ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਹੁਣ ਚੰਡੀਗੜ੍ਹ ਦੀ ਤਰਜ਼ ‘ਤੇ ਪੰਜਾਬ ‘ਚ ਵੀ ਆਨਲਾਈਨ ਚਾਲਾਨ ਕੱਟੇ ਜਾਣਗੇ। ਦਰਅਸਲ ਪੰਜਾਬ ਦੇ ਜਲੰਧਰ ਸਮੇਤ 4 ਜ਼ਿਲ੍ਹਿਆਂ ‘ਚ 26 ਜਨਵਰੀ ਤੋਂ ਆਨਲਾਈਨ ਚਾਲਾਨ ਕੱਟਣੇ ਸ਼ੁਰੂ ਹੋ ਜਾਣਗੇ। ਜਲੰਧਰ ਤੋਂ ਇਲਾਵਾ ਮੋਹਾਲੀ, ਅੰਮ੍ਰਿਤਸਰ ਅਤੇ ਲੁਧਿਆਣਾ ਵਿਚ 26 ਜਨਵਰੀ ਤੋਂ ਚਲਾਨ ਕੱਟੇ ਜਾਣਗੇ। ਸੂਤਰਾਂ ਦੇ ਮੁਤਾਬਕ ਟ੍ਰੈਫਿਕ ਸਿਗਨਲਾਂ ‘ਤੇ ਲਾਏ ਗਏ ਸੀ. ਸੀ. ਟੀ. ਵੀ. ਕੈਮਰਿਆਂ ਦਾ ਟ੍ਰਾਇਲ ਪੂਰਾ ਹੋ ਗਿਆ ਹੈ।
ਇਸ ਕਰਕੇ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਹਾਲਤ ‘ਚ ਬਚ ਨਹੀਂ ਸਕਣਗੇ ਕਿਉਂਕਿ ਟ੍ਰੈਫਿਕ ਪੁਲਸ ਦੇ ਨਾਲ-ਨਾਲ ਹੁਣ ਕੈਮਰਿਆਂ ਦੀ ਨਿਗਰਾਨੀ ਹੇਠ ਰਹਿਣਗੇ। ਉਕਤ 4 ਜ਼ਿਲ੍ਹਿਆਂ ‘ਚ ਕੈਮਰਿਆਂ ਲਈ ਕੰਟਰੋਲ ਰੂਮ ਵੀ ਬਣਾਏ ਗਏ ਹਨ, ਜਿਨ੍ਹਾਂ ਦੀ ਪੁਲਸ ਮੁਲਾਜ਼ਮ 24 ਘੰਟੇ ਨਿਗਰਾਨੀ ਕਰਨਗੇ। ਜਿਹੜੇ ਲੋਕਾਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਜਾਵੇਗੀ, ਉਨ੍ਹਾਂ ਦੇ ਚਾਲਾਨ ਤਿਆਰ ਕਰਕੇ ਡਾਕ ਰਾਹੀਂ ਉਨ੍ਹਾਂ ਦੇ ਘਰ ਪਹੁੰਚਾਏ ਜਾਣਗੇ।