Panchayat Election Punjab
ਪੰਜਾਬ ਦੀਆਂ ਪੰਚਾਇਤ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈ। ਵਿਰੋਧੀ ਧਿਰਾਂ ਵੱਲੋਂ ਧੱਕੇਸ਼ਾਹੀ ਦੇ ਇਲਜ਼ਾਮਾਂ ਵਿਚਾਲੇ ਹੁਣ ਵੱਡੀ ਖਬਰ ਆਈ ਹੈ। ਸਰਪੰਚ ਬਣਨ ਦੇ 3,683 ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋ ਗਏ ਹਨ, ਜਦੋਂਕਿ ਪੰਚ ਬਣਨ ਦੇ 11,734 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋਈਆਂ ਹਨ।
ਦੱਸ ਦਈਏ ਕਿ ਜਿਨ੍ਹਾਂ ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋਏ ਹਨ, ਉਨ੍ਹਾਂ ਵਿੱਚੋਂ ਬਹੁਤਿਆਂ ਨੇ ਇਲਜ਼ਾਮ ਲਾਏ ਹਨ ਕਿ ਬਿਨਾਂ ਠੋਸ ਆਧਾਰ ਤੋਂ ਹੀ ਉਨ੍ਹਾਂ ਦੇ ਕਾਗ਼ਜ਼ ਰੱਦ ਕੀਤੇ ਗਏ ਹਨ। ਕਈ ਉਮੀਦਵਾਰਾਂ ਨੇ ਕਾਗ਼ਜ਼ ਰੱਦ ਹੋਣ ਮਗਰੋਂ ਹਾਈਕੋਰਟ ਦਾ ਰੁਖ਼ ਕਰ ਲਿਆ ਹੈ। ਬਹੁਤੇ ਕਾਗ਼ਜ਼ ਰੱਦ ਕਰਨ ਪਿੱਛੇ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਣ ਨੂੰ ਆਧਾਰ ਬਣਾਇਆ ਗਿਆ ਹੈ।
ਪੰਜਾਬ ਰਾਜ ਚੋਣ ਕਮਿਸ਼ਨ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਿਟਰਨਿੰਗ ਅਫ਼ਸਰਾਂ ਵੱਲੋਂ ਪੜਤਾਲ ਦੌਰਾਨ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਅੰਮ੍ਰਿਤਸਰ ਵਿੱਚ ਸਰਪੰਚਾਂ ਲਈ 247 ਤੇ ਪੰਚਾਂ ਲਈ 1387 ਨਾਮਜ਼ਦਗੀਆਂ ਰੱਦ ਹੋਈਆਂ ਹਨ। ਇਸ ਤਰ੍ਹਾਂ ਬਠਿੰਡਾ ਵਿੱਚ ਸਰਪੰਚਾਂ ਲਈ 68 ਤੇ ਪੰਚਾਂ ਲਈ 248 ਨਾਮਜ਼ਦਗੀਆਂ ਰੱਦ ਹੋਈਆਂ ਹਨ, ਜਦੋਂਕਿ ਬਰਨਾਲਾ ਵਿੱਚ ਸਰਪੰਚਾਂ ਲਈ 20 ਤੇ ਪੰਚਾਂ ਲਈ 30 ਨਾਮਜ਼ਦਗੀਆਂ ਰੱਦ ਹੋਈਆਂ ਹਨ।
Read Also : ਹਰਿਆਣਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਕੁਮਾਰੀ ਸੈਲਜਾ ਦਾ ਵੱਡਾ ਬਿਆਨ
ਇਸ ਤੋਂ ਇਲਾਵਾ ਹੁਸ਼ਿਆਰਪੁਰ ਵਿੱਚ ਸਰਪੰਚਾਂ ਲਈ 18 ਤੇ ਪੰਚਾਂ ਲਈ 87 ਨਾਮਜ਼ਦਗੀਆਂ, ਜਲੰਧਰ ਵਿੱਚ ਸਰਪੰਚਾਂ ਲਈ 68 ਤੇ ਪੰਚਾਂ ਲਈ 214 ਨਾਮਜ਼ਦਗੀਆਂ, ਕਪੂਰਥਲਾ ਵਿੱਚ ਸਰਪੰਚਾਂ ਲਈ 45 ਤੇ ਪੰਚਾਂ ਲਈ 190 ਨਾਮਜ਼ਦਗੀਆਂ, ਮਾਲੇਰਕੋਟਲਾ ਵਿੱਚ ਸਰਪੰਚਾਂ ਲਈ 4 ਤੇ ਪੰਚਾਂ ਲਈ 23 ਨਾਮਜ਼ਦਗੀਆਂ, ਮੋਗਾ ਵਿੱਚ ਸਰਪੰਚਾਂ ਲਈ 115 ਅਤੇ ਪੰਚਾਂ ਲਈ 376 ਨਾਮਜ਼ਦਗੀਆਂ, ਐਸਏਐਸ ਨਗਰ ਵਿੱਚ ਸਰਪੰਚਾਂ ਲਈ 122 ਤੇ ਪੰਚਾਂ ਲਈ 389 ਨਾਮਜ਼ਦਗੀਆਂ ਰੱਦ ਹੋਈਆਂ ਹਨ।
Panchayat Election Punjab