CM ਮਾਨ ਨੇ ਸਟੇਜ ਤੋਂ ਹੀ ਦੇ ਦਿੱਤੀਆਂ DC ਨੂੰ ਹਦਾਇਤਾਂ

Instructions to DC's by CM Hon

Instructions to DC’s by CM Hon
ਜੈਨ ਸਮਾਜ ਵੱਲੋਂ ਡੇਰਾਬੱਸੀ ਦੇ ਪਿੰਡ ਮੁਬਾਰਕਪੁਰ ਵਿਚ ‘ਜੈਨ ਭਾਗਵਤੀ ਦੀਕਸ਼ਾ ਮਹੋਤਸਵ’ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਚੇਚੇ ਤੌਰ ‘ਤੇ ਪਹੁੰਚੇ। ਇਸ ਮੌਕੇ ਜੈਨ ਸਮਾਜ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਹਸਪਤਾਲ ਬਣਾਉਣ ਲਈ 500 ਗਜ਼ ਜਗ੍ਹਾ ਦੀ ਮੰਗ ਕੀਤੀ ਗਈ, ਜਿਸ ‘ਤੇ CM ਮਾਨ ਨੇ ਕਿਹਾ ਕਿ ਇੱਥੇ ਸਿਰਫ਼ 500 ਗਜ਼ ਹੀ ਨਹੀਂ, ਸਗੋਂ ਉਸ ਤੋਂ ਵੀ ਵੱਡਾ ਹਸਪਤਾਲ ਬਣਾਇਆ ਜਾਵੇਗਾ। 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਚ ਤੋਂ ਸੰਬੋਧਨ ਕਰਦਿਆਂ ਹੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਹਸਪਤਾਲ ਲਈ ਢੁਕਵੀਂ ਜਗ੍ਹਾ ਦੀ ਨਿਸ਼ਾਨਦੇਹੀ ਕਰ ਲੈਣ। ਉਨ੍ਹਾਂ ਇਹ ਵੀ ਹਦਾਇਤਾਂ ਕੀਤੀਆਂ ਕਿ ਜਗ੍ਹਾ ‘ਤੇ ਪਾਰਕਿੰਗ ਤੋਂ ਲੈ ਕੇ ਹੋਰ ਸਾਰੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜੇ ਹਸਪਤਾਲ ਬਣਾਉਣਾ ਹੀ ਹੈ ਤਾਂ ਅਗਲੇ 40-50 ਸਾਲਾਂ ਦੀ ਪਲਾਨਿੰਗ ਨਾਲ ਹੀ ਬਣਾਇਆ ਜਾਵੇ। ਸਾਡਾ ਫ਼ਰਜ਼ ਬਣਦਾ ਹੈ ਕਿ ਲੋਕ ਭਲਾਈ ਦੇ ਕੰਮਾਂ ਵਿਚ ਜਿੰਨਾ ਸਹਿਯੋਗ ਹੋ ਸਕੇ ਉਹ ਕਰੀਏ।Instructions to DC’s by CM Hon

CM ਮਾਨ ਨੇ ਕਿਹਾ ਕਿ ਇਹ ਇਲਾਕਾ ਚੰਡੀਗੜ੍ਹ ਦੇ ਨਾਲ ਲੱਗਦਾ ਹੈ। ਚੰਡੀਗੜ੍ਹ ਦੇ PGI ‘ਤੇ ਇਸ ਵੇਲੇ ਬਹੁਤ ਭਾਰ ਹੈ ਕਿਉਂਕਿ ਉੱਥੇ 5 ਸੂਬਿਆਂ ਦੇ ਲੋਕ ਇਲਾਜ ਲਈ ਆਉਂਦੇ ਹਨ। ਇਸ ਲਈ ਜੇ ਇਸ ਜਗ੍ਹਾ ‘ਤੇ ਇਕ ਚੰਗਾ ਹਸਪਤਾਲ ਬਣਦਾ ਹੈ ਤਾਂ ਇਹ ਲੋਕਾਂ ਲਈ ਕਾਫ਼ੀ ਲਾਹੇਵੰਦ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਜਗ੍ਹਾ ਦੀ ਨਿਸ਼ਾਨਦੇਹੀ ਛੇਤੀ ਤੋਂ ਛੇਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੈਂ ਉਹੀ ਐਲਾਨ ਕਰਦਾ ਹਾਂ, ਜਿਹੜੇ ਪੂਰੇ ਕਰ ਸਕਦਾ ਹਾਂ। Instructions to DC’s by CM Hon

[wpadcenter_ad id='4448' align='none']