Sunday, January 5, 2025

ਨਵੇਂ ਸਾਲ ਦੀ ਰਾਤ ਨਾ ਕਰ ਦੇਣਾ ਇਹ ਗ਼ਲਤੀ ! ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਟ੍ਰੈਫਿਕ ਐਡਵਾਈਜ਼ਰੀ; ਨਹੀਂ ਤਾਂ…

Date:

New Year Celebration Traffic Advisory

ਸਾਲ 2025 ਦੇ ਸਵਾਗਤ ਦੀਆਂ ਤਿਆਰੀਆਂ ਹੁਣ ਤੋਂ ਸ਼ੁਰੂ ਹੋ ਗਈਆਂ ਹਨ। 31 ਦਸੰਬਰ ਦੀ ਰਾਤ ਨੂੰ ਲੋਕ ਪਾਰਟੀ ਕਰਦੇ ਨਜ਼ਰ ਆਉਣਗੇ। ਇਸ ਦੌਰਾਨ ਲੋਕ ਨਵੇਂ ਸਾਲ ਦੇ ਜਸ਼ਨ ਦੌਰਾਨ ਇੰਨੇ ਨਸ਼ੇ ‘ਚ ਹੋ ਜਾਂਦੇ ਹਨ ਕਿ ਸ਼ਰਾਬ ਪੀ ਕੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਚੁੱਕਣਾ ਪੈਂਦਾ ਹੈ। ਵੱਡੇ ਚਲਾਨ ਸਣੇ ਜੇਲ੍ਹ ਵਿੱਚ ਰਾਤ ਕੱਟਣੀ ਪੈਂਦੀ ਹੈ। ਜੇਕਰ ਤੁਸੀਂ ਬਿਨਾਂ ਕਿਸੇ ਪਰੇਸ਼ਾਨੀ ਦੇ ਨਵੇਂ ਸਾਲ ਦਾ ਸਵਾਗਤ ਕਰਨਾ ਚਾਹੁੰਦੇ ਹੋ ਅਤੇ ਰਾਤ ਨੂੰ ਡਰਾਈਵਿੰਗ ਦਾ ਆਨੰਦ ਵੀ ਲੈਣਾ ਚਾਹੁੰਦੇ ਹੋ, ਤਾਂ ਇੱਥੇ ਅਸੀਂ ਤੁਹਾਨੂੰ ਟ੍ਰੈਫਿਕ ਐਡਵਾਈਜ਼ਰੀ ਦੱਸ ਰਹੇ ਹਾਂ ਜੋ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ।

ਵਾਹਨ ਦੇ ਸਾਰੇ ਕਾਗਜ਼ਾਤ ਕੋਲ ਰੱਖੋ

ਜੇਕਰ ਤੁਸੀਂ ਨਵੇਂ ਸਾਲ ਦੀ ਪਾਰਟੀ ਕਰਨ ਲਈ ਕਾਰ ‘ਤੇ ਜਾ ਰਹੇ ਹੋ, ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਵਾਹਨ ਦੇ ਸਾਰੇ ਦਸਤਾਵੇਜ਼ ਪੂਰੇ ਹੋਣ। ਜਿਵੇਂ ਕਿ ਡਰਾਈਵਿੰਗ ਲਾਇਸੈਂਸ, RC, ਵੈਧ ਬੀਮਾ ਅਤੇ ਵੈਧ PUC… ਧਿਆਨ ਰੱਖੋ ਦਿੱਲੀ-ਐੱਨਸੀਆਰ ‘ਚ ਪੁਲਿਸ ਦੀ ਨਜ਼ਰ ਹਰ ਚੋਰਾਹੇ ‘ਤੇ ਹੋਏਗੀ, ਇਸਦੇ ਨਾਲ ਹੀ ਚਾਰੇ ਪਾਸੇ ਚੈਕਿੰਗ ਵੀ ਜਾਰੀ ਰਹੇਗੀ। ਬਿਨਾਂ ਕਾਗਜ਼ਾਤ ਦੇ ਫੜੇ ਜਾਣ ‘ਤੇ ਚਲਾਨ ਹੋ ਸਕਦਾ ਹੈ।

