Sunday, December 29, 2024

 ਫ਼ਸਲਾਂ ਲਈ ਬਾਰਿਸ਼ ਘਿਓ ਦੀ ਤਰ੍ਹਾਂ ਲੱਗੀ- ਮੁੱਖ ਖੇਤੀਬਾੜੀ ਅਫ਼ਸਰ

Date:

ਮੋਗਾ 28 ਦਸੰਬਰ

ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ  ਕਿ ਪਿਛਲੇ ਦਿਨਾਂ ‘ਚ ਪਈ ਬਾਰਸ਼ ਨੇ ਫ਼ਸਲਾਂ ਅਤੇ ਸਭ ਪੌਦਿਆਂ ਲਈ ਇੱਕ ਘਿਓ ਦੀ ਤਰ੍ਹਾਂ ਕੰਮ ਕੀਤਾ ਹੈ I ਜ਼ਿਲ੍ਹੇ ‘ਚ ਅਕਤੂਬਰ ਤੋਂ ਮੀਂਹ ਨਹੀਂ ਪਿਆ ਸੀ, ਪਰ ਮੌਸਮ ਵਿਗਿਆਨੀਆਂ ਵੱਲੋਂ ਪਿਛਲੇ ਹਫਤੇ ਦੌਰਾਨ 42.4 ਐਮ.ਐਮ. ਬਾਰਿਸ਼ ਦਰਜ ਕੀਤੀ ਗਈ ਅਤੇ ਜ਼ਿਲ੍ਹੇ ਅੰਦਰ ਕਿਤੇ ਵੀ ਗੜੇਮਾਰ ਨਹੀਂ ਹੋਈ I
ਸਰਦੀਆਂ ਦੀ ਇਸ ਪਹਿਲੀ ਬਰਸਾਤ ਨੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਖੁਸ਼ਕੀ ਨੂੰ ਖਤਮ ਕਰ ਦਿੱਤਾ ਹੈ, ਜਿਸ ਨਾਲ ਕਣਕ, ਸਰ੍ਹੋਂ ਅਤੇ ਛੋਲਿਆਂ ਵਰਗੀਆਂ ਹਾੜ੍ਹੀ ਦੀਆਂ ਫਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ  ਦੇ ਚਿਹਰਆਂ ਤੇ ਰੌਣਕ ਆਈ ਹੈ। ਹਾੜੀ ਦੌਰਾਨ ਸਮੇਂ ਸਿਰ ਪਏ ਇਸ ਮੀਂਹ ਫਸਲਾਂ ਦੀ ਸਿਹਤ ਲਈ ਬਹੁਤ ਲਾਹੇਵੰਦ  ਹੈ। ਇਸ ਸਮੇ ਮੌਸਮ ਬਹੁਤ ਖੁਸ਼ਕ ਸੀ ਅਤੇ ਬਾਰਿਸ਼ ਦੀ ਬਹੁਤ ਲੋੜ ਸੀ I
ਠੰਡਾ ਤਾਪਮਾਨ ਅਤੇ ਵਧੀ ਹੋਈ ਨਮੀ ਫਸਲਾਂ ਲਈ ਲਾਹੇਵੰਦ ਹੈ। ਇਸ ਸਮੇ ਸਰ੍ਹੋਂ ਦੀ ਫ਼ਸਲ ਦੋ ਮਹੀਨੇ ਦੀ ਹੁੰਦੀ ਹੈ ਅਤੇ ਇਸ ਸਮੇਂ ਕਣਕ ਦੇ ਬਹੁਤੇ ਰਕਬੇ ਚ ਪਹਿਲੀ ਸਿੰਚਾਈ ਦੀ ਲੋੜ ਹੁੰਦੀ ਸੀ । ਸੋ ਇਹ ਮੀਂਹ ਦੋਵਾਂ ਫਸਲਾਂ ਲਈ ਲਾਹੇਵੰਦ ਹੈ।
ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਧੁੱਪ ਵੀ ਚੰਗੀ ਪੈਦਾਵਾਰ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰੇਗੀ। ਉਹਨਾਂ ਸਲਾਹ ਦਿੱਤੀ ਕਿ  ਕਿਸਾਨ ਲੋੜੀਂਦੀ ਮਾਤਰਾ ਵਿੱਚ ਯੂਰੀਆ ਖਾਦ ਦੀ ਵਰਤੋਂ ਕਰਕੇ ਨਾਈਟਰੋਜ਼ਨ ਦੀ ਘਾਟ ਪੂਰੀ ਕਰਨ ਅਤੇ ਮੈਂਗਨੀਜ ਅਤੇ ਜਿੰਕ ਤੱਤਾਂ ਦੀ ਸਪਰੇ ਕਰਨ I

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਜਲ ਸਰੋਤ ਵਿਭਾਗ ਵੱਲੋਂ ਬੁਨਿਆਦੀ ਢਾਂਚੇ ਦੇ ਵਿਕਾਸ ‘ਚ ਅਹਿਮ ਮੀਲ ਪੱਥਰ ਸਥਾਪਤ

ਚੰਡੀਗੜ੍ਹ, 29 ਦਸੰਬਰ: ਪੰਜਾਬ ਦੇ ਜਲ ਸਰੋਤ ਵਿਭਾਗ ਨੇ ਸੂਬੇ...