ਪੰਜਾਬ ਦੇ ਵਿੱਤ ਮੰਤਰਾਲਿਆਂ ਨੂੰ ਮਿਲਿਆ ਨਵਾਂ ਮੁੱਖ ਸਲਾਹਕਾਰ , ਮਿਲਿਆ ਕੈਬਿਨਟ ਰੈਂਕ , ਜਾਣੋ ਹੋਰ ਕੀ ਹੋਏ ਬਦਲਾਅ

Punjab Government

Punjab Government

ਭਾਰੀ ਕਰਜ਼ੇ ਦੇ ਬੋਝ ਹੇਠ ਦੱਬੀ ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਸੇਵਾਮੁਕਤ IRS ਅਧਿਕਾਰੀ ਅਤੇ IMF ਦੇ ਸੀਨੀਅਰ ਅਰਥ ਸ਼ਾਸਤਰੀ, ਅਰਬਿੰਦ ਮੋਦੀ ਨੂੰ ਸੂਬੇ ਦੇ ਵਿੱਤ ਵਿਭਾਗ ਵਿੱਚ ਮੁੱਖ ਸਲਾਹਕਾਰ ਨਿਯੁਕਤ ਕੀਤਾ ਹੈ ਤਾਂ ਜੋ ਆਰਥਿਕਤਾ ਨੂੰ ਲੀਹ ‘ਤੇ ਲਿਆਂਦਾ ਜਾ ਸਕੇ। ਉਨ੍ਹਾਂ ਨੂੰ ਕੈਬਨਿਟ ਰੈਂਕ ਦਿੱਤਾ ਗਿਆ ਹੈ। ਇਸੇ ਦੌਰਾਨ ਪੰਜਾਬ ਸਰਕਾਰ ਨੇ ਕੌਮਾਂਤਰੀ ਪੱਧਰ ਦੀ ਸ਼ਖ਼ਸੀਅਤ ਸੇਬੈਸਟੀਅਨ ਜੇਮਸ ਨੂੰ ਵਿੱਤੀ ਮਾਮਲਿਆਂ ਦਾ ਸਲਾਹਕਾਰ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਸਕੱਤਰ ਪੱਧਰ ਦਾ ਰੈਂਕ ਦਿੱਤਾ ਗਿਆ ਹੈ।

ਦੱਸ ਦਈਏ ਕਿ ਅਰਬਿੰਦ ਮੋਦੀ ਨੂੰ ਸਰਕਾਰ ਲਈ ਵਿੱਤੀ ਸਰੋਤ ਜੁਟਾਉਣ, ਪੂੰਜੀ ਅਤੇ ਮਾਲੀਆ ਖਰਚਿਆਂ ਦੀ ਸਮੀਖਿਆ ਕਰਨ ਅਤੇ ਇਸ ਨੂੰ ਤਰਕਸੰਗਤ ਬਣਾਉਣ, ਰਾਜ ਦੇ ਵਿਕਾਸ ਨੂੰ ਵਧਾਉਣ ਬਾਰੇ ਸਲਾਹ ਦੇਣ ਲਈ ਨਿਯੁਕਤ ਕੀਤਾ ਗਿਆ ਹੈ। ਇਸੇ ਦੌਰਾਨ ਸੇਬੈਸਟੀਅਨ ਜੇਮਸ ਨੂੰ ਵਿੱਤੀ ਮਾਮਲਿਆਂ ਦਾ ਸਲਾਹਕਾਰ ਨਿਯੁਕਤ ਕੀਤਾ ਹੈ। ਉਹ ਡਿਊਕ ਯੂਨੀਵਰਸਿਟੀ ਦੇ ਪਬਲਿਕ ਪਾਲਿਸੀ ਦੇ ਪ੍ਰੋਫ਼ੈਸਰ ਹਨ ਜੋ ਪੰਜਾਬ ਸਰਕਾਰ ਨੂੰ ਵਿੱਤੀ ਵਸੀਲੇ ਜੁਟਾਉਣ ਲਈ ਆਪਣੀ ਸਲਾਹ ਦੇਣਗੇ। ਇਸ ਦੇ ਨਾਲ ਹੀ ਉਹ ਵਿੱਤੀ ਖ਼ਰਚਿਆਂ ਨੂੰ ਤਰਕਸੰਗਤ ਬਣਾਉਣ ਲਈ ਨੁਕਤੇ ਵੀ ਸੁਝਾਉਣਗੇ।

