ਈਦ-ਏ-ਮਿਲਾਦ ਦੇ ਮੱਦੇਨਜ਼ਰ ਛੁੱਟੀ ਦਾ ਐਲਾਨ, ਬੈਂਕਾਂ ਤੇ ਸਕੂਲ ਰਹਿਣਗੇ ਬੰਦ

Declaration of holiday in view of Eid-e-Milad,

Declaration of holiday in view of Eid-e-Milad
ਦੇਸ਼ ਭਰ ‘ਚ ਤਿਉਹਾਰਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸੇ ਦੌਰਾਨ ਅੱਜ ਭਾਵ 16 ਸਤੰਬਰ ਨੂੰ ਈਦ-ਏ-ਮਿਲਾਦ ਦਾ ਤਿਉਹਾਰ ਵੀ ਪੂਰੇ ਦੇਸ਼ ‘ਚ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਇਸ ਦੇ ਮੱਦੇਨਜ਼ਰ ਗੁਆਂਢੀ ਸੂਬੇ ਦੀ ਹਰਿਆਣਾ ਸਰਕਾਰ ਨੇ ਭਲਕੇ ਈਦ-ਏ-ਮਿਲਾਦ ਦੇ ਤਿਉਹਾਰ ਨੂੰ ਧਿਆਨ ‘ਚ ਰੱਖਦੇ ਹੋਏ ਸੂਬੇ ਦੇ ਸਕੂਲਾਂ ‘ਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ। 

ਇਸ ਤੋਂ ਇਲਾਵਾ ਗੁਜਰਾਤ, ਮਿਜ਼ੋਰਮ ਕਰਨਾਟਕ, ਤਾਮਿਲਨਾਡੂ, ਉੱਤਰਾਖੰਡ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਨੀਪੁਰ, ਜੰਮੂ, ਕੇਰਲਾ, ਉੱਤਰ ਪ੍ਰਦੇਸ਼, ਨਵੀਂ ਦਿੱਲੀ, ਛੱਤੀਸਗੜ੍ਹ ਤੇ ਝਾਰਖੰਡ ਦੀਆਂ ਬੈਂਕਾਂ ‘ਚ ਵੀ ਛੁੱਟੀ ਰਹੇਗੀ। Declaration of holiday in view of Eid-e-Milad

ਪਰ ਪੰਜਾਬ ‘ਚ ਫਿਲਹਾਲ ਈਦ-ਏ-ਮਿਲਾਦ ਦੀ ਛੁੱਟੀ ਦਾ ਐਲਾਨ ਨਹੀਂ ਕੀਤਾ ਗਿਆ। ਹਾਲਾਂਕਿ ਪੰਜਾਬ ਸਰਕਾਰ ਦੀਆਂ ਗਜ਼ਟਿਡ ਛੁੱਟੀਆਂ ‘ਚ ਵੀ ਇਸ ਤਿਉਹਾਰ ਦੀ ਛੁੱਟੀ ਸ਼ਾਮਲ ਨਹੀਂ ਕੀਤੀ ਗਈ ਹੈ। 

ALSO READ :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (16 ਸਤੰਬਰ 2024)

ਜ਼ਿਕਰਯੋਗ ਹੈ ਕਿ ਇਸ ਦਿਨ ਨੂੰ ਪੈਗੰਬਰ ਮੁਹੰਮਦ ਦੇ ਜਨਮ ਦਿਨ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਮੁੰਬਈ ‘ਚ ਇਹ ਤਿਉਹਾਰ 18 ਸਤੰਬਰ ਨੂੰ ਮਨਾਇਆ ਜਾਵੇਗਾ, ਕਿਉਂਕਿ ਮੁੰਬਈ ਦੇ ਕੁਝ ਇਸਲਾਮ ਸੰਗਠਨਾਂ ਨੇ ਸਰਕਾਰ ਨਾਲ ਗੱਲਬਾਤ ਕਰ ਕੇ ਇਸ ਤਿਉਹਾਰ ਦੀ ਛੁੱਟੀ 16 ਦੀ ਬਜਾਏ 18 ਸਤੰਬਰ ਨੂੰ ਕਰਨ ਦੀ ਬੇਨਤੀ ਕੀਤੀ ਸੀ, ਤਾਂ ਜੋ ਈਦ-ਏ-ਮਿਲਾਦ ਤੇ ਗਣੇਸ਼ ਵਿਸਰਜਨ ਇਕੋ ਦਿਨ ਨਾ ਆ ਜਾਣ। Declaration of holiday in view of Eid-e-Milad

[wpadcenter_ad id='4448' align='none']