Sunday, December 22, 2024

ਨਾਨੀ ਨਾਲ ਜਾ ਰਹੀ 4 ਸਾਲਾ ਬੱਚੀ ਨਾਲ ਸ਼ਰਮਨਾਕ ਕਾਰਾ

Date:

Shameful incident with a 4-year-old girl
ਥਾਣਾ ਮੇਹਰਬਾਨ ਦੀ ਪੁਲਸ ਨੇ 4 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼ ਦੇ ਦੋਸ਼ ਹੇਠ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਥਾਣੇਦਾਰ ਰਾਧੇਸ਼ਾਮ ਨੇ ਦੱਸਿਆ ਕਿ ਪੁਲਸ ਨੂੰ ਪੀੜਤ ਮਹਿਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ 9 ਦਸੰਬਰ ਨੂੰ ਉਸ ਦੀ 4 ਸਾਲਾ ਧੀ ਆਪਣੀ ਨਾਨੀ ਨਾਲ ਕਿਤੇ ਜਾ ਰਹੀ ਸੀ। ਇਸ ਦੌਰਾਨ ਉਹ ਰਾਹ ਵਿਚੋਂ ਲਾਪਤਾ ਹੋ ਗਈ। Shameful incident with a 4-year-old girl

also read :- ਕਿਸਾਨਾਂ ਨੂੰ SC ਤੋਂ ਲੱਗਿਆ ਵੱਡਾ ਝਟਕਾ, ਸ਼ੰਭੂ ਬਾਰਡਰ ਖੋਲ੍ਹਣ ਦੀ ਮੰਗ ਵਾਲੀ ਪਟੀਸ਼ਨ ਕੀਤੀ ਖਾਰਜ

ਇਸ ਮਗਰੋਂ ਉਹ ਆਪਣੇ ਭਰਾ ਦੇ ਨਾਲ ਧੀ ਦੀ ਭਾਲ ਕਰਨ ਲੱਗ ਪਈ। ਇਸ ਦੌਰਾਨ ਇਕ ਖ਼ਾਲੀ ਮਕਾਨ ਵਿਚੋਂ ਬੱਚੀ ਦੇ ਚੀਕਣ ਦੀ ਆਵਾਜ਼ ਸੁਣੀ। ਜਦੋਂ ਉਸ ਨੇ ਆਪਣੇ ਭਰਾ ਨਾਲ ਜਾ ਕੇ ਉਸ ਮਕਾਨ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਅੰਕਿਤ ਕੁਮਾਰ ਵਾਸੀ ਬਾਜਡਾ ਕਾਲੋਨੀ ਉਸ ਦੀ 4 ਸਾਲਾ ਮਾਸੂਮ ਬੱਚੀ ਦੇ ਕੱਪੜੇ ਉਤਾਰ ਕੇ ਉਸ ਨਾਲ ਜਬਰ ਜ਼ਿਨਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੁਲਜ਼ਮ ਉੱਥੋਂ ਫ਼ਰਾਰ ਹੋ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਦੇ ਖ਼ਿਲਾਫ਼ ਜਬਰ ਜ਼ਿਨਾਹ ਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। Shameful incident with a 4-year-old girl

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਈ ਟੀ ਓ ਨੇ 25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਰੱਖਿਆ ਨੀਂਹ ਪੱਥਰ

ਅੰਮ੍ਰਿਤਸਰ 22 ਦਸੰਬਰ 2024 ਕੈਬਨਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਜੰਡਿਆਲਾ ਵਾਸੀਆਂ...

ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਟੀਮ ਸਮੇਤ ਦਵਾਈਆਂ ਅਤੇ ਖਾਦਾਂ ਦੀ ਅਚਨਚੇਤ ਚੈਕਿੰਗ

ਮੋਗਾ 22 ਦਸੰਬਰ   ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ...

ਸਪੀਕਰ ਸੰਧਵਾ ਨੇ ਜਿਲ੍ਹਾ ਪੱਧਰੀ ਟੇਬਲ ਟੈਨਿਸ ਟੂਰਨਾਮੈਟ ਦਾ ਕੀਤਾ ਉਦਘਾਟਨ

ਕੋਟਕਪੂਰਾ, 22 ਦਸੰਬਰ (  )    ਪੰਜਾਬ ਵਿਧਾਨ ਸਭਾ...

ਹੁਣ ਤੱਕ 5 ਲੋਕਾਂ ਨੂੰ ਮਲਬੇ ‘ਚੋਂ ਕੱਢਿਆ ਬਾਹਰ, ਰਾਹਤ ਅਤੇ ਬਚਾਅ ਕਾਰਜ ਜਾਰੀ

Relief and rescue operations continue ਸ਼ਨੀਵਾਰ ਸ਼ਾਮ ਨੂੰ ਮੋਹਾਲੀ...