Wednesday, December 25, 2024

ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਵਸ ਤੇ ਐਸ.ਬੀ.ਐਸ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਲੋਂ ਸਰਧਾਂਜਲੀ ਸਮਾਰੋਹ ਆਯੋਜਿਤ

Date:

ਫਿਰੋਜ਼ਪੁਰ 30 ਸਤੰਬਰ ( )ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ  ਯੂਨੀਵਰਸਿਟੀ ਦੀ ਸ਼ਹੀਦ ਭਗਤ ਸਿੰਘ ਸੋਸਾਇਟੀ ਵਲੋਂ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਵਸ ਤੇ ਇਕ ਸ਼ਰਧਾਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਯੂਨੀਵਰਸਿਟੀ ਦੇ ਮਾਣਯੋਗ ਵਾਈਸ ਚਾਂਸਲਰ ਡਾ ਸੁਸ਼ੀਲ ਮਿੱਤਲ ਜੀ ਨੇ ਸ਼ਿਰਕਤ ਕੀਤੀ। ਐਸ.ਬੀ.ਐਸ ਸੋਸਾਇਟੀ ਦੇ ਚੇਅਰਮੈਨ ਡਾ ਸੁਨੀਲ ਬਹਿਲ ਵਲੋਂ ਮੁੱਖ ਮਹਿਮਾਨ ਨੂੰ ਗੁਲਦਸਤੇ ਭੇਂਟ ਕਰਦਿਆਂ ਜੀ ਆਇਆ ਕਿਹਾ ਗਿਆ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵਲੋਂ, ਦੇਸ਼ ਭਗਤੀ ਦੇ ਗੀਤ, ਕਵਿਤਾਵਾਂ, ਸਕਿਟਾਂ, ਗਿੱਧੇ ਅਤੇ ਭੰਗੜੇ ਦੀਆਂ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਇਸ ਦੇ ਨਾਲ ਨਾਲ ਸ. ਭਗਤ ਸਿੰਘ ਦੀ ਕ੍ਰਾਂਤੀਕਾਰੀ ਸੋਚ ਨੂੰ ਸਮਰਪਿਤ ਗੋਸ਼ਟੀਆਂ ਤੇ ਚਰਚਾਵਾਂ ਭੀ ਕੀਤੀਆਂ ਗਈਆਂ। ਸ਼੍ਰੀ ਰਾਮ ਲੀਲਾ ਕਮੇਟੀ ਬਸਤੀ ਟੈਂਕਾਂ ਵਾਲੀ ਵਲੋਂ ਸ਼੍ਰੀ ਪੂਰਨ ਚੰਦ ਡਾਇਰੈਕਟਰ ਦੀ ਟੀਮ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਤੋਂ ਓਹਨਾ ਦੀ ਸ਼ਹੀਦੀ ਤੱਕ ਇਕ ਨਾਟਕ ਰਾਹੀਂ ਭਾਵਪੂਰਨ ਸਰਧਾਂਜਲੀ ਦੇਂਦਿਆਂ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। 

ਮੁੱਖ ਮਹਿਮਾਨ ਵਲੋਂ ਸ਼ਹੀਦ ਭਗਤ ਸਿੰਘ ਜੀ ਦੀ ਜੀਵਨੀ ਤੇ ਓਹਨਾ ਦੇ ਦੇਸ਼ ਪ੍ਰਤੀ ਬਲੀਦਾਨ ਲਈ ਵਿਸਥਾਰ ਪੂਰਬਕ ਬੋਲਦਿਆਂ ਕਿਹਾ ਕਿ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਇਕ ਸੁਤੰਤਰਤਾ ਸੈਨਾਨੀ ਤੇ  ਕ੍ਰਾਂਤੀਕਾਰੀ ਵਜੋਂ ਯਾਦ ਕੀਤਾ ਜਾਂਦਾ ਰਹੇਗਾ ਜਿਸ ਨੇ ਆਜ਼ਾਦੀ ਦੀ ਜੋਤ ਜਗਾਉਂਦਿਆਂ ਲੱਖਾਂ ਲੋਕਾਂ ਨੂੰ ਪ੍ਰੇਰਿਤ ਕੀਤਾ । ਛੋਟੀ ਉਮਰ ਤੋਂ ਹੀ, ਉਸਨੇ ਆਪਣਾ ਮਕਸਦ ਲੱਭ ਲਿਆ  ਅਤੇ ਆਪਣਾ ਜੀਵਨ ਭਾਰਤ ਦੀ ਆਜ਼ਾਦੀ ਲਈ ਸਮਰਪਿਤ ਕਰ ਦਿੱਤਾ। ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਜਨਮੇ ਸਿੰਘ ਭਗਤ ਸਿੰਘ ਨੇ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਦੀ ਬੇਰਹਿਮੀ ਅਤੇ ਉਸ ਸਮੇਂ ਓਹਨਾ ਵਲੋਂ ਕੀਤੇ ਜਾਂਦੇ ਅਤਿਆਚਾਰਾਂ ਤੋਂ ਦੁਖੀ ਭਾਰਤੀਆਂ ਨੂੰ ਆਪਣੇ ਕ੍ਰਾਂਤੀਕਾਰੀ ਵਿਚਾਰਾਂ ਰਾਹੀਂ ਲਾਮਬੰਦ ਕਰਦਿਆਂ ਪਰਭਾਸ਼ਲੀ ਕਦਮ ਚੁੱਕੇ। ਬ੍ਰਿਟਿਸ਼ ਵਿਰੋਧੀ ਗਤੀਵਿਧੀਆਂ ਵਿੱਚ ਉਸਦੀ ਸ਼ੁਰੂਆਤੀ ਸ਼ਮੂਲੀਅਤ ਛੇਤੀ ਹੀ ਬ੍ਰਿਟਿਸ਼ ਸ਼ਾਸਨ ਨੂੰ ਉਖਾੜ ਸੁੱਟਣ ਦੀ ਪੂਰੀ ਵਚਨਬੱਧਤਾ ਵਿੱਚ ਵਿਕਸਤ ਹੋ ਗਈ,ਅਤੇ ਇਸਨੇ ਸਾਮਰਾਜੀ ਸ਼ਾਸਨ ਦੀਆਂ ਜੜ੍ਹਾਂ ਉਖਾੜ ਸੁੱਟੀਆਂ।

