Tuesday, January 21, 2025

ਆਈ.ਐੱਚ.ਐੱਮ ਗੁਰਦਾਸਪੁਰ ਵਿੱਚ 12 ਵੀਂ ਪਾਸ ਵਿਦਿਆਰਥੀਆਂ ਲਈ ਤਿੰਨ ਸਾਲਾ ਬੀ.ਐੱਸ.ਸੀ. (ਐੱਚ.ਐੱਚ.ਏ.) ਲਈ ਦਾਖ਼ਲਾ ਸ਼ੁਰੂ

Date:

ਗੁਰਦਾਸਪੁਰ, 20 ਜਨਵਰੀ (           ) – ਪੰਜਾਬ ਦੀ ਨੰਬਰ ਇੱਕ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਕੈਟਰਿੰਗ ਐਂਡ ਨਿਊਟ੍ਰੀਸ਼ਨ, ਬਰਿਆਰ (ਗੁਰਦਾਸਪੁਰ) ਵਿੱਚ 12 ਵੀਂ ਪਾਸ ਵਿਦਿਆਰਥੀਆਂ ਲਈ ਤਿੰਨ ਸਾਲਾ ਬੀ.ਐੱਸ.ਸੀ. (ਐੱਚ.ਐੱਚ.ਏ) ਲਈ ਦਾਖ਼ਲਾ ਸ਼ੁਰੂ ਹੋ ਗਿਆ ਹੈ। ਇਸ ਦਾਖ਼ਲੇ ਲਈ ਸਾਂਝੀ ਦਾਖ਼ਲਾ ਪ੍ਰੀਖਿਆ ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਵੱਲੋਂ ਨੈਸ਼ਨਲ ਕਾਊਂਸਿਲ ਫ਼ਾਰ ਹੋਟਲ ਮੈਨੇਜਮੈਂਟ ਜਾਇੰਟ ਐਂਟਰੈਂਸ ਇਗਜ਼ਾਮੀਨੇਸ਼ਨ ਪ੍ਰੋਗਰਾਮ ਤਹਿਤ ਲਿਆ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਕੈਟਰਿੰਗ ਐਂਡ ਨਿਊਟ੍ਰੀਸ਼ਨ, ਬਰਿਆਰ (ਗੁਰਦਾਸਪੁਰ) ਦੇ ਪ੍ਰਿੰਸੀਪਲ ਸ੍ਰੀ ਅਸ਼ਵਨੀ ਕਾਚਰੂ ਨੇ ਦੱਸਿਆ ਕਿ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਸਾਂਝੀ ਦਾਖਲਾ ਪ੍ਰੀਖਿਆ ਲਈ 15 ਫਰਵਰੀ 2025 ਸ਼ਾਮ 05:00 ਵਜੇ ਤੱਕ ਆਨ-ਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ 15 ਫਰਵਰੀ 2025 ਤੱਕ ਟੈੱਸਟ ਦੀ ਦਾਖ਼ਲਾ ਫ਼ੀਸ ਜਮ੍ਹਾਂ ਕਰਵਾਈ ਜਾ ਸਕੇਗੀ । ਉਨ੍ਹਾਂ ਦੱਸਿਆ ਕਿ ਦਾਖ਼ਲਾ ਪ੍ਰੀਖਿਆ 27 ਅਪ੍ਰੈਲ 2025 (ਦਿਨ ਐਤਵਾਰ) ਨੂੰ ਹੋਵੇਗੀ।

ਸ੍ਰੀ ਅਸ਼ਵਨੀ ਕਾਚਰੂ ਨੇ ਦੱਸਿਆ ਕਿ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਕੈਟਰਿੰਗ ਐਂਡ ਨਿਊਟ੍ਰੀਸ਼ਨ, ਗੁਰਦਾਸਪੁਰ, ਨੈਸ਼ਨਲ ਕੌਂਸਲ ਫ਼ਾਰ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਟੈਕਨੌਲੋਜੀ ਨੋਇਡਾ ਵੱਲੋਂ ਮਾਨਤਾ ਪ੍ਰਾਪਤ ਹੈ ਅਤੇ ਇੱਥੇ ਤਿੰਨ ਸਾਲਾ ਬੀ.ਐੱਸ.ਸੀ. ਹੋਸਪਟੈਲਟੀ ਐਂਡ ਹੋਟਲ ਐਡਮਨਿਸਟ੍ਰੇਸ਼ਨ (ਐੱਚ.ਐੱਚ.ਏ) ਦੀ ਡਿਗਰੀ ਕਰਵਾਈ ਜਾਂਦੀ ਹੈ। ਇਹ ਡਿਗਰੀ ਨੈਸ਼ਨਲ ਕੌਂਸਲ ਫ਼ਾਰ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ, ਨੋਇਡਾ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕੋਲੋਂ ਵੀ ਮਾਨਤਾ ਪ੍ਰਾਪਤ ਹੈ। ਉਨ੍ਹਾਂ ਦੱਸਿਆ ਕਿ ਇਸ ਡਿਗਰੀ ਦੇ ਪਹਿਲੇ ਸਾਲ ਲਈ ਦਾਖ਼ਲਾ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੀ.ਐੱਸ.ਸੀ. (ਐੱਚ.ਐੱਚ.ਏ) ਦੇ ਪਹਿਲੇ ਸਾਲ ਦੇ ਦਾਖ਼ਲੇ ਲਈ ਚਾਹਵਾਨ ਵਿਦਿਆਰਥੀ 12ਵੀਂ ਜਮਾਤ ਪਾਸ ਤੇ ਅੰਗਰੇਜ਼ੀ ਲਾਜ਼ਮੀ ਵਿਸ਼ੇ ਵਜੋਂ ਪਾਸ ਹੋਣੀ ਜ਼ਰੂਰੀ ਹੈ। ਉਮਰ ਦੀ ਕੋਈ ਸੀਮਾ ਨਹੀਂ ਹੈ।

