ਸਰਕਾਰੀ ਆਈਟੀ ਆਈ ਰਣਜੀਤ ਐਵਨਿਊ ਅੰਮ੍ਰਿਤਸਰ ਵਿਖੇ ਇੰਸਟੀਚਿਊਟ ਮੈਨੇਜਮੈਂਟ ਕਮੇਟੀ ਦਾ ਗਠਨ

ਅੰਮ੍ਰਿਤਸਰ 23 ਨਵੰਬਰ 2024–

ਸਰਕਾਰੀ ਆਈਟੀਆਈ ਰਣਜੀਤ ਐਵਨਿਊ ਅੰਮ੍ਰਿਤਸਰ ਦੇ ਸਿਖਿਆਰਥੀਆਂ ਦੇ ਵਧੀਆ ਟ੍ਰੇਨਿੰਗ ਅਤੇ ਪਲੇਸਮੈਂਟ ਨੂੰ ਮੁੱਖ ਰੱਖਦਿਆਂ ਹੋਇਆਂ ਪੰਜਾਬ ਸਰਕਾਰ ਨੇ ਇੰਸਟੀਚਿਊਟ  ਮੈਨੇਜਮੈਂਟ ਕਮੇਟੀ ਦਾ ਗਠਨ ਕੀਤਾ ਅਤੇ ਉਸਦੇ ਲਈ ਸ਼ਹਿਰ ਦੇ ਨਾਮਵਰ ਉਦਯੋਗਪਤੀਆਂ ਨੂੰ ਇਸ ਦਾ ਚੇਅਰਮੈਨ ਅਤੇ ਮੈਂਬਰ ਨਿਯੁਕਤ ਕੀਤਾ। ਇਸ ਸਬੰਧ ਵਿੱਚ ਅੱਜ ਚੇਅਰਮੈਨ ਸ੍ਰੀ ਲਵਤੇਸ਼ ਸਿੰਘ ਸਚਦੇਵਾ ਮਾਲਕ,ਨਾਵਲਟੀ ਗਰੁੱਪ ਦੀ ਪ੍ਰਧਾਨਗੀ ਹੇਠ ਮੀਟਿੰਗ ਬੁਲਾਈ ਗਈ, ਜਿਸ ਦੇ ਵਿੱਚ ਬਾਕੀ ਮੈਂਬਰ ਸਾਹਿਬਾਨਾਂ ਨੇ ਸ਼ਮੂਲੀਅਤ ਕੀਤੀ। ਜਿਸ ਵਿੱਚ ਸ੍ਰੀ ਰਾਕੇਸ਼ ਕੁਮਾਰ ,ਡਾਇਰੈਕਟਰ, ਗੌਰੀ ਸ਼ੰਕਰ ਇੰਡਸਟਰੀ, ਸ੍ਰੀ ਓੰਕਾਰ ਸਿੰਘ ਡਾਇਰੈਕਟਰ, ਸਿੰਘ ਇੰਡਸਟਰੀ, ਸ੍ਰੀਮਤੀ ਪ੍ਰਿਯੰਕਾ ਗੋਇਲ ਮੈਨੇਜਿੰਗ ਡਾਇਰੈਕਟਰ ਗੋਬਿੰਦ ਯਾਰਨ ਇੰਡਸਟਰੀ, ਸ੍ਰੀ ਅਕਸ਼ੇ ਬਾਂਸਲ ਮੈਨੇਜਿੰਗ ਡਾਇਰੈਕਟਰ ਬੰਸਲ ਸਵੀਟਸ ਐਂਡ ਬੇਕਰ,ਡਾਕਟਰ ਰਜਨੀ ਡੋਗਰਾ ਪ੍ਰਿੰਸੀਪਲ, ਜਿਲਾ ਰੁਜ਼ਗਾਰ ਅਫਸਰ ਸ਼ਾਮਿਲ ਸਨ। ਇਸ ਮੌਕੇ ਤੇ ਆਈਐਮਸੀ ਦੇ ਮੈਂਬਰ ਸਕੱਤਰ ਅਤੇ ਸੰਸਥਾ ਦੇ ਪ੍ਰਿੰਸੀਪਲ ਇੰਜੀਨੀਅਰ ਸੰਜੀਵ ਸ਼ਰਮਾ ਅਤੇ ਸਾਰੇ ਸਟਾਫ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਸਾਰੀ ਸੰਸਥਾ ਦਾ ਦੌਰਾ ਕਰਵਾਇਆ। ਸੰਸਥਾ ਦਾ ਕੰਮ ਕਾਜ ਦੇਖਦਿਆਂ ਹੋਇਆਂ ਚੇਅਰਮੈਨ ਅਤੇ ਬਾਕੀ ਮੈਂਬਰ ਬਹੁਤ ਖੁਸ਼ ਹੋਏ ਅਤੇ ਸੰਸਥਾ ਦੀ ਵੈਲਡਰ ਟ੍ਰੇਡ ਦੇ ਸਿਖਿਆਰਥੀਆਂ ਵੱਲੋਂ ਬਣਾਏ ਗਏ ਪੌਦਿਆਂ ਦੀ ਸਾਂਭ ਸੰਭਾਲ ਦੇ ਲਈ ਟਰੀ ਗਾਰਡ  ਨੂੰ ਪਲਾਂਟਾਂ ਦੇ ਉੱਪਰ ਸਥਾਪਿਤ ਕੀਤਾ ਗਿਆ। ਬਾਅਦ ਦੇ ਵਿੱਚ ਮੀਟਿੰਗ ਦੌਰਾਨ ਚੇਅਰਮੈਨ ਅਤੇ ਮੈਂਬਰ ਸਾਹਿਬਾਨ ਨੇ ਭਰੋਸਾ ਦਿਲਵਾਇਆ, ਕਿ ਪੰਜਾਬ ਸਰਕਾਰ ਵੱਲੋਂ ਜੋ ਉਨਾਂ ਨੂੰ ਜਿੰਮੇਵਾਰੀ ਦਿੱਤੀ ਗਈ ਹੈ ਉਸ ਅਨੁਸਾਰ ਉਹ ਇਸ ਸੰਸਥਾ ਦੇ ਸਿਖਿਆਰਥੀਆਂ ਦੇ ਭਵਿੱਖ ਨੂੰ ਹੋਰ ਵਧੀਆ ਆਪਣੇ ਉਦੋਗਾਂ ਅਤੇ ਸ਼ਹਿਰ ਦੇ ਉਦਯੋਗਾਂ ਦੇ ਵਿੱਚ ਟ੍ਰੇਨਿੰਗ ਕਰਵਾਉਣਗੇ । ਅੰਤ ਵਿੱਚ ਪ੍ਰਿੰਸੀਪਲ , ਸਟਾਫ ਅਤੇ ਸਿਖਿਆਰਥੀਆਂ ਨੇ ਉਹਨਾਂ ਦਾ ਸੰਸਥਾ ਵਿਖੇ ਆਉਣ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਸੰਸਥਾ ਦੇ ਸਟਾਫ ਮੈਂਬਰ ਸ੍ਰੀ ਵਿਜੇ ਕੁਮਾਰ ਟ੍ਰੇਨਿੰਗ ਅਫਸਰ ਸ੍ਰੀ ਗੁਰਪ੍ਰੀਤ ਸਿੰਘ ਟਰੇਨਿੰਗ ਆਫਿਸਰ ਸ੍ਰੀ ਸ੍ਰੀਮਤੀ ਜਗਜੀਤ ਕੌਰ ਸੁਪਰਡੈਂਟ ਸ੍ਰੀ ਦੀਪਕ ਕੁਮਾਰ ਅਤੇ ਸ੍ਰੀ ਰਵਿੰਦਰ ਸਿੰਘ ਰੈਫਰੀਏਸ਼ਨ ਅਤੇ ਏਅਰ ਕੰਡੀਸ਼ਨ ਟਰੇਡ ਇੰਸਟਰਕਟਰ ਸ੍ਰੀ ਵਨੀਤ ਅਰੋੜਾ ਸੀਨੀਅਰ ਸਹਾਇਕ ਹਾਜ਼ਰ ਸਨ।

[wpadcenter_ad id='4448' align='none']