ਜਾਣਕਾਰੀ ਅਨੁਸਾਰ ਥੋੜ੍ਹੇ ਦਿਨ ਪਹਿਲਾਂ ਜਦੋਂ ਪੰਜਾਬ ਦੇ ਸੀਨੀਅਰ ਅਫ਼ਸਰਾਂ ਦੀ ਦਿੱਲੀ ਵਿਚ ਮੀਟਿੰਗ ਹੋਈ ਸੀ ਤਾਂ ਉਸ ਵਿੱਚ ਅਰਬਿੰਦ ਮੋਦੀ ਵੀ ਹਾਜ਼ਰ ਸਨ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਬਿਭਵ ਕੁਮਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਮੁੱਖ ਸਲਾਹਕਾਰ ਲਾਏ ਜਾਣ ਦੇ ਚਰਚੇ ਸਨ। ਜਾਣਕਾਰੀ ਮੁਤਾਬਕ ਅਰਬਿੰਦ ਮੋਦੀ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ (Arvind kejriwal) ਅਤੇ ਉਨ੍ਹਾਂ ਦੀ ਟੀਮ ਦੇ ਨਜ਼ਦੀਕੀ ਹਨ।

ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਅੱਜ ਨਵੇਂ ਮੁੱਖ ਸਕੱਤਰ ਕੇਏਪੀ ਸਿਨਹਾ ਦੇ ਦਸਤਖ਼ਤਾਂ ਹੇਠ ਇਸ ਨਿਯੁਕਤੀ ਬਾਰੇ ਹੁਕਮ ਜਾਰੀ ਹੋਏ ਹਨ। ਜਾਣਕਾਰੀ ਅਨੁਸਾਰ ਟੈਕਸ ਸੁਧਾਰਾਂ ਦੇ ਮਾਹਿਰ ਵਜੋਂ ਜਾਣੇ ਜਾਂਦੇ ਅਰਬਿੰਦ ਮੋਦੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮਸ਼ਵਰੇ ਦੇਣਗੇ।

Read Also : ਬੀਜੇਪੀ ਮੰਤਰੀ ਰਵਨੀਤ ਬਿੱਟੂ ਨੇ ਸ਼ੰਭੂ ਅਤੇ ਟਿੱਕਰੀ ਬਾਰਡਰ ‘ਤੇ ਡਟੇ ਕਿਸਾਨਾਂ ‘ਤੇ ਸਾਧਿਆ ਨਿਸ਼ਾਨਾ, ਬੋਲੇ ‘ਪੰਜਾਬ ਨੂੰ ਬਰਬਾਦ ਕਰਨ ‘ਤੇ ਲੱਗੇ ਹੋਏ…’

ਯਾਦ ਕਰਵਾ ਦਈਏ ਕਿ ਪੰਜਾਬ ਕਰਜ਼ੇ ਦੀ ਮਾਰ ਹੇਠ ਦੱਬਿਆ ਸੂਬਾ ਹੈ, ਜਿਸ ਦਾ ਬੋਝ ਇਸ ਵਿੱਤੀ ਸਾਲ ਦੇ ਅੰਤ ਤੱਕ 3.65 ਲੱਖ ਕਰੋੜ ਰੁਪਏ ਤੱਕ ਪਹੁੰਚ ਜਾਵੇਗਾ। ਸਰਕਾਰ ਕਰਜ਼ੇ ਦੀ ਅਦਾਇਗੀ ਅਤੇ ਵਿਆਜ ਇਕੱਠਾ ਕਰਨ ਲਈ ਪੈਸੇ ਉਧਾਰ ਲੈ ਰਹੀ ਹੈ। ਸਰਕਾਰ ਹੁਣ ਚੋਟੀ ਦੇ ਟੈਕਸਮੈਨ ਦੀ ਮਦਦ ਨਾਲ ਗੜਬੜੀ ਨੂੰ ਸਿੱਧਾ ਕਰਨ ਦੀ ਉਮੀਦ ਕਰ ਰਹੀ ਹੈ।

Punjab Government

[wpadcenter_ad id='4448' align='none']