ਓਹਨਾ ਅੱਗੇ ਕਿਹਾ ਓਹਨਾ ਨੂ ਮਾਣ ਹੈ ਕਿ ਓਹਨਾ ਦਾ ਜਨਮ ਪੰਜਾਬ ਵਿੱਚ ਹੋਇਆ ਤੇ ਅੱਜ  ਫਿਰੋਜ਼ਪੁਰ ਵਿਖੇ ਸ਼ਹੀਦ ਭਗਤ ਦੇ ਨਾਮ ਤੇ ਬਣੀ ਭਾਰਤ ਦੀ ਇਕੋ ਇਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹਨ। ਓਹਨਾ ਸਟਾਫ਼ ਤੇ ਵਿਦਿਆਰਥੀਆਂ ਨੂੰ ਭਗਤ ਸਿੰਘ ਜੀ ਦੀ ਸੋਚ ਨੂੰ ਅਪਨਾਉਣ,ਤੇ ਓਹਨਾ ਦੀ ਸੋਚ ਦਾ ਨਵਾਂ ਭਾਰਤ ਸਿਰਜਣ ਦਾ ਸੰਦੇਸ਼ ਦਿੰਦਿਆਂ ਕਿਹਾ ਇਹੀ  ਸਰਦਾਰ ਭਗਤ ਸਿੰਘ ਨੂੰ ਓਹਨਾ ਦੇ ਜਨਮ ਦਿਵਸ ਤੇ ਅਸਲੀ ਸਰਧਾਂਜਲੀ ਹੋਵੇਗੀ। ਓਹਨਾ  ਐਸ.ਬੀ.ਐਸ ਸੋਸਾਇਟੀ ਦੇ ਚੇਅਰਮੈਨ ਡਾ ਸੁਨੀਲ ਬਹਿਲ, ਪੀ ਆਰ ਓ ਯਸ਼ਪਾਲ, ਪ੍ਰੋ ਨਵਦੀਪ ਕੌਰ ਝੱਜ, ਸ੍ਰ ਗੁਰਪ੍ਰੀਤ ਸਿੰਘ ਲੈਬ ਸੁਪਰਡੰਟ, ਹਰਪਿੰਦਰਪਾਲ ਸਿੰਘ, ਤੇ ਵਿਦਿਆਰਥੀਆਂ ਤੁਸ਼ਾਰ ਅੱਗਰਵਾਲ,ਕਬੀਰ ਸੱਭਰਵਾਲ ਤੇ ਓਹਨਾ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ।

ਇਸ ਉਪਰੰਤ ਪ੍ਰੋਗਰਾਮ ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਤੇ ਸਰਟੀਫਿਕੇਟ ਦਿੱਤੇ ਗਏ।

ਇਸ ਮੌਕੇ ਯੂਨੀਵਰਸਿਟੀ ਰਜਿਸਟ੍ਰਾਰ ਡਾ ਗਜ਼ਲਪ੍ਰੀਤ ਸਿੰਘ, ਡੀਨ ਸਟੂਡੰਟ ਵੈਲਫੇਅਰ ਡਾ ਤੇਜੀਤ ਸਿੰਘ ਤੋਂ ਇਲਾਵਾ ਸਾਰੇ ਵਿਭਾਗੀ ਮੁੱਖੀ, ਫੈਕਲਟੀ,ਸਟਾਫ਼ ਤੇ ਭਾਰੀ ਗਿਣਤੀ ਚ ਵਿਦਿਆਰਥੀ ਹਾਜ਼ਰ ਸਨ।

Share post:

Subscribe

spot_imgspot_img

Popular

More like this
Related

ਪੰਜਾਬ ‘ਚ ਅੱਜ ਤੋਂ 27 ਤਰੀਕ ਤੱਕ ਸਖ਼ਤ ਪਾਬੰਦੀਆਂ, ਜਾਣੋ ਪ੍ਰਸਾਸ਼ਨ ਨੇ ਕਿਉ ਲਿਆ ਇਹ ਫ਼ੈਸਲਾ

Punjab News Update ਜ਼ਿਲ੍ਹਾ ਮੈਜਿਸਟ੍ਰੇਟ ਡਾ: ਸੋਨਾ ਥਿੰਦ ਨੇ ਗੁਰਦੁਆਰਾ...

ਹਰਿਆਣਾ ਦੇ ਤੀਹਰੇ ਕਤਲ ਦਾ ਮਾਸਟਰ ਮਾਈਂਡ ਗੈਂਗਸਟਰ ਨੰਦੂ , ਭਰਜਾਈ ਦੇ ਕਤਲ ਦਾ ਲਿਆ ਬਦਲਾ

 Panchkula Triple Murder Case ਹਰਿਆਣਾ ਦੇ ਪੰਚਕੂਲਾ ਵਿੱਚ ਹੋਏ ਤੀਹਰੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਜੀ 25 ਦਸੰਬਰ 2024

Hukamnama Sri Harmandir Sahib Ji ਸੋਰਠਿ ਮਹਲਾ ੩ ॥ ਬਿਨੁ ਸਤਿਗੁਰ...