੰਘ, ਰਿੰਪਲਜੀਤ ਸਿੰਘ, ਵਿਸਵਜੀਤ ਸਿੰਘ  ਸਮੇਤ ਕਿਸਾਨ ਜਗਦੀਸ ਸਿੰਘ, ਤਰਲੋਚਨ ਸਿੰਘ, ਹਰਪ੍ਰੀਤ ਸਿੰਘ,ਅਭਿਜੀਤ ਸਿੰਘ, ਗੁਰਵਿੰਦਰ ਸਿੰਘ ,ਨਿਰਮਲ ਸਿੰਘ, ਅਮਰਦੀਪ ਸਿੰਘ ਸਮੇਤ  ਕਿਸਾਨਾਂ ਨੇ ਮੇਲੇ ਦਾ ਵਿਜਟ ਕੀਤਾ।

[wpadcenter_ad id='4448' align='none']