Monday, January 6, 2025

ਬਲੜਵਾਲ ਡਰੇਨ ਨੂੰ ਚੜਨ ਵਾਲੇ ਦੋਵੇਂ ਕੱਚੇ ਰਸਤੇ ਤਰੁੰਤ ਪੱਕੇ ਕੀਤੇ ਜਾਣ -ਧਾਲੀਵਾਲ

Date:

ਅਜਨਾਲਾ, 1 ਜਨਵਰੀ 2025-

 ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ, ਜੋ ਕਿ ਅੱਜ ਅਜਨਾਲਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਦੌਰੇ ਉੱਤੇ ਸਨ, ਨੇ ਜਦ ਬਲੜਵਾਲ ਡਰੇਨ ਉੱਤੇ ਚੜਨ ਲਈ ਦੋਵਾਂ ਪਾਸਿਆਂ ਤੋਂ ਆਰੇ ਕੱਚੇ ਰਸਤੇ ਵੇਖੇ ਤਾਂ ਉਹਨਾਂ ਨੇ ਤੁਰੰਤ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਕੱਚੇ ਰਸਤੇ ਆਉਂਦੇ ਇਕ ਦੋ ਦਿਨਾਂ ਵਿੱਚ ਪੱਕੇ ਕਰਨ ਦੀ ਹਦਾਇਤ ਕੀਤੀ। ਉਨਾਂ ਨੇ ਇਸ ਮੌਕੇ ਗੰਨੇ ਦੀ ਭਰੀ ਹੋਈ ਟਰਾਲੀ, ਜਿਸ ਨੂੰ ਉਕਤ ਪੁਲ ਉੱਤੇ ਚੜਾਉਣ ਲਈ ਇਕ ਕਿਸਾਨ ਵੱਲੋਂ ਜ਼ੋਰ ਜਮਾਈ ਕੀਤੀ ਜਾ ਰਹੀ ਸੀ, ਨੂੰ ਵੇਖਦੇ ਹੋਏ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਹ ਰਸਤੇ ਕਿਸਾਨਾਂ ਨੇ ਗੰਨਾ ਢੋਣ ਲਈ ਵਰਤਣਾ ਹੈ ਅਤੇ ਰਸਤੇ ਕੱਚੇ ਹੋਣ ਕਾਰਨ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਉਹਨਾਂ ਨੇ ਕਿਹਾ ਕਿ ਅਜਿਹੀ ਗਲਤੀ ਭਵਿੱਖ ਵਿੱਚ ਨਾ ਕੀਤੀ ਜਾਵੇ ਕਿ ਪੁਲ ਬਣ ਜਾਵੇ ਅਤੇ ਉਸਦੇ ਰਸਤੇ ਕੱਚੇ ਹੋਣ। ਉਹਨਾਂ ਕਿਹਾ ਕਿ ਜਦੋਂ ਲੋਕਾਂ ਦਾ ਪੈਸਾ ਕਿਸੇ ਕੰਮ ਉੱਤੇ ਲੱਗਦਾ ਹੈ ਤਾਂ ਉਸਦਾ ਸੁੱਖ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਨਾ ਕਿ ਉਹਨਾਂ ਦੀ ਜਿੰਦਗੀ ਫਿਰ ਉਸੇ ਤਰ੍ਹਾਂ ਦਿੱਕਤਾਂ ਵਿੱਚ ਪਈ ਰਹਿਣੀ ਚਾਹੀਦੀ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਚੰਡੀਗੜ੍ਹ-ਪੰਜਾਬ ‘ਚ ਫਿਰ ਪਵੇਗਾ ਮੀਂਹ ! ਕਈ ਜ਼ਿਲਿਆਂ ਲਈ ਅਲਰਟ ਹੋਇਆ ਜਾਰੀ

Punjab and Chandigarh Weather ਵੈਸਟਰਨ ਡਿਸਟਰਬੈਂਸ ਤੋਂ ਬਾਅਦ ਪੰਜਾਬ-ਚੰਡੀਗੜ੍ਹ ਦੇ...

ਕੰਗਨਾ ਰਨੌਤ ਦੀ ‘ਐਮਰਜੈਂਸੀ’ 17 ਜਨਵਰੀ ਨੂੰ ਵੱਡੇ ਪਰਦੇ ‘ਤੇ ਹੋਵੇਗੀ ਰਿਲੀਜ਼

Kangana Ranaut Emergency Release ਮਸ਼ਹੂਰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇੱਕ...

ਚੰਡੀਗੜ੍ਹ ‘ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ

Chandigarh Building Collapse ਚੰਡੀਗੜ੍ਹ ਦੇ ਸੈਕਟਰ 17 ਵਿੱਚ ਸੋਮਵਾਰ ਸਵੇਰੇ...