Sunday, January 5, 2025

CM ਮਾਨ ਦਾ ਖਿਡਾਰੀਆਂ ਲਈ ਵੱਡਾ ਐਲਾਨ, ਨੈਸ਼ਨਲ ਗੇਮਜ਼-2022 ਦੇ ਜੇਤੂਆਂ ਦਾ ਕੀਤਾ ਸਨਮਾਨ

Date:

Honored to the winners ਮੁੱਖ ਮੰਤਰੀ ਭਗਵੰਤ ਮਾਨ ਅੱਜ ਇੱਥੇ ਖਿਡਾਰੀਆਂ ਦਾ ਸਨਮਾਨ ਕਰਨ ਲਈ ਪੁੱਜੇ। ਉਨ੍ਹਾਂ ਨੇ ਰਾਸ਼ਟਰੀ ਖੇਡਾਂ ‘ਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਸ ਸਬੰਧੀ ਮਿਊਂਸੀਪਲ ਭਵਨ ‘ਚ ਪ੍ਰੋਗਰਾਮ ਰੱਖਿਆ ਗਿਆ, ਜਿੱਥੇ ਮੁੱਖ ਮੰਤਰੀ ਮਾਨ ਵੱਲੋਂ ਖਿਡਾਰੀਆਂ ਨੂੰ ਸਨਮਾਨ ਰਾਸ਼ੀ ਵੰਡੀ ਗਈ। ਮੁੱਖ ਮੰਤਰੀ ਵੱਲੋਂ ਕੁੱਲ 76 ਮੈਡਲ ਖਿਡਾਰੀਆਂ ਨੂੰ ਦਿੱਤੇ ਜਾ ਰਹੇ ਹਨ।
ਇਸ ਦੇ ਨਾਲ ਮੁੱਖ ਮੰਤਰੀ ਨੇ ਖਿਡਾਰੀਆਂ ਲਈ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਹੁਣ ਹਰ ਮਹੀਨੇ ਨੈਸ਼ਨਲ ਪੱਧਰ ਦੇ ਖਿਡਾਰੀਆਂ ਨੂੰ 16 ਹਜ਼ਾਰ ਰੁਪਏ ਵਜ਼ੀਫ਼ਾ ਮਿਲੇਗਾ, ਜੋ ਕਿ ਪਹਿਲਾਂ 8 ਹਜ਼ਾਰ ਰੁਪਏ ਮਿਲਦਾ ਸੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਖੇਡਾਂ ਅਤੇ ਰੁਜ਼ਗਾਰ ਦੇਵਾਂਗੇ ਤਾਂ ਫਿਰ ਪੰਜਾਬ ‘ਚੋਂ ਨਸ਼ੇ ਵੀ ਖ਼ਤਮ ਹੋ ਜਾਣਗੇ। ਬੱਚਿਆਂ ਦੀ ਦਿਲਚਸਪੀ ਜਦੋਂ ਆਪਣੇ ਭਵਿੱਖ ਨੂੰ ਸੁਆਰਨ ਦੀ ਹੋਵੇਗੀ ਤਾਂ ਹੀ ਸਾਡਾ ਸੂਬਾ ਤਰੱਕੀ ਕਰੇਗਾ। ਇਸ ਲਈ ਅਸੀਂ ਨੌਜਵਾਨਾਂ ਦੇ ਸੁਫ਼ਨਿਆਂ ਨੂੰ ਮਰਨ ਨਹੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਜਿਹੜੇ ਖਿਡਾਰੀ ਬਾਹਰੋਂ ਆਉਂਦੇ ਹਨ, ਸਾਰੇ ਗਰੀਬੀ ‘ਚੋਂ ਨਿਕਲੇ ਹੋਏ ਹਨ।Honored to the winners

