ਜ਼ਿਆਦਾ ਖੰਡ ਖਾਣ ਨਾਲ ਸਿਰਫ਼ ਸ਼ੂਗਰ ਨਹੀਂ ਸਗੋਂ ਵਧ ਜਾਂਦਾ ਡਿਪ੍ਰੈਸ਼ਨ ਦਾ ਖ਼ਤਰਾ, ਰਿਪੋਰਟ ‘ਚ ਹੋਇਆ ਖ਼ੁਲਾਸਾ

Sugar And Depression

Sugar And Depression

ਅੱਜਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਲੋਕ ਆਪਣੀ ਸਿਹਤ ਵੱਲ ਬਹੁਤ ਘੱਟ ਧਿਆਨ ਦਿੰਦੇ ਹਨ। ਹਰ ਕੋਈ ਸ਼ੌਰਟਕੱਟ ਅਪਣਾ ਜ਼ਿੰਦਗੀ ਵਿੱਚ ਸਭ ਕੁਝ ਹਾਸਿਲ ਕਰਨਾ ਚਾਹੁੰਦਾ ਹੈ। ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਚੰਗੀ ਸਿਹਤ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਮਿੱਠਾ ਘੱਟ ਖਾਣਾ ਚਾਹੀਦਾ ਹੈ। ਸਿਹਤ ਮਾਹਿਰ ਕਹਿੰਦੇ ਰਹੇ ਨੇ ਕਿ ਜ਼ਿਆਦਾ ਖੰਡ ਖਾਣ ਨਾਲ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ। ਇੱਕ ਤਾਜ਼ਾ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਬਹੁਤ ਜ਼ਿਆਦਾ ਖੰਡ ਖਾਣਾ ਤੇ ਡਿਪਰੈਸ਼ਨ ਵਿੱਚ ਗਹਿਰਾ ਸਬੰਧ ਹੈ। ਆਓ ਜਾਣਦੇ ਹਾਂ ਇਸ ਬਾਰੇ।

ਸਰੀ ਯੂਨੀਵਰਸਿਟੀ ਦੀ ਇੱਕ ਖੋਜ ਟੀਮ ਦੁਆਰਾ ਕੀਤੇ ਗਏ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਜੋ ਲੋਕ ਜ਼ਿਆਦਾ ਮਿਠਾਈਆਂ ਖਾਂਦੇ ਹਨ, ਉਨ੍ਹਾਂ ਵਿੱਚ ਡਿਪਰੈਸ਼ਨ ਦੇ ਵਧੇ ਹੋਏ ਪੱਧਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਬਹੁਤ ਜ਼ਿਆਦਾ ਖੰਡ ਦਾ ਸੇਵਨ ਡਿਪਰੈਸ਼ਨ ਦਾ ਖ਼ਤਰਾ ਵਧਾਉਂਦਾ ਹੈ। ਅਜਿਹੇ ‘ਚ ਮਿਠਾਈਆਂ ਦਾ ਘੱਟ ਸੇਵਨ ਕਰਨਾ ਜ਼ਰੂਰੀ ਹੋ ਜਾਂਦਾ ਹੈ। ਟ੍ਰਾਂਸਲੇਸ਼ਨਲ ਮੈਡੀਸਨ ‘ਚ ਪ੍ਰਕਾਸ਼ਿਤ ਇਸ ਅਧਿਐਨ ‘ਚ ਕਿਹਾ ਗਿਆ ਹੈ ਕਿ ਜੋ ਲੋਕ ਜ਼ਿਆਦਾ ਮਿਠਾਈਆਂ ਖਾਂਦੇ ਹਨ, ਉਨ੍ਹਾਂ ਨੂੰ ਡਾਇਬਟੀਜ਼, ਡਿਪ੍ਰੈਸ਼ਨ, ਸਟ੍ਰੋਕ ਆਦਿ ਵਰਗੇ ਖ਼ਤਰੇ ਹੁੰਦੇ ਹਨ।

ਅਧਿਐਨ ਦੌਰਾਨ ਲੋਕਾਂ ਨੂੰ ਤਿੰਨ ਸਮੂਹਾਂ ਵਿੱਚ ਵੰਡਿਆ ਗਿਆ। ਓਮਨੀਵੋਰਸ (ਜੋ ਸਬਜ਼ੀਆਂ ਅਤੇ ਮੀਟ ਦੋਵੇਂ ਖਾਂਦੇ ਹਨ), ਸਿਹਤ ਪ੍ਰਤੀ ਚੇਤੰਨ ਜੋ ਵਧੇਰੇ ਸਬਜ਼ੀਆਂ ਅਤੇ ਫਲ ਖਾਂਦੇ ਹਨ, ਤੀਜੇ ਸਮੂਹ ਵਿੱਚ ਉਹ ਸ਼ਾਮਲ ਹਨ ਜੋ ਜ਼ਿਆਦਾ ਮਿਠਾਈਆਂ ਖਾਂਦੇ ਹਨ। ਅਧਿਐਨ ਵਿੱਚ, ਤਿੰਨਾਂ ਸਮੂਹਾਂ ਨੂੰ ਉਨ੍ਹਾਂ ਦੀ ਪਸੰਦ ਦਾ ਭੋਜਨ ਦਿੱਤਾ ਗਿਆ ਸੀ। ਅਜਿਹੇ ‘ਚ ਮਿਠਾਈ ਪਸੰਦ ਕਰਨ ਵਾਲੇ ਲੋਕਾਂ ਨੂੰ ਡਿਪ੍ਰੈਸ਼ਨ ਦਾ ਸ਼ਿਕਾਰ ਹੋਣ ਦਾ ਖਤਰਾ ਜ਼ਿਆਦਾ ਦੇਖਣ ਨੂੰ ਮਿਲਿਆ।

