Mumbai Boat Accident
ਮੁੰਬਈ ਦੇ ਸਮੁੰਦਰੀ ਤੱਟ ਤੋਂ ਥੋੜ੍ਹੀ ਦੂਰੀ ‘ਤੇ ਬੁੱਧਵਾਰ (18 ਦਸੰਬਰ) ਨੂੰ ਇੱਕ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ ਕਿਸ਼ਤੀ ਪਲਟਣ ਨਾਲ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਭਾਰਤੀ ਜਲ ਸੈਨਾ ਨੇ ਬਿਆਨ ਜਾਰੀ ਕੀਤਾ ਹੈ।
ਨੇਵੀ ਨੇ ਕਿਹਾ, “ਅੱਜ ਦੁਪਹਿਰ ਮੁੰਬਈ ਹਾਰਬਰ ‘ਚ ਇੰਜਣ ਫੇਲ ਹੋਣ ਕਾਰਨ ਭਾਰਤੀ ਜਲ ਸੈਨਾ ਦਾ ਜਹਾਜ਼ ਕੰਟਰੋਲ ਗੁਆ ਬੈਠਾ। ਇਸ ਦੇ ਨਤੀਜੇ ਵਜੋਂ, ਜਹਾਜ਼ ਇਕ ਪੈਸੇਂਜਰ ਕਿਸ਼ਤੀ ਨਾਲ ਟਕਰਾ ਗਿਆ, ਜੋ ਬਾਅਦ ਵਿਚ ਪਲਟ ਗਿਆ। ਇਸ ਵਿਚ ਸਵਾਰ 13 ਲੋਕਾਂ ਦੀ ਮੌਤ ਹੋ ਗਈ ਹੈ।” ਘਟਨਾ ਵਾਲੀ ਥਾਂ ਤੋਂ ਤੁਰੰਤ ਖੋਜ ਅਤੇ ਬਚਾਅ ਦੀ ਕੋਸ਼ਿਸ਼ਾਂ ਤੁਰੰਤ ਸ਼ੁਰੂ ਕਰ ਦਿੱਤੀਆਂ ਗਈਆਂ, ਜਿਸ ਵਿੱਚ 4 ਜਲ ਸੈਨਾ ਦੇ ਹੈਲੀਕਾਪਟਰ, 1 ਕੋਸਟ ਗਾਰਡ ਕਿਸ਼ਤੀ ਅਤੇ ਤਿੰਨ ਸਮੁੰਦਰੀ ਪੁਲਿਸ ਕਰਾਫਟ ਨੂੰ ਜਿਉਂਦਾ ਲੋਕਾਂ ਨੂੰ ਕੱਢਣ ਦੇ ਲਈ ਕਾਰਵਾਈ ਵਿੱਚ ਲਾਇਆ ਗਿਆ।”
ਜਾਣਕਾਰੀ ਅਨੁਸਾਰ ਅੱਜ (18 ਦਸੰਬਰ) ਬਾਅਦ ਦੁਪਹਿਰ ਨੀਲਕਮਲ ਨਾਮੀ ਕਿਸ਼ਤੀ ਗੇਟਵੇ ਆਫ ਇੰਡੀਆ ਇਲਾਕੇ ਤੋਂ ਐਲੀਫੈਂਟਾ ਜਾ ਰਹੀ ਸੀ। ਕਿਸ਼ਤੀ ਡੁੱਬਣ ਦੀ ਘਟਨਾ ਤੋਂ ਬਾਅਦ 56 ਲੋਕਾਂ ਨੂੰ ਜੇਐਨਪੀਟੀ ਹਸਪਤਾਲ, 9 ਲੋਕਾਂ ਨੂੰ ਨੇਵੀ ਡੌਕਯਾਰਡ ਹਸਪਤਾਲ, 9 ਲੋਕਾਂ ਨੂੰ ਸੇਂਟ ਜਾਰਜ ਹਸਪਤਾਲ ਅਤੇ ਇੱਕ ਵਿਅਕਤੀ ਨੂੰ ਅਸ਼ਵਨੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਕੁੱਲ 99 ਲੋਕਾਂ ਨੂੰ ਬਚਾਇਆ ਗਿਆ ਹੈ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਨੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਹੈ। ਦੇਵੇਂਦਰ ਫੜਨਵੀਸ ਨੇ ਐਕਸ ‘ਤੇ ਇਕ ਪੋਸਟ ਸ਼ੇਅਰ ਕੀਤੀ। ਫੜਨਵੀਸ ਨੇ ਕਿਹਾ, “ਸਾਨੂੰ ਐਲੀਫੈਂਟਾ ਜਾ ਰਹੀ ਨੀਲਕਮਲ ਕਿਸ਼ਤੀ ਦੇ ਹਾਦਸੇ ਦੀ ਸੂਚਨਾ ਮਿਲੀ ਹੈ। ਜਲ ਸੈਨਾ, ਤੱਟ ਰੱਖਿਅਕ, ਬੰਦਰਗਾਹ, ਪੁਲਿਸ ਦੀਆਂ ਟੀਮਾਂ ਨੂੰ ਤੁਰੰਤ ਸਹਾਇਤਾ ਲਈ ਭੇਜਿਆ ਗਿਆ ਹੈ।”
Read Also : ਹਰਿਆਣਾ ਸਣੇ ਇਨ੍ਹਾਂ ਤਿੰਨ ਸੂਬਿਆਂ ‘ਚ NIA ਨੇ ਮਾਰਿਆ ਛਾਪਾ , 315 ਰਾਈਫਲਾਂ ਸਣੇ ਕਈ…
ਸੀਐਮ ਨੇ ਕਿਹਾ, “ਅਸੀਂ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿੱਚ ਹਾਂ, ਖੁਸ਼ਕਿਸਮਤੀ ਨਾਲ ਜ਼ਿਆਦਾਤਰ ਨਾਗਰਿਕਾਂ ਨੂੰ ਬਚਾ ਲਿਆ ਗਿਆ ਹੈ। ਹਾਲਾਂਕਿ, ਬਚਾਅ ਕਾਰਜ ਅਜੇ ਵੀ ਜਾਰੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਬਚਾਅ ਕਾਰਜਾਂ ਲਈ ਉਨ੍ਹਾਂ ਸਾਰੇ ਸਿਸਟਮਾਂ ਨੂੰ ਤਾਇਨਾਤ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਦਿੱਤੇ ਗਏ ਹਨ।
Mumbai Boat Accident