Ukrain Attack Rusian
ਰੂਸ ਦੇ ਕਜ਼ਾਨ ਸ਼ਹਿਰ ਵਿੱਚ ਇੱਕ ਜ਼ਬਰਦਸਤ ਹਮਲਾ ਹੋਇਆ ਹੈ। ਕਜ਼ਾਨ ਸ਼ਹਿਰ ਵਿੱਚ ਸੀਰੀਅਲ ਡਰੋਨ (UAV) ਹਮਲੇ ਕੀਤੇ ਗਏ ਹਨ। ਇਹ ਹਮਲੇ ਕਜ਼ਾਨ ਸ਼ਹਿਰ ਦੀਆਂ ਤਿੰਨ ਉੱਚੀਆਂ ਇਮਾਰਤਾਂ ਵਿੱਚ ਹੋਏ। ਇਸ ਹਮਲੇ ਨਾਲ ਵੱਡਾ ਨੁਕਸਾਨ ਹੋਣ ਦਾ ਪਤਾ ਚੱਲ ਰਿਹਾ ਹੈ। ਹਾਲਾਂਕਿ ਰੂਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਡਰੋਨ ਨੂੰ ਨਸ਼ਟ ਕਰ ਦਿੱਤਾ ਹੈ। ਰੂਸ ਇਸ ਨੂੰ ਯੂਕਰੇਨ ਦਾ ਹਮਲਾ ਦੱਸ ਰਿਹਾ ਹੈ। ਪਰ ਇਹ ਹਮਲਾ ਕਿਉਂ ਹੋਇਆ, ਇਸ ਦੇ ਨਤੀਜੇ ਕੀ ਹੋਣਗੇ ਅਤੇ ਅਮਰੀਕਾ ਦਾ ਰੁਖ ਕੀ ਹੋਵੇਗਾ, ਇਸ ਬਾਰੇ ਮਾਹਿਰਾਂ ਨੇ ਆਪਣੀ ਰਾਏ ਜ਼ਾਹਰ ਕੀਤੀ ਹੈ।
ਇਸ ਹਮਲੇ ਨੂੰ ਲੈ ਕੇ ਮਾਹਿਰਾਂ ਨੇ ਮਿਲੀ-ਜੁਲੀ ਪ੍ਰਤੀਕਿਰਿਆ ਦਿੱਤੀ। ਇਕ ਮਾਹਰ ਨੇ ਕਿਹਾ ਕਿ ਰੂਸ ਨੇ ਹਾਲ ਹੀ ਵਿਚ ਆਪਣੀ ਸਾਲਾਨਾ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਉਹ ਸੁਲ੍ਹਾ-ਸਫਾਈ ਲਈ ਤਿਆਰ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਸੀ ਕਿ ਉਹ ਗੱਲਬਾਤ ਲਈ ਤਿਆਰ ਹਨ ਪਰ ਅਜਿਹੇ ਹਮਲੇ ਤੋਂ ਬਾਅਦ ਰੂਸ ਯੂਕਰੇਨ ਦੇ ਰਿਹਾਇਸ਼ੀ ਇਲਾਕਿਆਂ ‘ਤੇ ਹਮਲਾ ਕਰ ਸਕਦਾ ਹੈ।
ਮਾਹਿਰਾਂ ਅਨੁਸਾਰ ਜੋਅ ਬਾਇਡੇਨ ਦੇ ਜਾਣ ਤੋਂ ਬਾਅਦ ਇਹ ਡਰ ਪੈਦਾ ਹੋ ਗਿਆ ਸੀ ਕਿ ਅਮਰੀਕਾ ਇਹ ਨਹੀਂ ਚਾਹੁੰਦਾ ਕਿ ਜੰਗ ਰੁਕੇ। ਉਹ ਵੱਡੇ ਹਮਲੇ ਕਰ ਸਕਦੇ ਹਨ। ਅੱਜ ਦਾ ਹਮਲਾ ਇਹ ਸੰਦੇਸ਼ ਦੇਣਾ ਸੀ ਕਿ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੀ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਜੇ ਰੂਸ ਜਵਾਬੀ ਕਾਰਵਾਈ ਕਰਦਾ ਹੈ ਤਾਂ ਉਹ ਯੂਕਰੇਨ ਦੀ ਮਦਦ ਕਰੇਗਾ। ਇਸ ਨੂੰ ਇੱਕ ਵੱਡੀ ਸਾਜ਼ਿਸ਼ ਵਜੋਂ ਦੇਖਿਆ ਜਾ ਸਕਦਾ ਹੈ। ਮਾਹਿਰਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਰੂਸ ‘ਤੇ ਹੋਰ ਵੱਡੇ ਹਮਲੇ ਹੋ ਸਕਦੇ ਹਨ ਤਾਂ ਕਿ ਜਵਾਬ ਵਿੱਚ ਰੂਸ ਵੀ ਹਮਲਾ ਕਰੇ ਅਤੇ ਇਹ ਲੜਾਈ ਲੰਮੀ ਚੱਲਦੀ ਰਹੇ।