Read Also : ਸੁਪਰੀਮ ਕੋਰਟ ਨੇ ਪੰਜਾਬ ‘ਚ ਪੰਚਾਇਤੀ ਚੋਣਾਂ ‘ਚ ਦਖਲ ਦੇਣ ਤੋਂ ਕੀਤਾ ਇਨਕਾਰ , ਕਿਹਾ ਚੋਣਾਂ ਦਾ ਸੰਚਾਲਨ ਰੁਕਣਾ ਇੱਕ ਗੰਭੀਰ ਗੱਲ ਹੈ..

ਖੋਜਕਰਤਾ ਦਾ ਕਹਿਣਾ ਹੈ ਕਿ ਜਿਸ ਸਮੂਹ ਨੇ ਬਾਕੀ ਸਮੂਹਾਂ ਦੇ ਮੁਕਾਬਲੇ ਜ਼ਿਆਦਾ ਮਿਠਾਈਆਂ ਦਾ ਸੇਵਨ ਕੀਤਾ, ਉਨ੍ਹਾਂ ਦੀ ਮੈਟਾਬੌਲਿਕ ਦਰ ਖ਼ਰਾਬ ਸੀ। ਇਸ ਦੇ ਨਾਲ ਹੀ ਇਸ ਗਰੁੱਪ ਦੇ ਲੋਕਾਂ ਨੂੰ ਸਰੀਰ ‘ਚ ਬਲੱਡ ਸ਼ੂਗਰ ਲੈਵਲ ਵਧਣਾ, ਸਰੀਰ ‘ਚ ਸੋਜ ਵਧਣਾ, ਪਾਚਨ ਸੰਬੰਧੀ ਸਮੱਸਿਆਵਾਂ ਦੇ ਨਾਲ-ਨਾਲ ਮਾਨਸਿਕ ਸਮੱਸਿਆਵਾਂ ਵੀ ਦੇਖਣ ਨੂੰ ਮਿਲੀਆਂ।
ਮੈਟਾਬੋਲਿਕ ਸਮੱਸਿਆਵਾਂ ਦੇ ਨਾਲ-ਨਾਲ ਇਨ੍ਹਾਂ ਲੋਕਾਂ ‘ਚ ਮਾਨਸਿਕ ਸਿਹਤ ਦੀ ਸਥਿਤੀ ਵੀ ਦੇਖਣ ਨੂੰ ਮਿਲੀ, ਅਧਿਐਨ ਤੋਂ ਬਾਅਦ ਇਹ ਪਾਇਆ ਗਿਆ ਕਿ ਜ਼ਿਆਦਾ ਮਿਠਾਈਆਂ ਖਾਣ ਵਾਲੇ ਲੋਕਾਂ ‘ਚ ਡਿਪਰੈਸ਼ਨ ਦਾ ਖਤਰਾ ਬਾਕੀ ਸਮੂਹ ਦੇ ਮੁਕਾਬਲੇ 31 ਫੀਸਦੀ ਜ਼ਿਆਦਾ ਸੀ। ਅਜਿਹੀ ਸਥਿਤੀ ਵਿੱਚ, ਅਧਿਐਨ ਵਿੱਚ ਇਹ ਸੁਝਾਅ ਦਿੱਤਾ ਗਿਆ ਹੈ ਕਿ ਬਹੁਤ ਜ਼ਿਆਦਾ ਮਿਠਾਈਆਂ ਖਾਣ ਦੇ ਮੁਕਾਬਲੇ ਸਬਜ਼ੀਆਂ ਅਤੇ ਫਲਾਂ ਦਾ ਸੇਵਨ ਕਰਨ ਨਾਲ ਮੈਟਾਬੌਲਿਕ ਰੇਟ ਦੇ ਨਾਲ-ਨਾਲ ਮਾਨਸਿਕ ਸਿਹਤ ਵਿੱਚ ਸੁਧਾਰ ਹੁੰਦਾ ਹੈ।

Sugar And Depression

[wpadcenter_ad id='4448' align='none']