RCB ਦੀ LSG ‘ਤੇ ਜਿੱਤ ਮਗਰੋਂ ਹੋਈ ਤਿੱਖੀ ਬਹਿਸ

Date:

Kohli and Gautam clashed again ਸੋਮਵਾਰ ਨੂੰ ਆਈ. ਪੀ. ਐੱਲ. ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਲਖਨਊ ਸੁਪਰ ਜਾਇੰਟਸ ਦੀਆਂ ਟੀਮਾਂ ਆਹਮੋ ਸਾਹਮਣੇ ਸਨ। ਇਸ ਲੋਅ ਸਕੋਰਿੰਗ ਮੁਕਾਬਲੇ ਵਿਚ ਬੈਂਗਲੁਰੂ ਨੇ ਲਖਨਊ ਨੂੰ 18 ਦੌੜਾਂ ਨਾਲ ਹਰਾਇਆ। ਬੈਂਗਲੁਰੂ ਵੱਲੋਂ ਨਿਰਧਾਰਿਤ 20 ਓਵਰਾਂ ਵਿਚ ਦਿੱਤੇ 127 ਦੌੜਾਂ ਦੇ ਟੀਚੇ ਦੇ ਜਵਾਬ ਵਿਚ ਲਖਨਊ ਮਹਿਜ਼ 108 ਦੌੜਾਂ ‘ਤੇ ਹੀ ਸਿਮਟ ਗਈ। ਰਾਇਲ ਚੈਲੰਜਰਜ਼ ਬੈਂਗਲੁਰੂ ਜਦੋਂ ਮੈਚ ਜਿੱਤੀ ਤਾਂ ਬੈਂਗਲੁਰੂ ਦੇ ਖਿਡਾਰੀ ਵਿਰਾਟ ਕੋਹਲੀ ਤੇ ਲਖਨਊ ਸੁਪਰ ਜਾਇੰਟਸ ਦੇ ਮੈਂਟੋਰ ਗੌਤਮ ਗੰਭੀਰ ਆਹਮੋ-ਸਾਹਮਣੇ ਹੋ ਗਏ। ਦੋਹਾਂ ਟੀਮਾਂ ਦੇ ਸਾਥੀਆਂ ਨੇ ਵਿਚ ਆ ਕੇ ਬਚਾਅ ਕੀਤਾ।Kohli and Gautam clashed again
ਪੂਰੀ ਘਟਨਾ ਤੋਂ ਬਾਅਦ ਵਿਰਾਟ ਕੋਹਲੀ ਲੰਬੇ ਸਮੇਂ ਤਕ ਕੇ. ਐੱਲ. ਰਾਹੁਲ ਦੇ ਨਾਲ ਖੜ੍ਹਾ ਹੋ ਕੇ ਇਸ ਮੁੱਦੇ ’ਤੇ ਚਰਚਾ ਕਰਦਾ ਦਿਖਾਈ ਦਿੱਤਾ। ਦੱਸ ਦੇਈਏ ਕਿ ਦੋਵੇਂ ਟੀਮਾਂ ਵਿਚਾਲੇ ਸੈਸ਼ਨ ਦੇ ਪਿਛਲੇ ਮੁਕਾਬਲੇ ਵਿਚ ਵੀ ਦੋਵਾਂ ਵਿਚਾਲੇ ਬਹਿਸ ਹੋਈ ਸੀ ਪਰ ਮੈਚ ਤੋਂ ਬਾਅਦ ਦੋਵਾਂ ਦੀ ਇਕ-ਦੂਜੇ ਨੂੰ ਜੱਫੀ ਪਾਈ ਫੋਟੋ ਬਾਹਰ ਆਈ ਸੀ। ਫੈਨਸ ਨੂੰ ਉਮੀਦ ਸੀ ਕਿ ਸਭ ਕੁਝ ਸਹੀ ਹੋ ਗਿਆ ਪਰ ਤਾਜ਼ਾ ਘਟਨਾਕ੍ਰਮ ਤੋਂ ਬਾਅਦ ਇਕ ਵਾਰ ਫਿਰ ਤੋਂ ਦੋਵਾਂ ਵਿਚਾਲੇ ਤਣਾਅ ਦੇ ਸਬੂਤ ਸਾਹਮਣੇ ਆਉਣ ਲੱਗੇ ਹਨ।Kohli and Gautam clashed again

also read :- ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਵੱਲੋਂ ਅਨਰੈਗੂਲੇਟਿਡ ਡਿਪਾਜ਼ਿਟ ਐਕਟ, 2019 ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼

ਜ਼ਿਕਰਯੋਗ ਹੈ ਕਿ ਗੰਭੀਰ ਤੇ ਵਿਰਾਟ ਪਹਿਲਾਂ ਵੀ ਆਈ. ਪੀ. ਐੱਲ.-2013 ਵਿਚ ਜਨਤਕ ਤੌਰ ’ਤੇ ਬਹਿਸਬਾਜ਼ੀ ਕਰਦੇ ਦਿਸੇ ਸਨ। ਇਸ ਤੋਂ ਬਾਅਦ ਤੋਂ ਸੋਸ਼ਲ ਮੀਡੀਆ ’ਤੇ ਅਕਸਰ ਗੌਤਮ ਗੰਭੀਰ ਵਲੋਂ ਵਿਰਾਟ ਦੇ ਰਵੱਈਏ ’ਤੇ ਸਵਾਲ ਚੁੱਕੇ ਗਏ।

Share post:

Subscribe

spot_imgspot_img

Popular

More like this
Related

ਜ਼ਿਲਾ ਫਰੀਦਕੋਟ ਵਿੱਚ ਯੂਰੀਆ ਖਾਦ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ : ਡਿਪਟੀ ਕਮਿਸ਼ਨਰ

ਫਰੀਦਕੋਟ, 20 ਦਸੰਬਰ 2024 ( ) ਜ਼ਿਲਾ ਫਰੀਦਕੋਟ ਵਿੱਚ ਚਾਲੂ ਹਾੜ੍ਹੀ ਸੀਜ਼ਨ ਦੌਰਾਨ...

ਸਾਬਕਾ ਸੈਨਿਕਾਂ ਦੇ ਪਰਿਵਾਰਾਂ ਨੂੰ ਮਿਲ ਰਿਹਾ ਪੂਰਾ ਮਾਣ ਸਨਮਾਨ : ਡਿਪਟੀ ਕਮਿਸ਼ਨਰ

ਬਠਿੰਡਾ, 20 ਦਸੰਬਰ : ਸਰਕਾਰੀ ਦਫਤਰਾਂ ਵਿੱਚ ਕੰਮ-ਕਾਜ਼ ਲਈ...

4,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗ੍ਰਿਫਤਾਰ

ਚੰਡੀਗੜ੍ਹ, 20 ਦਸੰਬਰ, 2024 -  ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ...

ਕਿੰਨੂ ਮੁਕਤਸਰ ਦੇ; ਚਾਰ ਬੂਟਿਆਂ ਤੋਂ 7700 ਏਕੜ ਵਿੱਚ ਫੈਲੇ ਬੂਟੇ

·         ਜ਼ਿਲ੍ਹੇ ਵਿੱਚ ਕਿੰਨੂ ਦੀ ਫ਼ਸਲ ਹੇਠ ਰਕਬੇ ਵਿੱਚ ਹੋਇਆ...