also read :- ਟਿਮ ਕੁੱਕ ਨੇ ਭਾਰਤ ਵਿੱਚ ਪਹਿਲੇ ਸਟੋਰ ਦਾ ਉਦਘਾਟਨ ਕੀਤਾ

ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਨੌਕਰੀ ਲਈ ਨਹੀਂ, ਸਗੋਂ ਦੇਸ਼ ਲਈ ਖੇਡਣਾ ਚਾਹੀਦਾ ਹੈ। ਪੁਰਾਣੀਆਂ ਸਰਕਾਰਾਂ ਨੇ ਖਿਡਾਰੀਆਂ ਨੂੰ ਉਹ ਮਾਹੌਲ ਨਹੀਂ ਦਿੱਤਾ, ਜੋ ਉਨ੍ਹਾਂ ਨੂੰ ਮਿਲਣਾ ਚਾਹੀਦਾ ਸੀ, ਇਸ ਲਈ ਜੇਕਰ ਖਿਡਾਰੀ ਬਣਾਉਣੇ ਹਨ ਤਾਂ ਖੇਡਾਂ ਦਾ ਮਾਹੌਲ ਅਤੇ ਮੌਕਾ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਕਈ ਕੈਪਟਨ ਬਹੁਤ ਵਧੀਆ ਹੁੰਦੇ ਹਨ, ਜਿਨ੍ਹਾਂ ਸਦਕਾ ਵਧੀਆ ਖਿਡਾਰੀ ਨਿਕਲਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ‘ਚੋਂ ਖੇਡਾਂ ਦਾ ਕਲਚਰ ਹੀ ਖ਼ਤਮ ਹੋ ਗਿਆ ਹੈ ਅਤੇ ਮਾਂ-ਪਿਓ ਵੀ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਬੱਚਾ ਖਿਡਾਰੀ ਬਣੇ ਕਿਉਂਕਿ ਮਾਪਿਆਂ ਦੀ ਸੋਚ ਹੈ ਕਿ ਇਸ ਨਾਲ ਤਾਂ ਕੁੱਝ ਵੀ ਨਹੀਂ ਮਿਲੇਗਾ। ਸਪੋਰਟ ਇੱਕ ਇਹੋ ਜਿਹੀ ਚੀਜ਼ ਹੈ, ਜਿਹੜੀ ਤੁਹਾਨੂੰ ਹਾਰਨਾ ਸਿਖਾ ਦਿੰਦੀ ਹੈ ਪਰ ਖੇਡਾਂ ‘ਚ ਹੀ ਸਿਰਫ ਅਜਿਹਾ ਹੁੰਦਾ ਹੈ ਕਿ ਹਾਰਨ ਵਾਲਾ ਜਿੱਤਣ ਵਾਲੇ ਨੂੰ ਵਧਾਈ ਦਿੰਦਾ ਹੈ। ਜੇਕਰ ਕਿਤੇ ਜ਼ਿੰਦਗੀ ‘ਚ ਅਜਿਹਾ ਹੋ ਜਾਵੇ ਤਾਂ ਜ਼ਿੰਦਗੀ ਬਦਲ ਸਕਦੀ ਹੈ ਅਤੇ ਹਰ ਵਿਅਕਤੀ ਅਨੁਸ਼ਾਸਨ ‘ਚ ਰਹੇਗਾ। ਕੋਈ ਵੀ ਖੇਡ ਅਜਿਹੀ ਨਹੀਂ ਹੈ, ਜਿਹੜੀ ਪੱਖਪਾਤੀ ਫ਼ੈਸਲੇ ਲੈਣਾ ਸਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਖਿਡਾਰੀ ਸਾਡੇ ਦੇਸ਼ ਦਾ ਮਾਣ ਹਨ ਅਤੇ ਖਿਡਾਰੀਆਂ ਦਾ ਸਨਮਾਨ ਸਾਡੀ ਮੁੱਖ ਤਰਜ਼ੀਹ ਹੈ। Honored to the winners

Share post:

Subscribe

spot_imgspot_img

Popular

More like this
Related