Brijbhushan Singh Reaction on Vinesh
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ 6,015 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਵਿਨੇਸ਼ ਕਾਂਗਰਸ ਲਈ ਜੁਲਾਨਾ ਸੀਟ ਤੋਂ ਚੋਣ ਲੜ ਰਹੀ ਸੀ, ਜਿੱਥੇ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਯੋਗੇਸ਼ ਕੁਮਾਰ ਤੋਂ ਸਖ਼ਤ ਟੱਕਰ ਮਿਲੀ। ਫਿਲਹਾਲ, ਵਿਨੇਸ਼ ਨੇ ਆਪਣੀ ਪਹਿਲੀ ਹੀ ਚੋਣ ‘ਚ ਵੱਡੀ ਜਿੱਤ ਦਰਜ ਕੀਤੀ ਹੈ, ਅਜਿਹੇ ‘ਚ ਭਾਜਪਾ ਦੇ ਸੀਨੀਅਰ ਨੇਤਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਉਨ੍ਹਾਂ ਦੀ ਜਿੱਤ ‘ਤੇ ਤਿੱਖਾ ਬਿਆਨ ਦਿੱਤਾ ਹੈ।
ਇੱਕ ਮੀਡੀਆ ਇੰਟਰਵਿਊ ‘ਚ ਬ੍ਰਿਜ ਭੂਸ਼ਣ ਨੇ ਵਿਨੇਸ਼ ਫੋਗਾਟ ਦਾ ਨਾਂ ਤਾਂ ਨਹੀਂ ਲਿਆ ਪਰ ਉਨ੍ਹਾਂ ‘ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ, ”ਪਹਿਲਵਾਨ ਅੰਦੋਲਨ ਦੇ ਨਾਂ ‘ਤੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ। ਇਹ ਜੋ ਪਹਿਲਵਾਨ ਜਿੱਤੇ ਹਨ, ਉਹ ਨਾਇਕ ਨਹੀਂ ਸਗੋਂ ਖਲਨਾਇਕ ਹਨ। ਉਹ ਤਾਂ ਜਿੱਤ ਗਈ, ਪਰ ਕਾਂਗਰਸ ਦਾ ਤਾਂ ਸੱਤਿਆਨਾਸ਼ ਹੋ ਗਿਆ, ਉਹ ਕੁਸ਼ਤੀ ਦੇ ਮੈਟ ‘ਤੇ ਵੀ ਬੇਈਮਾਨੀ ਕਰਕੇ ਜਿੱਤ ਜਾਂਦੀ ਸੀ, ਹੁਣ ਚੋਣ ਮੈਦਾਨ ‘ਚ ਵੀ ਜਿੱਤ ਗਈ।
ਬ੍ਰਿਜ ਭੂਸ਼ਣ ਸਿੰਘ ਇੱਥੇ ਹੀ ਨਹੀਂ ਰੁਕੇ ਕਿਉਂਕਿ ਉਨ੍ਹਾਂ ਨੇ ਸਖ਼ਤ ਸ਼ਬਦਾਂ ਦੀ ਵਰਤੋਂ ਕਰਦਿਆਂ ਕਿਹਾ, “ਇਹ ਜੋ ਲੋਕ ਆਪਣੇ ਆਪ ਨੂੰ ਪਹਿਲਵਾਨ ਕਹਿੰਦੇ ਹਨ, ਇਹ ਹਰਿਆਣਾ ਦੇ ਹੀਰੋ ਨਹੀਂ ਹਨ, ਉਹ ਹੁਣ ਨੌਜਵਾਨ ਪਹਿਲਵਾਨਾਂ ਲਈ ਕਿਸੇ ਦੁਸ਼ਮਣ ਦੀ ਤਰ੍ਹਾਂ ਬਣ ਗਈ ਹੈ। ਉਹ (ਵਿਨੇਸ਼ ਫੋਗਾਟ) ਜੇਕਰ ਮੇਰੇ ਨਾਂਅ ਦੀ ਵਰਤੋਂ ਕਰਕੇ ਜਿੱਤੀ ਹੈ, ਇਸਦਾ ਮਤਲਬ ਉਹ ਵਿਅਕਤੀ ਮੈਂ ਹਾਂ, ਜਿਸਨੇ ਉਨ੍ਹਾਂ ਨੂੰ ਜਿੱਤਣ ਵਿੱਚ ਮਦਦ ਕੀਤੀ।”
Read Also : ਸੋਨੇ ਦੀ ਕੀਮਤ ਨੇ ਤੋੜੇ ਸਾਰੇ ਰਿਕਾਰਡ , ਜਾਣੋ ਚਾਂਦੀ ਕਿੰਨੀ ਹੋਈ ਸਸਤੀ
ਸਾਲ 2023 ਦੇ ਜਨਵਰੀ ਮਹੀਨੇ ਵਿੱਚ ਮਹਿਲਾ ਪਹਿਲਵਾਨਾਂ ਨੇ ਭਾਰਤੀ ਕੁਸ਼ਤੀ ਸੰਘ ਦੇ ਤਤਕਾਲੀ ਪ੍ਰਧਾਨ ਅਤੇ ਭਾਜਪਾ ਨੇਤਾ ਬ੍ਰਿਜ ਭੂਸ਼ਣ ਸਿੰਘ ‘ਤੇ ਗੰਭੀਰ ਦੋਸ਼ ਲਗਾਏ ਸਨ। ਉਨ੍ਹਾਂ ‘ਤੇ ਛੇੜਛਾੜ, ਧਮਕਾਉਣ, ਧਮਕੀਆਂ ਦੇਣ ਅਤੇ ਯੌਨ ਉਤਪੀੜਨ ਦੇ ਗੰਭੀਰ ਦੋਸ਼ ਲਗਾਏ ਗਏ ਸਨ। ਬ੍ਰਿਜ ਭੂਸ਼ਣ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦੇ ਰਹੇ ਅਤੇ ਕਈ ਵਾਰ ਇਸ ਪ੍ਰਦਰਸ਼ਨ ਨੂੰ ਸਾਜ਼ਿਸ਼ ਦਾ ਰੂਪ ਵੀ ਆਖਦੇ ਰਹੇ। ਆਖਰਕਾਰ, ਜਦੋਂ ਵਿਨੇਸ਼ ਓਲੰਪਿਕ 2024 ਤੋਂ ਅਯੋਗ ਹੋਣ ਤੋਂ ਬਾਅਦ ਭਾਰਤ ਪਰਤੀ ਤਾਂ ਕੁਝ ਦਿਨਾਂ ਬਾਅਦ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਈ।
Brijbhushan Singh Reaction on Vinesh