ਸ੍ਰੀ ਅਸ਼ਵਨੀ ਕਾਚਰੂ ਨੇ ਕਿਹਾ ਕਿ ਦਾਖ਼ਲੇ ਦੇ ਚਾਹਵਾਨ ਵਿਦਿਆਰਥੀ 15 ਫਰਵਰੀ 2025 ਸ਼ਾਮ 05:00 ਵਜੇ ਤੱਕ ਵੈੱਬ-ਸਾਈਟ www.nta.ac.in ਉੱਪਰ ਆਨ ਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦਾਖ਼ਲਾ ਪ੍ਰੀਖਿਆ 27 ਅਪ੍ਰੈਲ 2025 (ਦਿਨ ਐਤਵਾਰ) ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਦਾਖ਼ਲੇ ਲਈ ਵਧੇਰੇ ਜਾਣਕਾਰੀ ਲਈ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਕੈਟਰਿੰਗ ਐਂਡ ਨਿਊਟ੍ਰੀਸ਼ਨ, ਬਰਿਆਰ (ਗੁਰਦਾਸਪੁਰ) ਦੇ ਸੰਪਰਕ ਨੰਬਰ 01874-222501, 98888-25351, 9915532143, 8727800636, 7717417370, 9465875965 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਕੈਟਰਿੰਗ ਐਂਡ ਨਿਊਟ੍ਰੀਸ਼ਨ, ਬਰਿਆਰ ਦੇ ਕਾਰਜਕਾਰੀ ਪ੍ਰਿੰਸੀਪਲ ਸ੍ਰੀ ਅਸ਼ਵਨੀ ਕਾਚਰੂ ਨੇ ਕਿਹਾ ਕਿ ਹੋਟਲ ਇੰਡਸਟਰੀ ਵਿੱਚ ਬੀ.ਐੱਸ.ਸੀ. (ਐੱਚ.ਐੱਚ.ਏ) ਪਾਸ ਉਮੀਦਵਾਰਾਂ ਦੀ ਬਹੁਤ ਮੰਗ ਹੈ ਅਤੇ ਇਸ ਡਿਗਰੀ ਨੂੰ ਕਰਕੇ ਨੌਜਵਾਨ ਹੋਟਲ ਇੰਡਸਟਰੀ ਵਿੱਚ ਆਪਣਾ ਭਵਿੱਖ ਉੱਜਵਲ ਬਣਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇੰਸਟੀਚਿਊਟ ਵਿੱਚ ਪੜ੍ਹੇ ਰਹੇ ਸਾਰੇ ਹੀ ਵਿਦਿਆਰਥੀਆਂ ਦੀ ਪਲੇਸਮੈਂਟ ਹੋ ਜਾਂਦੀ ਹੈ ਅਤੇ ਇੱਥੋਂ ਪੜ੍ਹ ਕੇ ਨੌਜਵਾਨ ਬਹੁਤ ਵਧੀਆ ਤਨਖ਼ਾਹਾਂ ਉੱਪਰ ਦੇਸ਼ਾਂ-ਵਿਦੇਸ਼ਾਂ ‌ਵਿੱਚ ਨਾਮੀ ਹੋਟਲਾਂ ਵਿੱਚ ਨੌਕਰੀਆਂ ਕਰ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੇ ਬਿਹਤਰ ਭਵਿੱਖ ਲਈ ਬੀ.ਐੱਸ.ਸੀ. (ਐੱਚ.ਐੱਚ.ਏ) ਲਈ ਅਪਲਾਈ ਕਰਨ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਤੋਂ ਪੰਜਾਬ ਸ਼ਿਫਟ ਕਰਨ ‘ਤੇ ਅੱਜ ਹੋਵੇਗੀ ਸੁਣਵਾਈ

Jagtar Singh Hawara Plea Hearing  ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ...

ਪੰਜਾਬ ਸਰਕਾਰ ਦਾ ਭਰਿਆ ਖ਼ਜ਼ਾਨਾ ! ਖਜ਼ਾਨੇ ਚ ਆਏ 2500 ਕਰੋੜ ,…

Punjab Government IGST Reversal Income ਵਿੱਤੀ ਸੰਕਟ ਦੇ ਵਿਚਕਾਰ, ਪੰਜਾਬ...

ਸੋਹੁੰ ਚੁੱਕਣ ਤੋਂ ਬਾਅਦ ਐਕਸ਼ਨ ਮੋਡ ‘ਚ ਟਰੰਪ ! ਜਾਣੋ ਪੰਜਾਬੀਆਂ ‘ਤੇ ਕੀ ਪਵੇਗਾ ਅਸਰ?

US Immigration Policy  ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣ...

ਹਰਿਆਣਾ-ਪੰਜਾਬ ‘ਚ 11 ਥਾਵਾਂ ‘ਤੇ ED ਦੀ ਛਾਪੇਮਾਰੀ , ਲਗਜ਼ਰੀ ਕਾਰ ਲੈਂਡ ਕਰੂਜ਼ਰ-ਜੀ ਵੈਗਨ ਸਣੇ 3 ਲੱਖ ਬਰਾਮਦ

Jalandhar ED Raid ਪੰਜਾਬ ਦੇ ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ)...