CM Mann On BJP
ਦਿੱਲੀ ਬੀਜੇਪੀ ਆਗੂ ਪ੍ਰਵੇਸ਼ ਵਰਮਾ ਨੇ ਪੰਜਾਬੀਆ ਨੂੰ ਲੈ ਕੇ ਇਕ ਵਿਵਾਦਿਤ ਬਿਆਨ ਦਿੱਤਾ | ਜਿਸ ਦੇ ਨਾਲ ਪੰਜਾਬ ਦਿੱਲੀ ਦੀ ਸਿਅਸਤ ਚ ਵੱਡਾ ਭੁਚਾਲ ਆਇਆ ਹੈ | ਦੱਸ ਦੇਈਏ ਕੇ ਪ੍ਰਵੇਸ਼ ਵਰਮਾ ਨੇ ਦਿੱਲੀ ਦੇ ਪੰਜਾਬ ਦੀਆ ਗੱਡੀਆਂ ਨੂੰ ਲੈ ਕੇ ਬਿਆਨ ਦਿੱਤਾ , ਉਸਨੇ ਕਿਹਾ ਕੇ ਅੱਜ ਕੱਲ ਦਿੱਲੀ ਦੇ ਵਿਚ ਪੰਜਾਬ ਨੰਬਰ ਦੀਆ ਗੱਡੀਆਂ ਦੀ ਤਾਦਾਰ ਵੱਧ ਗਈ ਹੈ ਅਤੇ 26 ਜਨਵਰੀ ਵੀ ਆਉਣ ਵਾਲੀ ਹੈ ਅਤੇ ਇਹ ਸੁਰੱਖਿਆ ਲਈ ਖ਼ਤਰਨਾਕ ਹੋ ਸਕਦਾ ਹੈ | ਜਿਸ ਤੋਂ ਬਾਅਦ ਆਪ ਆਗੂਆਂ ਨੇ ਬੀਜੇਪੀ ਤੇ ਨਿਸ਼ਾਨਾ ਸਾਧਿਆ ” ਆਪ ਸਾਂਸਦ ਕੰਗ ਨੇ ਪ੍ਰੈੱਸ ਕਾਨਫਰੈਂਸ ਕਰਕੇ ਕਿਹਾ ” ਦਿੱਲੀ ਕਿਸੇ ਦੇ ਪਿਓ ਦੀ ਨਹੀਂ , ਇਹ ਦੇਸ਼ ਦੀ ਰਾਜਧਾਨੀ ਹੈ , ਪੰਜਾਬੀਆਂ ਨੇ ਦਿੱਲੀ ਦੀ ਨੁਹਾਰ ਬਦਲੀ ਹੈ , ਦਿੱਲੀ ਲਈ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਤੇ ਅੱਜ ਸਾਡੇ ਨਾਲ ਹੀ ਇਹ ਸਲੂਕ ਉੱਥੇ ਹੀ ਕੇਜਰੀਵਾਲ ਨੇ ਵੀ ਟਵੀਟ ਕਰਕੇ ਕਿਹਾ ਕੇ ਬੀਜੇਪੀ ਨੇ ਪੰਜਾਬੀਆਂ ਦਾ ਅਪਮਾਨ ਕੀਤਾ | ਆਪ ਸਾਂਸਦ ਸੰਜੇ ਸਿੰਘ ਨੇ ਇਸ ਬਿਆਨ ਲਈ ਅਮਿਤ ਸ਼ਾਹ ਨੂੰ ਪੰਜਾਬੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ |
Read Also : ਰੋਹਤਕ ‘ਚ ਵਿਧਵਾ ਤੋਂ 40 ਲੱਖ ਦੀ ਠੱਗੀ ,ਰਜਿਸਟਰੀ ਲਈ ਪੈਸੇ ਲੈਣ ਤੋਂ ਇਨਕਾਰ, ਮਾਂ-ਪੁੱਤ ਸਮੇਤ 3 ਖਿਲਾਫ FIR
ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕਰ ਕੇ ਬੀਜੇਪੀ ਤੇ ਨਿਸ਼ਾਨਾ ਸਾਧਿਆ ਹੈ , CM ਮਾਨ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ “ਦਿੱਲੀ ਦੇਸ਼ ਦੀ ਰਾਜਧਾਨੀ ਹੈ। ਇੱਥੇ ਹਰ ਸੂਬੇ ਤੋਂ ਲੋਕ ਆਉਂਦੇ ਹਨ। ਇੱਥੇ ਹਰ ਸੂਬੇ ਦੀਆਂ ਨੰਬਰਾਂ ਵਾਲੀਆਂ ਗੱਡੀਆਂ ਚੱਲਦੀਆਂ ਨੇ। ਕਿਸੇ ਵੀ ਸੂਬੇ ਦੇ ਨੰਬਰ ਵਾਲੀ ਗੱਡੀ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾ ਸਕਦੀ ਹੈ, ਇਸ ‘ਤੇ ਕੋਈ ਪਾਬੰਦੀ ਨਹੀਂ ਹੈ।
ਬੀਜੇਪੀ ਦਾ ਇਹ ਬਿਆਨ ਸੁਣੋ। ਇਹ ਪੰਜਾਬੀਆਂ ਲਈ ਬੇਹੱਦ ਖ਼ਤਰਨਾਕ, ਚਿੰਤਾਜਨਕ ਅਤੇ ਅਪਮਾਨ ਵਾਲਾ ਹੈ। ਇਹ ਪੰਜਾਬ ਦੇ ਨੰਬਰ ਵਾਲੀਆਂ ਗੱਡੀਆਂ ਨੂੰ ਨਿਸ਼ਾਨਾਂ ਬਣਾ ਕੇ ਕਹਿ ਰਹੇ ਹਨ ਕਿ ਪੰਜਾਬ ਦੀਆਂ ਗੱਡੀਆਂ ਦਿੱਲੀ ‘ਚ ਕਿਉਂ ਘੁੰਮ ਰਹੀਆਂ ਨੇ? ਉਹ ਇੱਦਾਂ ਕਹਿ ਰਹੇ ਨੇ ਜਿਵੇਂ ਪੰਜਾਬੀ ਦੇਸ਼ ਦੀ ਸੁਰੱਖਿਆ ਲਈ ਖਤਰਾ ਹਨ। ਇਹ ਮੇਰੇ ਅਤੇ ਦੇਸ਼ ਦੇ ਹਰ ਪੰਜਾਬੀ ਲਈ ਬਹੁਤ ਹੀ ਅਪਮਾਨ ਵਾਲੀ ਗੱਲ ਹੈ। ਅੱਜ ਹਰ ਪੰਜਾਬੀ ਬੇਹੱਦ ਦਰਦ ਅਤੇ ਅਪਮਾਨ ਮਹਿਸੂਸ ਕਰ ਰਿਹਾ ਹੈ। ਆਪਣੀ ਗੰਦੀ ਰਾਜਨੀਤੀ ਲਈ ਇਸ ਤਰ੍ਹਾਂ ਪੰਜਾਬੀਆਂ ਦੀ ਦੇਸ਼ ਭਗਤੀ ‘ਤੇ ਸਵਾਲ ਚੁੱਕਣਾ ਠੀਕ ਨਹੀਂ ਹੈ।
ਅਮਿਤ ਸ਼ਾਹ ਜੀ, ਤੁਸੀਂ ਨਾ ਦੇਸ਼ ਦੇ ਬਾਰਡਰ ਨੂੰ ਸੁਰੱਖਿਅਤ ਰੱਖ ਪਾ ਰਹੇ ਹੋ ਅਤੇ ਨਾ ਹੀ ਦਿੱਲੀ ਨੂੰ। ਇੰਨੇ ਹਜ਼ਾਰਾਂ ਬੰਗਲਾਦੇਸ਼ੀ ਅਤੇ ਰੋਹਿੰਗਿਆ ਪੂਰੇ ਦੇਸ਼ ਵਿੱਚ ਆ ਰਹੇ ਨੇ, ਤੁਹਾਨੂੰ ਉਨ੍ਹਾਂ ਨਾਲ ਕੋਈ ਸਮੱਸਿਆ ਨਹੀਂ ਹੈ? ਪਰ ਪੰਜਾਬ ਤੋਂ ਦਿੱਲੀ ਆਉਣ ਵਾਲੇ ਪੰਜਾਬੀਆਂ ਨੂੰ ਤੁਸੀਂ ਦੇਸ਼ ਲਈ ਖ਼ਤਰਾ ਕਹਿ ਰਹੇ ਹੋ। ਤੁਹਾਨੂੰ ਪੰਜਾਬੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ “
CM Mann On BJP