The medical team suffered a terrible accident
ਖ਼ਨੌਰੀ ਬਾਰਡਰ ‘ਤੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਦੇਖਭਾਲ ਕਰ ਰਹੀ ਸਰਕਾਰੀ ਸਿਹਤ ਵਿਭਾਗ ਦੀ ਟੀਮ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਈ ਹੈ।
ਜਾਣਕਾਰੀ ਮੁਤਾਬਕ ਇਹ ਮੈਡੀਕਲ ਟੀਮ ਖਨੌਰੀ ਬਾਰਡਰ ਤੋਂ ਵਾਪਸ ਪਟਿਆਲਾ ਜਾ ਰਹੀ ਸੀ। ਜਦੋਂ ਟੀਮ ਸਮਾਣਾ ਦੇ ਮਾਜਰਾ ਪਿੰਡ ਨੇੜੇ ਪੁੱਜੀ ਤਾਂ ਇਸ ਦੌਰਾਨ ਇਕ ਸਕਾਰਪੀਓ ਗੱਡੀ ਬੇਕਾਬੂ ਹੋ ਕੇ ਮੈਡੀਕਲ ਟੀਮ ਨੂੰ ਲਿਜਾ ਰਹੀ ਗੱਡੀ ਨਾਲ ਟਕਰਾ ਗਈ।The medical team suffered a terrible accident
ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦੌਰਾਨ ਗੱਡੀ ‘ਚ ਬੈਠੇ ਡਾਕਟਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ‘ਚ ਇਲਾਜ ਲਈ ਦਾਖ਼ਲ ਕਰਾਇਆ ਗਿਆ ਹੈ।The medical team suffered a terrible accident
ਜਿਥੇ ਓਹਨਾ ਦਾ ਇਲਾਜ ਚੱਲ ਰਿਹਾ ਹੈ ਹਾਲਾਂਕਿ ਇਸ ਹਾਦਸੇ ਚ ਗ਼ਨੀਮਤ ਰਹੀ ਕੇ ਕਿਸੇ ਵੀ ਤਰਾਂ ਦੇ ਜਾਨੀ ਨੁਕਸਾਨ ਤੋਂ ਬਚਾਵ ਰਹਿ ਗਿਆ ਕਿਉਕਿ ਹਾਦਸੇ ਚ ਡਾਕਟਰਾਂ ਦੇ ਮਾਮੂਲੀ ਸੱਟਾਂ ਲੱਗੀਆਂ ਸੀ