MLA Amritpal Singh Sukhanand
ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੇ ਕਾਫਲੇ ਦੀ ਗੱਡੀ ਦਿੱਲੀ ਜਾਂਦੇ ਸਮੇਂ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਬੀਤੀ ਰਾਤ ਦਿੱਲੀ ਜਾ ਰਹੇ ਸਨ। ਇਸ ਦੌਰਾਨ ਜੀਂਦ ਨੇੜੇ ਉਨ੍ਹਾਂ ਦੀ ਸਰਕਾਰੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ।
ਵਿਧਾਇਕ ਦੁਰਘਟਨਾ ਵਿੱਚ ਵਾਲ-ਵਾਲ ਬਚ ਗਏ ਕਿਉਂਕਿ ਉਹ ਕਿਸੇ ਹੋਰ ਵਾਹਨ ਵਿੱਚ ਜਾ ਰਹੇ ਸਨ।ਮੋਗਾ ਦੇ ਬਾਘਾਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸੁਖਾਨੰਦ ਦੇ ਕਾਫਲੇ ਦੀ ਗੱਡੀ ਬੀਤੀ ਰਾਤ ਕਰੀਬ 9 ਵਜੇ ਹਰਿਆਣਾ ਦੇ ਜੀਂਦ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਵਿਧਾਇਕ ਦਿੱਲੀ ਜਾ ਰਹੇ ਸਨ। ਇਹ ਹਾਦਸਾ ਜੀਂਦ ਨੇੜੇ ਵਾਪਰਿਆ।
Read Also : ਫਰਵਰੀ ‘ਚ ਰਿਲੀਜ਼ ਹੋਵੇਗੀ ਦਿਲਜੀਤ ਦੀ ਫਿਲਮ ‘ਪੰਜਾਬ-95’, ਜਸਵੰਤ ਖਾਲੜਾ ਦੇ ਸੰਘਰਸ਼ ‘ਤੇ ਆਧਾਰਿਤ
ਹਾਦਸਾਗ੍ਰਸਤ ਗੱਡੀ ਵਿਚ ਵਿਧਾਇਕ ਸੁਖਾਨੰਦ ਦੇ ਸੁਰੱਖਿਆ ਗਾਰਡ ਸਵਾਰ ਸੀ। 4 ਗੰਨਮੈਨ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਜੀਂਦ ਨੇੜੇ ਇਨੋਵਾ ਦੀ ਇੱਕ ਟਰੱਕ ਨਾਲ ਟੱਕਰ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਬੀਤੀ ਰਾਤ ਦਿੱਲੀ ਜਾ ਰਹੇ ਸਨ ਪਰ ਜੀਂਦ ਕੋਲ ਜਾ ਕੇ ਉਨ੍ਹਾਂ ਦੀ ਸਰਕਾਰੀ ਗੱਡੀ ਦਾ ਐਕਸੀਡੈਂਟ ਹੋ ਗਿਆ। ਵਿਧਾਇਕ ਇਸ ਹਾਦਸੇ ਦੌਰਾਨ ਵਾਲ-ਵਾਲ ਬੱਚ ਗਏ ਹਨ।
MLA Amritpal Singh Sukhanand