ਸੀਟ ਬੈਲਟ ਪਹਿਨਣੀ ਚਾਹੀਦੀ

ਕਾਰ ਚਲਾਉਂਦੇ ਸਮੇਂ ਹਮੇਸ਼ਾ ਸੀਟ ਬੈਲਟ ਲਗਾਓ। ਕਦੇ ਵੀ ਸੀਟ ਬੈਲਟ ਤੋਂ ਬਿਨਾਂ ਗੱਡੀ ਨਾ ਚਲਾਓ। ਨਹੀਂ ਤਾਂ, ਤੁਹਾਨੂੰ ਚੈਕਿੰਗ ਦੇ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਤੁਹਾਡਾ ਚਲਾਨ ਵੀ ਕੱਟਿਆ ਜਾ ਸਕਦਾ ਹੈ।

ਓਵਰਸਪੀਡ ਤੋਂ ਬਚੋ

ਨਵੇਂ ਸਾਲ ਦਾ ਜਸ਼ਨ ਮਨਾਉਂਦੇ ਹੋਏ ਜੇਕਰ ਤੁਸੀ ਗੱਡੀ ਚਲਾ ਰਹੇ ਹੋ, ਤਾਂ ਸਪੀਡ ਵਿੱਚ ਹੀ ਡਰਾਈਵ ਕਰੋ… ਓਵਰਸਪੀਡਿੰਗ ਕਰਨਾ ਤੁਹਾਡੇ ਲਈ ਬਹੁਤ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਇੰਨਾ ਹੀ ਨਹੀਂ ਤੁਸੀਂ ਹਾਦਸੇ ਦਾ ਸ਼ਿਕਾਰ ਵੀ ਹੋ ਸਕਦੇ ਹੋ। ਫੜੇ ਜਾਣ ‘ਤੇ ਭਾਰੀ ਚਲਾਨ ਕੱਟ ਕੇ ਜੇਲ੍ਹ ਜਾਣਾ ਪੈ ਸਕਦਾ ਹੈ।

Read Also : ਪੰਜਾਬ ‘ਚ ਧੁੰਦ ਦਾ ਯੈਲੋ ਅਲਰਟ ਹੋਇਆ ਜਾਰੀ, ਪਵੇਗੀ ਕੜਾਕੇ ਦੀ ਠੰਡ

ਡਰਿੰਕ ਅਤੇ ਡਰਾਈਵ ਤੋਂ ਦੂਰ ਰਹੋ

ਨਵੇਂ ਸਾਲ ‘ਚ ਪਾਰਟੀ ਕਰਨਾ ਚੰਗੀ ਗੱਲ ਹੈ ਪਰ ਡਰਿੰਕ ਐਂਡ ਡਰਾਈਵ ਤੋਂ ਦੂਰ ਰਹਿਣਾ ਬਹੁਤ ਜ਼ਰੂਰੀ ਹੈ। ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲ ਨਾ ਸਿਰਫ਼ ਤੁਸੀਂ ਹਾਦਸੇ ਦਾ ਸ਼ਿਕਾਰ ਹੋ ਸਕਦੇ ਹੋ, ਸਗੋਂ ਫੜੇ ਜਾਣ ‘ਤੇ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਅਤੇ ਪੁਲਿਸ ਤੁਹਾਡਾ ਚਲਾਨ ਵੀ ਕਰ ਸਕਦੀ ਹੈ। ਗੱਡੀ ਚਲਾਉਂਦੇ ਸਮੇਂ ਹਮੇਸ਼ਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਅਤੇ ਬਿਨਾਂ ਕਿਸੇ ਸਮੱਸਿਆ ਦੇ ਨਵੇਂ ਸਾਲ ਦਾ ਸੁਆਗਤ ਕਰੋ

New Year Celebration Traffic Advisory

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related