Read Also : ਜੇ ਤੁਹਾਡੇ ਪੈਰ ਵੀ ਸਰਦੀਆਂ ‘ਚ ਹੋ ਜਾਂਦੇ ਠੰਡੇ ,ਤਾਂ ਇਸ ਚੀਜ਼ ਦੀ ਹੋ ਸਕਦੀ ਹੈ ਕਮੀ
ਇਸ ਦੇ ਨਾਲ ਹੀ ਕਿਹਾ ਕਿ ਯੂਕਰੇਨ ਦੀ ਸਮਰੱਥਾ ਵਧ ਰਹੀ ਹੈ ਕਿਉਂਕਿ ਕਾਜ਼ਾਨ ਦੇ ਅੰਦਰ ਹਮਲਾ ਕਰਨਾ ਬਹੁਤ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਅਮਰੀਕਾ ਨੇ ਯੂਕਰੇਨ ਨੂੰ ਨਵੇਂ ਹਥਿਆਰ ਦਿੱਤੇ ਹਨ, ਉਦੋਂ ਤੋਂ ਇਹ ਵੱਡਾ ਫਰਕ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਨਵੀਂ ਕਿਸਮ ਦੀ ਜੰਗ ਸ਼ੁਰੂ ਹੋ ਗਈ ਹੈ, ਜਿਸ ਵਿਚ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ। ਦੋਵੇਂ ਦੇਸ਼ ਜੰਗ ਨੂੰ ਖਤਮ ਕਰਨਾ ਚਾਹੁੰਦੇ ਹਨ। ਪਰ ਯੂਕਰੇਨ ਆਪਣੀ ਤਾਕਤ ਦਿਖਾ ਕੇ ਜੰਗ ਨੂੰ ਖਤਮ ਕਰਨਾ ਚਾਹੇਗਾ।
ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਲੱਗਦਾ ਕਿ ਇਸ ਹਮਲੇ ਤੋਂ ਬਾਅਦ ਰੂਸ ਬਹੁਤ ਹਮਲਾਵਰ ਹੋਵੇਗਾ, ਕਿਉਂਕਿ ਜੰਗ ਲਗਾਤਾਰ ਜਾਰੀ ਹੈ ਅਤੇ ਜੇਕਰ ਰੂਸ ਚਾਹੁੰਦਾ ਹੁੰਦਾ ਤਾਂ ਹੁਣ ਤੱਕ ਇਸ ਜੰਗ ਨੂੰ ਨਿਬੇੜ ਲੈਂਦਾ।
ਰੂਸ ਤੋਂ ਸਾਹਮਣੇ ਆਈ ਜਾਣਕਾਰੀ ਤੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਜਿਨ੍ਹਾਂ ਇਮਾਰਤਾਂ ‘ਤੇ ਹਮਲਾ ਕੀਤਾ ਗਿਆ, ਉੱਥੇ ਨਿਵਾਸੀ ਰਹਿ ਰਹੇ ਸਨ। ਇਸ ਲਈ ਇਸ ਹਮਲੇ ਵਿੱਚ ਜਾਨੀ ਨੁਕਸਾਨ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ। ਹਾਲਾਂਕਿ ਅਜੇ ਤੱਕ ਕਿਸੇ ਦੀ ਮੌਤ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕਿਸੇ ਹੋਰ ਹਮਲੇ ਦੀ ਸੰਭਾਵਨਾ ਕਾਰਨ ਆਸ-ਪਾਸ ਦੀਆਂ ਉੱਚੀਆਂ ਇਮਾਰਤਾਂ ਨੂੰ ਵੀ ਸਾਵਧਾਨੀ ਵਜੋਂ ਖਾਲੀ ਕਰਵਾ ਲਿਆ ਗਿਆ ਹੈ। ਇਸ ਦੇ ਨਾਲ ਹੀ ਰੂਸ ਦੇ ਕਜ਼ਾਨ ਸ਼ਹਿਰ ਦੇ ਹਵਾਈ ਅੱਡੇ ਤੋਂ ਉਡਾਣਾਂ ਨੂੰ ਵੀ ਰੋਕ ਦਿੱਤਾ ਗਿਆ ਹੈ।
Ukrain Attack Rusian