ਜਾਖੜ ਨੂੰ ਲੱਗ ਸਕਦਾ ਵੱਡਾ ਝਟਕਾ , ਰਵਨੀਤ ਬਿੱਟੂ ਹੋ ਸਕਦੇ ਨੇ ਪੰਜਾਬ ਬੀਜੇਪੀ ਦੇ ਨਵੇਂ ਪ੍ਰਧਾਨ

Union Minister Ravneet Bittu

Union Minister Ravneet Bittu

ਪੰਜਾਬ ਭਾਜਪਾ ‘ਚ ਜਲਦ ਹੀ ਵੱਡੇ ਬਦਲਾਅ ਹੋ ਸਕਦੇ ਹਨ। ਸੂਤਰਾਂ ਮੁਤਾਬਕ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਪੰਜਾਬ ਭਾਜਪਾ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਪੰਜਾਬ ਭਾਜਪਾ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਨੂੰ ਉਸ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ।

ਦਰਅਸਲ ਪਿਛਲੇ ਕੁਝ ਸਮੇਂ ਤੋਂ ਸੁਨੀਲ ਜਾਖੜ ਦੇ ਅਸਤੀਫੇ ਦੀ ਚਰਚਾ ਤੇਜ਼ ਹੋ ਗਈ ਸੀ। ਜਿਸ ਤੋਂ ਬਾਅਦ ਪੰਜਾਬ ਭਾਜਪਾ ‘ਚ ਖਲਬਲੀ ਮਚ ਗਈ। ਹਾਲਾਂਕਿ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੇ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਦਾ ਖੰਡਨ ਕੀਤਾ ਸੀ। ਭਾਜਪਾ ਨੇ ਇਸ ਸਬੰਧ ‘ਚ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ ਪਰ ਭਾਜਪਾ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ(Ravneet Singh Bittu) ਨੂੰ ਜਲਦੀ ਹੀ ਪੰਜਾਬ ਭਾਜਪਾ ਦਾ ਮੁਖੀ ਬਣਾਇਆ ਜਾ ਸਕਦਾ ਹੈ।

ਜਾਖੜ ਦੇ ਅਸਤੀਫੇ ਦੀ ਖ਼ਬਰ ਤੋਂ ਬਾਅਦ ਤੋਂ ਹੀ ਪੰਜਾਬ ਭਾਜਪਾ ਦੇ ਕਈ ਸੀਨੀਅਰ ਆਗੂ ਉਨ੍ਹਾਂ ਤੋਂ ਨਾਰਾਜ਼ ਹਨ ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਹਾਈਕਮਾਂਡ ਨੂੰ ਪੱਤਰ ਵੀ ਭੇਜਿਆ ਗਿਆ ਸੀ ਜਿਸ ਵਿੱਚ ਸੁਨੀਲ ਜਾਖੜ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਗਈ।

Read Also : ਪੰਜਾਬ ਦੇ ਵਿੱਤ ਮੰਤਰਾਲਿਆਂ ਨੂੰ ਮਿਲਿਆ ਨਵਾਂ ਮੁੱਖ ਸਲਾਹਕਾਰ , ਮਿਲਿਆ ਕੈਬਿਨਟ ਰੈਂਕ , ਜਾਣੋ ਹੋਰ ਕੀ ਹੋਏ ਬਦਲਾਅ

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਨੇ ਕਿਹਾ- ਕੇਂਦਰੀ ਲੀਡਰਸ਼ਿਪ ਸੋਚ-ਵਿਚਾਰ ਕਰਕੇ ਨਵੇਂ ਪ੍ਰਧਾਨ ਬਾਰੇ ਫੈਸਲਾ ਲਵੇਗੀ ਪਰ ਜਦੋਂ ਤੱਕ ਜਾਖੜ ਪ੍ਰਧਾਨ ਹਨ ਉਦੋਂ ਤੱਕ ਉਹ ਉਨ੍ਹਾਂ ਨਾਲ ਕੰਮ ਕਰਨਗੇ। ਹਰਜੀਤ ਗਰੇਵਾਲ ਨੇ ਦਾਅਵਾ ਕੀਤਾ ਕਿ ਜਾਖੜ ਭਾਜਪਾ ਨਾਲ ਹੀ ਰਹਿਣਗੇ।

Union Minister Ravneet Bittu

[wpadcenter_ad id='4448' align='none']