Monday, December 30, 2024

ਕੇਜਰੀਵਾਲ ਤੋਂ ਬਾਅਦ ਆਤਿਸ਼ੀ ਹੋਣਗੇ ਦਿੱਲੀ ਦੇ ਨਵੇਂ ਮੁੱਖ ਮੰਤਰੀ, ਮੁੱਖ ਮੰਤਰੀ ਨੇ ਵਿਧਾਇਕਾਂ ਦੀ ਬੈਠਕ ‘ਚ ਕੀਤਾ ਐਲਾਨ

Date:

Kejriwal New Delhi CM Announcement

ਆਤਿਸ਼ੀ ਦਿੱਲੀ ਦੇ ਨਵੇਂ ਮੁੱਖ ਮੰਤਰੀ ਹੋਣਗੇ। ਇਹ ਫੈਸਲਾ ਅੱਜ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਦਿੱਲੀ ਸਥਿਤ ਰਿਹਾਇਸ਼ ‘ਤੇ ਹੋਈ ਵਿਧਾਇਕ ਦਲ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ। ਮੁੱਖ ਮੰਤਰੀ ਨੇ ਮੀਟਿੰਗ ਵਿੱਚ ਆਤਿਸ਼ੀ ਦੇ ਨਾਂ ਦਾ ਪ੍ਰਸਤਾਵ ਰੱਖਿਆ। ਕੇਜਰੀਵਾਲ ਅੱਜ ਆਪਣਾ ਅਸਤੀਫਾ ਦੇ ਸਕਦੇ ਹਨ ਅਤੇ ਸ਼ਾਮ 4.30 ਵਜੇ ਲੈਫਟੀਨੈਂਟ ਗਵਰਨਰ ਵੀਕੇ ਸਕਸੈਨਾ ਨਾਲ ਮੁਲਾਕਾਤ ਕਰਨਗੇ।

ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਹੈਰਾਨ ਕਰਨ ਵਾਲਾ ਐਲਾਨ ਕੀਤਾ ਸੀ। ਉਨ੍ਹਾਂ ਐਲਾਨ ਕੀਤਾ ਕਿ ਉਹ 2 ਦਿਨਾਂ ਵਿੱਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਕੇਜਰੀਵਾਲ ਨੇ ਜਿਵੇਂ ਹੀ ਅਸਤੀਫੇ ਦਾ ਐਲਾਨ ਕੀਤਾ, ਸਿਆਸੀ ਹਲਕਿਆਂ ‘ਚ ਤੂਫਾਨ ਆ ਗਿਆ।

ਅਸਤੀਫੇ ਦਾ ਐਲਾਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ, ‘ਅੱਜ ਮੈਂ ਤੁਹਾਡੀ ਕਚਹਿਰੀ ‘ਚ ਆਇਆ ਹਾਂ, ਜਨਤਾ ਦੀ ਕਚਹਿਰੀ ‘ਚ ਆਇਆ ਹਾਂ। ਮੈਂ ਤੁਹਾਨੂੰ ਇਹ ਪੁੱਛਣ ਆਇਆ ਹਾਂ ਕਿ ਕੀ ਤੁਸੀਂ ਕੇਜਰੀਵਾਲ ਨੂੰ ਇਮਾਨਦਾਰ ਮੰਨਦੇ ਹੋ ਜਾਂ ਅਪਰਾਧੀ? ਦੋ ਦਿਨਾਂ ਬਾਅਦ ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਿਹਾ ਹਾਂ।’’

Read Also : 2019 ਬੈਚ ਦੇ ਆਈ.ਏ.ਐਸ. ਅਧਿਕਾਰੀ ਹਰਪ੍ਰੀਤ ਸਿੰਘ ਵੱਲੋਂ ਗਲਾਡਾ ਦੇ ਮੁੱਖ ਪ੍ਰਸ਼ਾਸ਼ਕ ਵਜੋਂ ਅਹੁੱਦਾ ਸੰਭਾਲਿਆ

ਉਨ੍ਹਾਂ ਦੇ ਇਸ ਐਲਾਨ ਤੋਂ ਬਾਅਦ ਹੁਣ ਇਹ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ? ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਆਤਿਸ਼ੀ ਮਾਰਲੇਨਾ ਦਿੱਲੀ ਦੀ ਮੁੱਖ ਮੰਤਰੀ ਬਣ ਸਕਦੀ ਹੈ। ਕੇਜਰੀਵਾਲ ਅਤੇ ਸਿਸੋਦੀਆ ਦੀ ਗੈਰ-ਮੌਜੂਦਗੀ ‘ਚ ਦਿੱਲੀ ਦਾ ਜ਼ਿਆਦਾਤਰ ਕੰਮ ਸੰਭਾਲ ਰਹੀ ਆਤਿਸ਼ੀ ਮਾਰਲੇਨਾ ਦੇ ਨਾਲ-ਨਾਲ ਸੌਰਭ ਭਾਰਦਵਾਜ ਅਤੇ ਰਾਘਵ ਚੱਢਾ ਦੇ ਨਾਂ ਨਵੇਂ ਮੁੱਖ ਮੰਤਰੀ ਦੀ ਦੌੜ ‘ਚ ਸਭ ਤੋਂ ਅੱਗੇ ਦੱਸੇ ਜਾ ਰਹੇ ਸੀ। ਹੁਣ ਦਿੱਲੀ ਦੇ ਨਵੇਂ ਕਮ ਚਿਹਰੇ ਦੀ ਤਸਵੀਰ ਸਾਫ ਹੋ ਗਈ ਹੈ।

Kejriwal New Delhi CM Announcement

Share post:

Subscribe

spot_imgspot_img

Popular

More like this
Related

ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ 9.92  ਕਰੋੜ ਰੁਪਏ ਦੀ ਰਾਸ਼ੀ ਜਾਰੀ: ਡਾ.ਬਲਜੀਤ ਕੌਰ

ਚੰਡੀਗੜ੍ਹ, 30 ਦਸੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ...

ਨਿਰੰਤਰ ਕੀਤਾ ਜਾਂਦਾ ਯੋਗਾ ਅਭਿਆਸ  ਚਿੰਤਾ ਘਟਾਉਂਦਾ ਹੈ ਅਤੇ ਸਰੀਰ ਵਿੱਚ ਲਚਕਤਾ ਵਧਾਉਂਦਾ ਹੈ-ਐਸ.ਡੀ.ਐਮ. ਡੇਰਾਬੱਸੀ ਅਮਿਤ ਗਪਤਾ

ਡੇਰਾਬੱਸੀ/ਸਾਹਿਬਜ਼ਾਦਾ ਅਜੀਤ ਸਿੰਘ ਨਗਰ 30 ਦਸੰਬਰ, 2024: ਐਸ.ਡੀ.ਐਮ, ਡੇਰਾਬੱਸੀ, ਅਮਿਤ...