ਪਾਣੀਆਂ ਨੂੰ ਬਚਾਉਣ ਲਈ 3 ਦਸੰਬਰ ਨੂੰ ਮਾਰੋ ਹੰਬਲਾ, ਪੰਜਾਬੀਆਂ ਦੇ ਨਾਂਅ ਆਇਆ ਸੁਨੇਹਾ

Punjab News Today

Punjab News Today

ਬੁੱਢੇ ਦਰਿਆ ਵਿੱਚ ਪੈ ਰਹੇ ਫੈਕਟਰੀਆਂ ਦੇ ਜ਼ਹਿਰੀਲੇ ਪਾਣੀ ਨੂੰ ਰੋਕਣ ਲਈ ਅਦਾਕਾਰ ਤੇ ਨਿਰਦੇਸ਼ਕ ਅਮਤੋਜ ਮਾਨ ਤੇ ਸਮਾਜ ਸੇਵੀ ਤੇ ਸਿਆਸਤਦਾਨ ਲੱਖਾ ਸਿਧਾਣਾ ਨੇ ਪੰਜਾਬੀਆਂ ਦੇ ਨਾਂਅ ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਪੰਜਾਬੀਆਂ ਨੂੰ 3 ਦਸੰਬਰ ਨੂੰ ਲੁਧਿਆਣਾ ਵਿੱਚ ਫਿਰੋਜ਼ਪੁਰ ਰੋਡ ਉੱਤੇ ਬਣੇ ਵੇਰਕਾ ਪਲਾਂਟ ਕੋਲ ਪਹੁੰਚਣ ਲਈ ਕਿਹਾ ਹੈ।

ਵੀਡੀਓ ਵਿੱਚ ਲੱਖਾ ਸਿਧਾਣਾ ਨੇ ਕਿਹਾ ਕਿ 3 ਦਸੰਬਰ ਨੂੰ ਫਿਰੋਜ਼ਪੁਰ ਰੋਡ ਉੱਤੇ ਵੇਰਕਾ ਪਲਾਂਟ ਕੋਲ ਵੱਧ ਤੋਂ ਵੱਧ ਪਹੁੰਚੋ, ਹੁਣ ਮੌਤ ਘਰ ਵਿੱਚ ਆ ਗਈ ਹੈ ਜਾਂ ਤਾਂ ਉੱਠ ਕੇ ਤੁਰੋ ਜਾਂ ਫਿਰ ਮੌਤ ਨੂੰ ਘਰੇ ਬੈਠ ਕੇ ਹੀ ਗਲੇ ਲਾ ਲਓ। ਲੱਖਾ ਸਿਧਾਣਾ ਨੇ ਕਿਹਾ ਕਿ ਹੋ ਸਕਦਾ ਹੈ ਕਿ ਸਰਕਾਰ ਉਨ੍ਹਾਂ ਨੂੰ ਫੜ੍ਹੇ ਲਵੇ ਪਰ ਆਪਣਾ ਪ੍ਰੋਗਰਾਮ ਜਿਉਂ ਦੀ ਤਿਉਂ ਰਹੇਗਾ, ਕਿਸੇ ਵੀ ਤਰੀਕੇ ਨਾਲ ਉੱਥੇ ਪਹੁੰਚੋ ਜੇ ਪੁਲਿਸ ਰਾਹ ਵਿੱਚ ਰੋਕਦੀ ਹੈ ਤਾਂ ਉੱਥੇ ਹੀ ਸੜਕ ਜਾਮ ਕਰ ਦਿਓ।

https://www.facebook.com/share/v/1BR5YWvHMD

ਇਸ ਨੂੰ ਲੈ ਕੇ ਅਮਤੋਜ ਮਾਨ ਨੇ ਕਿਹਾ ਕਿ ਤੁਸੀਂ ਕੋਈ ਕੰਮ ਗੈਰ ਕਾਨੂੰਨੀ ਨਹੀਂ ਕਰ ਰਹੇ ਹੋ, ਸੰਵਿਧਾਨਿਕ ਅਦਾਰਿਆਂ ਨੇ ਵੀ ਇਨ੍ਹਾਂ ਨੂੰ ਬੰਦ ਕਰ ਲਈ ਕਿਹਾ ਹੈ। ਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਫੋਕਲ ਪੁਆਂਇਟ, ਤਜਪੁਰ ਰੋਜ ਤੇ ਬਹਾਦਰਕੇ ਵਾਲੇ ਮੋਘੇ ਬੰਦ ਕਰਨੇ ਹਨ ਜਿੱਥੋਂ 9 ਕਰੋੜ ਤੋਂ ਵੱਧ ਪਾਣੀ ਵਿੱਚ ਜ਼ਹਿਰ ਘੋਲਿਆ ਜਾ ਰਿਹਾ ਹੈ।

Read Also : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ‘ਚ VC ਰਾਹੀ ਪੇਸ਼ ਹੋਇਆ ਰਾਮ ਰਹੀਮ

ਮਾਨ ਨੇ ਕਿਹਾ ਕਿ ਸਰਕਾਰਾਂ ਤੁਹਾਨੂੰ ਉਕਸਾਉਣਗੀਆਂ ਤੇ ਹਿੰਸਾ ਦੀ ਵੀ ਕੋਸ਼ਿਸ਼ ਕਰਨਗੀਆਂ ਪਰ ਆਪਾ ਸਾਰਾ ਕੁਝ ਸ਼ਾਂਤੀ ਨਾਲ ਨੇਪਰੇ ਚਾੜ੍ਹਨਾ ਹੈ। ਸਰਕਾਰ ਆਪਣੇ ਬੰਦੇ ਵੀ ਸੰਘਰਸ਼ ਵਿੱਚ ਫਿਟ ਕਰੇਗੀ ਪਰ ਆਪਾ ਇਹ ਮੋਰਚਾ ਜਿੱਤਣਾ ਹੈ। ਪੰਜਾਬੀਆਂ ਨੂੰ ਹੁਣ ਉੱਠਣਾ ਪਵੇਗਾ ਕਿਉਂਕਿ ਹੁਣ ਨਾ ਸਾਡੇ ਪੀਣ ਵਾਲਾ ਤੇ ਨਾ ਹੀ ਨਹਾਉਣ ਵਾਲਾ ਸਾਫ ਪਾਣੀ ਹੈ। ਪੰਜਾਬ ਵਿੱਚੋਂ ਇੱਕ ਕੈਂਸਰ ਟਰੇਨ ਤਾਂ ਚੱਲਦੀ ਹੈ ਹੋਰ ਕਿੰਨੀਆ ਚਲਾਵਾਂਗੇ।

Punjab News Today